ਜਲੰਧਰ: ਗਣਤੰਤਰ ਦਿਵਸ ਮੌਕੇ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਦੀ ਮੈਡੀਕਲ ਬੀਮਾ ਸਕੀਮ ਨੂੰ ਲਾਗੂ ਕਰਨ ਦੀ ਦੂਹਰੀ ਵਾਰ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਅਕਤੂਬਰ 2018 ਦੀ ਕੈਬਨਿਟ ਮੀਟਿੰਗ ਵਿੱਚ ਵੀ ਕੈਪਟਨ ਸਰਕਾਰ ਨੇ ਇਹ ਬੀਮਾ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਸੀ।


ਇਹ ਵੀ ਪੜ੍ਹੋ: ਪੰਜਾਬ ਦੇ 42 ਲੱਖ ਪਰਿਵਾਰਾਂ ਨੂੰ ਮਿਲੇਗੀ ਸਿਹਤ ਬੀਮਾ ਦੀ ਸਹੁਲਤ

ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਤਿੰਨ ਮਹੀਨਿਆਂ ਬਾਅਦ ਮੁੜ ਐਲਾਨੀ ਇਸ ਸਕੀਮ ਨੂੰ ਪੰਜਾਬੀਆਂ ਲਈ ਕੈਪਟਨ ਸਰਕਾਰ ਦਾ ਤੋਹਫ਼ਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ 43 ਲੱਖ ਪਰਿਵਾਰਾਂ ਨੂੰ ਮਿਲੇਗਾ ਇਸ ਸਕੀਮ ਦਾ ਲਾਭ ਮਿਲੇਗਾ। ਪਰ, ਪਿਛਲੇ ਐਲਾਨ ਵਿੱਚ ਲਾਭਪਾਤਰੀਆਂ ਦਾ ਅੰਕੜਾ 42 ਲੱਖ ਸੀ, ਜੋ ਹੁਣ ਵਧਾ ਦਿੱਤਾ ਗਿਆ ਹੈ।

ਸਬੰਧਤ ਖ਼ਬਰ: ਪੰਜਾਬ ’ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਵੇਖੋ ਤਸਵੀਰਾਂ

‘ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ’ ਬੀਮਾ ਤਹਿਤ ਲਾਭਪਾਤਰੀ ਪੰਜ ਲੱਖ ਰੁਪਏ ਤਕ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਹ ਸਕੀਮ ਪਿਛਲੇ ਸਾਲ ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਸੀ, ਜਿਸ ਵਿੱਚ ਸੂਬਾ ਸਰਕਾਰਾਂ ਦੀ ਹਿੱਸੇਦਾਰੀ 40 ਫ਼ੀਸਦ ਤੈਅ ਕੀਤੀ ਗਈ ਸੀ। ਕਿਸਾਨ ਕਰਜ਼ ਮੁਆਫ਼ੀ, ਨੌਜਵਾਨਾਂ ਨੂੰ ਸਮਾਰਟਫ਼ੋਨ ਆਦਿ ਕੈਪਟਨ ਸਰਕਾਰ ਦੇ ਹੋਰ ਐਲਾਨਾਂ ਵਾਂਗ ਇਹ ਸਕੀਮ ਵੀ ਲਾਗੂ ਕੀਤੇ ਜਾਣ ਵਿੱਚ ਲੇਟ ਹੋ ਗਈ ਅਤੇ ਹਾਲੇ ਵੀ ਐਲਾਨਾਂ ਤਕ ਹੀ ਸੀਮਤ ਹੈ।