ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਪੰਜਾਬ 'ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 78 ਲੋਕਾਂ ਦੀ ਜਾਨ ਲਈ ਹੈ। ਜਿਸ ਦੇ ਨਾਲ ਕੁੱਲ੍ਹ ਮੌਤਾਂ ਦੀ ਗਿਣਤੀ 2592 ਹੋ ਗਈ ਹੈ।ਬੁੱਧਵਾਰ ਨੂੰ 2717 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।
ਅੱਜ ਸਭ ਤੋਂ ਵੱਧ 15 ਮੌਤਾਂ ਲੁਧਿਆਣਾ 'ਚ ਹੋਈਆਂ ਹਨ।ਇਸ ਦੇ ਨਾਲ ਹੀ ਪਟਿਆਲਾ -11, ਜਲੰਧਰ -10, ਅੰਮ੍ਰਿਤਸਰ -9, ਬਠਿੰਡਾ -6, ਹੁਸ਼ਿਆਰਪੁਰ -5, ਸੰਗਰੂਰ -5, ਮੋਗਾ -3, ਫਾਜ਼ਿਲਕਾ -2, ਕਪੂਰਥਲਾ -2, ਮੁਕਤਸਰ -2, ਰੋਪੜ -2, ਬਰਨਾਲਾ -1, ਫਤਿਹਗੜ੍ਹ ਸਾਹਿਬ -1, ਫਿਰੋਜ਼ਪੁਰ -1, ਗੁਰਦਾਸਪੁਰ -1, ਮਾਨਸਾ -1 ਅਤੇ ਪਠਾਨਕੋਟ -1 ਵਿਅਕਤੀ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 2756 ਮਰੀਜ਼ ਸਿਹਤਯਾਬ ਹੋਏ ਹਨ। ਕੋਰੋਨਾ ਨਾਲ ਮੌਤ ਦਰ
ਪੰਜਾਬ 3.0%
ਗੁਜਰਾਤ ਤੇ ਮਹਾਰਾਸ਼ਟਰ 2.8%
ਦਿੱਲੀ 2.1%
ਮੱਧ ਪ੍ਰਦੇਸ਼ 2.0%
  ਪੰਜਾਬ 'ਚ ਕੋਰੋਨਾਵਾਇਰਸ ਨਾਲ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਪੰਜਾਬ 'ਚ ਵੀਕਐਂਡ ਲੌਕਡਾਊਨ ਅਤੇ ਨਾਇਟ ਕਰਫਿਊ ਵੀ ਲਾਗੂ ਕੀਤਾ ਗਿਆ ਹੈ।ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 2717 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਜਿਸ ਤੋਂ ਬਾਅਦ ਸੂਬੇ 'ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 87184 ਹੋ ਗਈ ਹੈ।ਅੱਜ ਸਭ ਤੋਂ ਵੱਧ 562 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 267, ਬਠਿੰਡਾ 119, ਪਟਿਆਲਾ 247,ਜਲੰਧਰ 209, ਹੁਸ਼ਿਆਰਪੁਰ 206 ਅਤੇ ਗੁਰਦਾਸਪੁਰ 144 ਅਤੇ ਮੁਹਾਲੀ ਤੋਂ 272 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਹਰ ਰੋਜ਼ ਔਸਤਨ 2400 ਆ ਰਹੇ ਨਵੇਂ ਕੇਸ

11 ਸਤੰਬਰ 2526
12 ਸਤੰਬਰ 2441
13 ਸਤੰਬਰ 2628
14 ਸਤੰਬਰ 2496
15 ਸਤੰਬਰ 2481
 

7 ਦਿਨਾਂ ਦੀ ਕੋਰੋਨਾ ਰਿਪੋਰਟ 

  • 16935 ਨਵੇਂ ਕੇਸ
  • 524 ਮੌਤਾਂ
ਜ਼ਿਲ੍ਹਾ ਕੇਸ ਮੌਤਾਂ
ਮੁਹਾਲੀ 2251 21
ਜਲੰਧਰ 1795 61
ਪਟਿਆਲਾ 1786 43
  ਸੂਬੇ 'ਚ ਕੁੱਲ 1467301 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ।ਜਿਸ ਵਿੱਚ 87184 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 63570 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 21022 ਲੋਕ ਐਕਟਿਵ ਮਰੀਜ਼ ਹਨ।ਇਸ ਦੇ ਨਾਲ ਹੀ 451 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 82 ਮਰੀਜ਼ ਗੰਭੀਰ ਹਾਲਾਤ 'ਚ ਵੈਂਟੀਲੇਟਰ ਤੇ ਹਨ।