Red Chilli Disadvantages : ਲਾਲ ਮਿਰਚ ਸਾਡੀ ਰਸੋਈ ਦਾ ਅਹਿਮ ਹਿੱਸਾ ਹੁੰਦੀ ਹੈ। ਇਸ ਤੋਂ ਬਿਨਾਂ ਕਈ ਪਕਵਾਨਾਂ ਦਾ ਸਵਾਦ ਹੀ ਨਹੀਂ ਆਉਂਦਾ। ਅਸੀਂ ਇਸ ਨੂੰ ਦਾਲਾਂ ਤੋਂ ਲੈ ਕੇ ਸਬਜ਼ੀਆਂ ਤੱਕ ਹਰ ਚੀਜ਼ 'ਚ ਸ਼ਾਮਲ ਕਰਦੇ ਹਾਂ। ਲਾਲ ਮਿਰਚ ਨੂੰ ਵਿਟਾਮਿਨ ਤੇ ਖਣਿਜਾਂ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ, ਪਰ ਇਸ ਨੂੰ ਸੀਮਤ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ। ਖਾਸ ਕਰਕੇ ਲਾਲ ਮਿਰਚ ਦਾ ਪਾਊਡਰ ਸਿਹਤ ਲਈ ਥੋੜ੍ਹਾ ਖਤਰਨਾਕ ਹੁੰਦਾ ਹੈ। ਆਓ ਜਾਣਦੇ ਹਾਂ ਜੇਕਰ ਤੁਸੀਂ ਜ਼ਿਆਦਾ ਲਾਲ ਮਿਰਚ ਖਾਂਦੇ ਹੋ ਤਾਂ ਸਿਹਤ ਨੂੰ ਕੀ ਨੁਕਸਾਨ ਹੋ ਸਕਦੇ ਹਨ।
ਬਹੁਤ ਜ਼ਿਆਦਾ ਲਾਲ ਮਿਰਚ ਖਾਣ ਦੇ 8 ਨੁਕਸਾਨ
1. ਪੇਟ ਦੀਆਂ ਸਮੱਸਿਆਵਾਂ
ਲਾਲ ਮਿਰਚ 'ਚ ਕੈਪਸੈਸੀਨ (Capsaicin) ਨਾਂ ਦਾ ਤੱਤ ਮੌਜੂਦ ਹੁੰਦਾ ਹੈ ਜੋ ਪੇਟ 'ਚ ਜਲਣ ਤੇ ਅੰਤੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਬਦਹਜ਼ਮੀ, ਗੈਸ ਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2. ਅੱਖਾਂ ਵਿੱਚ ਜਲਣ
ਲਾਲ ਮਿਰਚ ਦਾ ਸੇਵਨ ਕਰਨ ਨਾਲ ਮੂੰਹ, ਅੱਖਾਂ ਤੇ ਸਰੀਰ ਦੇ ਅੰਦਰੂਨੀ ਹਿੱਸਿਆਂ ਵਿੱਚ ਜਲਨ ਹੋ ਸਕਦੀ ਹੈ। ਇਸ ਦੇ ਨਾਲ ਹੀ ਅੱਖਾਂ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ।
3. ਅਲਸਰ
ਲਾਲ ਮਿਰਚ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦੇ ਅਲਸਰ ਦਾ ਖਤਰਾ ਵੱਧ ਜਾਂਦਾ ਹੈ ਕਿਉਂਕਿ ਲਾਲ ਮਿਰਚ ਦਾ ਪਾਊਡਰ ਸਾਡੀਆਂ ਅੰਤੜੀਆਂ 'ਚ ਚਿਪਕਣ ਲੱਗਦਾ ਹੈ।
4. ਭਾਰ ਵਧਣਾ
ਲਾਲ ਮਿਰਚ ਦੇ ਜ਼ਿਆਦਾ ਸੇਵਨ ਨਾਲ ਭਾਰ ਵਧਣ ਦਾ ਖਤਰਾ ਹੋ ਸਕਦਾ ਹੈ, ਕਿਉਂਕਿ ਇਸ ਨਾਲ ਖਾਣ ਦੀ ਇੱਛਾ ਵਧ ਸਕਦੀ ਹੈ। ਜ਼ਿਆਦਾ ਖਾਣ ਨਾਲ ਭਰ ਵਧ ਸਕਦਾ ਹੈ।
5. ਮਾਨਸਿਕ ਸਿਹਤ 'ਤੇ ਪ੍ਰਭਾਵ
ਜ਼ਿਆਦਾ ਮਾਤਰਾ ਵਿੱਚ ਲਾਲ ਮਿਰਚ ਦਾ ਸੇਵਨ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਤਣਾਅ ਨੂੰ ਕਈ ਗੁਣਾ ਵਧਾ ਸਕਦਾ ਹੈ।
6. ਗਰਮੀ ਵਿੱਚ ਵਾਧਾ
ਲਾਲ ਮਿਰਚ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਕਈ ਵਾਰ ਇਸ ਦਾ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
7. ਐਲਰਜੀ
ਲਾਲ ਮਿਰਚਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਕਈ ਲੋਕਾਂ ਨੂੰ ਐਲਰਜੀ ਹੋ ਸਕਦੀ ਹੈ।
8. ਖੰਘ ਤੇ ਜ਼ੁਕਾਮ
ਲਾਲ ਮਿਰਚ ਦੇ ਸੇਵਨ ਨਾਲ ਗਲੇ ਦੀ ਜਲਣ ਵਧ ਸਕਦੀ ਹੈ ਤੇ ਖਾਂਸੀ ਤੇ ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ।