Reduce Cholesterol With Warm Water: ਜਦੋਂ ਸਰੀਰ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਹ ਕਈ ਬਿਮਾਰੀਆਂ ਦਾ ਖ਼ਤਰਾ ਵੀ ਵਧਾਉਂਦਾ ਹੈ। ਇਸ ਨਾਲ ਦਿਲ ਦਾ ਦੌਰਾ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ। ਅਜਿਹੇ 'ਚ ਤੁਸੀਂ ਸਮਝ ਗਏ ਹੋਵੋਗੇ ਕਿ ਕੋਲੈਸਟ੍ਰੋਲ ਨੂੰ ਕੰਟਰੋਲ 'ਚ ਰੱਖਣਾ ਕਿੰਨਾ ਜ਼ਰੂਰੀ ਹੈ। ਤੁਸੀਂ ਸਹੀ ਖੁਰਾਕ ਅਤੇ ਸਿਹਤਮੰਦ ਲਾਈਫਸਟਾਈਲ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰ ਸਕਦੇ ਹੋ। ਇਸ ਨੂੰ ਦੂਰ ਕਰਨ ਲਈ ਗਰਮ ਪਾਣੀ ਦੇ ਨਾਲ-ਨਾਲ ਸਾਡੀ ਰਸੋਈ 'ਚ ਮੌਜੂਦ ਕਈ ਚੀਜ਼ਾਂ ਵੀ ਫਾਇਦੇਮੰਦ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਕਿਵੇਂ ਕਰਨਾ ਚਾਹੀਦਾ ਹੈ।


ਕੋਲੈਸਟ੍ਰੋਲ ਕੀ ਹੈ? 


ਇਹ ਇੱਕ ਫੈਟ ਜਾਂ ਮੋਮ ਵਰਗਾ ਪਦਾਰਥ ਹੈ ਜੋ ਕਿ ਸਰੀਰ ਵਿੱਚ ਸੈੱਲ ਝਿੱਲੀ, ਕੁਝ ਹਾਰਮੋਨ ਅਤੇ ਵਿਟਾਮਿਨ ਡੀ ਬਣਾਉਣ ਲਈ ਮਹੱਤਵਪੂਰ ਹੁੰਦਾ ਹੈ। ਕੋਲੇਸਟ੍ਰੋਲ ਦੋ ਤਰ੍ਹਾਂ ਦਾ ਹੁੰਦਾ ਹੈ। LDL ਕੋਲੇਸਟ੍ਰੋਲ ਅਤੇ HDL ਕੋਲੇਸਟ੍ਰੋਲ LDL ਕੋਲੇਸਟ੍ਰੋਲ ਨੂੰ ਗੰਦਾ ਮੰਨਿਆ ਜਾਂਦਾ ਹੈ, ਕਿਉਂਕਿ ਇਹ ਸਰੀਰ ਵਿੱਚ ਅਸਲ ਮੁਸੀਬਤ ਦਾ ਕਾਰਨ ਹੈ। ਜਦ ਕਿ ਐੱਚ.ਡੀ.ਐੱਲ. ਕੋਲੈਸਟ੍ਰੋਲ ਚੰਗਾ ਹੁੰਦਾ ਹੈ ਅਤੇ ਸਰੀਰ ਦੇ ਕੰਮਕਾਜ 'ਚ ਮਦਦ ਕਰਦਾ ਹੈ। ਜਦੋਂ ਖ਼ਰਾਬ ਕੋਲੈਸਟ੍ਰਾਲ ਵਧਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਨਾੜੀਆਂ ਵਿੱਚ ਜਮ੍ਹਾਂ ਹੋ ਸਕਦਾ ਹੈ, ਜਿਸ ਨਾਲ ਦਿਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਤੁਹਾਨੂੰ ਦਿਲ ਦਾ ਦੌਰਾ ਜਾਂ ਸਟ੍ਰੋਕ ਦਾ ਖ਼ਤਰਾ ਹੋ ਸਕਦਾ ਹੈ। ਵੈਸੇ ਤਾਂ ਕੋਲੈਸਟ੍ਰਾਲ ਨੂੰ ਘੱਟ ਕਰਨ ਲਈ ਗਰਮ ਪਾਣੀ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਹਾਲਾਂਕਿ ਇਸ 'ਚ ਹੋਰ ਵੀ ਕਈ ਚੀਜ਼ਾਂ ਹਨ, ਜੇਕਰ ਤੁਸੀਂ ਇਸ ਨੂੰ ਮਿਲਾ ਕੇ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਸ ਤੋਂ ਹੋਰ ਵੀ ਜ਼ਿਆਦਾ ਫਾਇਦਾ ਮਿਲ ਸਕਦਾ ਹੈ।


ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਦਿਖਣਾ ਚਾਹੁੰਦੇ ਹੋ ਜਵਾਨ, ਤਾਂ ਇਹ ਫੇਸ਼ੀਅਲ ਆਇਲ ਹੈ ਤੁਹਾਡੀ ਮੁਸ਼ਕਿਲ ਦਾ ਹੱਲ


ਲਸਣ ਅਤੇ ਗਰਮ ਪਾਣੀ -  ਕੋਲੈਸਟ੍ਰਾਲ ਨੂੰ ਦੂਰ ਕਰਨ ਲਈ ਲਸਣ ਅਤੇ ਗਰਮ ਪਾਣੀ ਦਾ ਸੇਵਨ ਕੀਤਾ ਜਾ ਸਕਦਾ ਹੈ। ਹਾਈ ਕੁਆਲਿਟੀ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਰੱਖ ਸਕਦਾ ਹੈ। ਤੁਸੀਂ ਇੱਕ ਗਲਾਸ ਪਾਣੀ ਵਿੱਚ ਲਸਣ ਦੀਆਂ ਕੁਝ ਤੁਰੀਆਂ ਪਾਓ ਅਤੇ ਚੰਗੀ ਤਰ੍ਹਾਂ ਉਬਾਲ ਲਓ, ਇਸ ਤੋਂ ਬਾਅਦ ਇਸ ਦਾ ਸੇਵਨ ਕਰੋ। ਇਹ ਤੁਹਾਡੀ ਬਹੁਤ ਮਦਦ ਕਰੇਗਾ।


ਦਾਲਚੀਨੀ, ਸ਼ਹਿਦ ਅਤੇ ਗਰਮ ਪਾਣੀ - ਤੁਸੀਂ ਗਰਮ ਪਾਣੀ 'ਚ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲ ਸਕਦੀ ਹੈ। ਅੱਧਾ ਲੀਟਰ ਕੋਸੇ ਪਾਣੀ ਵਿੱਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।


ਹਲਦੀ ਅਤੇ ਗਰਮ ਪਾਣੀ- ਹਲਦੀ ਆਪਣੇ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣਾਂ ਲਈ ਜਾਣੀ ਜਾਂਦੀ ਹੈ। ਇਸ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ। ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਇੱਕ ਗਲਾਸ ਕੋਸੇ ਪਾਣੀ ਵਿੱਚ ਹਲਦੀ ਮਿਲਾ ਕੇ ਪੀਓ। ਇਸ ਨਾਲ ਕੋਲੈਸਟ੍ਰਾਲ ਕੰਟਰੋਲ ਹੋਵੇਗਾ, ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਵਧੇਗੀ, ਪਾਚਨ ਸ਼ਕਤੀ ਵੀ ਸੁਧਰੇਗੀ।


ਸ਼ਹਿਦ ਨਿੰਬੂ ਅਤੇ ਗਰਮ ਪਾਣੀ- ਗਰਮ ਪਾਣੀ ਵਿੱਚ ਸ਼ਹਿਦ ਨਿੰਬੂ ਮਿਲਾ ਕੇ ਪੀਣ ਨਾਲ ਵੀ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਦਰਅਸਲ ਸ਼ਹਿਦ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਸਰੀਰ ਤੋਂ ਕਈ ਬਿਮਾਰੀਆਂ ਨੂੰ ਦੂਰ ਰੱਖ ਸਕਦੇ ਹਨ। ਨਿੰਬੂ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ।