ਚੰਡੀਗੜ੍ਹ: ਅਕਸਰ ਘਰ ਜਾਂ ਬਾਹਰ ਕੰਮ ਕਰਦਿਆਂ ਬਿਜਲੀ ਦਾ ਝਟਕਾ ਲੱਗ ਜਾਂਦਾ ਹੈ। ਕਈ ਵਾਰ ਇਹ ਝਟਕਾ ਇੰਨਾ ਤੇਜ਼ ਹੁੰਦਾ ਹੈ ਕਿ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਪਰ ਜੇ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਏ ਤਾਂ ਇਸ ਤੋਂ ਬਚਾਅ ਵੀ ਕੀਤਾ ਜਾ ਸਕਦਾ ਹੈ। ਅੱਜ ਤੁਹਾਨੂੰ ਬਿਜਲੀ ਦਾ ਝਟਕਾ ਲੱਗਣ ’ਤੇ ਬਚਾਅ ਕਰਨ ਬਾਰੇ ਦੱਸਾਂਗੇ।

ਕਰੰਟ ਲੱਗਣ ’ਤੇ ਬਚਾਅ ਕਰਨ ਦੇ ਉਪਾਅ

1. ਸਵਿੱਚ ਬੰਦ ਕਰ ਦਿਉ ਤੇ ਬਿਜਲੀ ਦਾ ਪਲੱਗ ਹਟਾ ਦਿਓ।

2. ਝਟਕੇ ਨਾਲ ਜ਼ਖ਼ਮੀ ਵਿਅਕਤੀ ਤੋਂ ਲੱਕੜ ਦੀ ਸੋਟੀ ਨਾਲ ਤਾਰ ਪਰ੍ਹੇ ਕਰ ਦਿਓ।

4. ਤੰਗ ਕੱਪੜੇ ਢਿੱਲੇ ਕਰ ਦਿਉ।

3. ਜ਼ਖਮੀ ਵਿਅਕਤੀ ਨੂੰ ਛੂਹਣ ਤੋਂ ਪਹਿਲਾਂ ਰਬੜ ਦੇ ਦਸਤਾਨੇ ਪਾਓ।

5. ਬੇਹੋਸ਼ ਜ਼ਖ਼ਮੀ ਨੂੰ ਕੁਝ ਵੀ ਪੀਣ ਦੀ ਚੀਜ਼ ਨਾ ਦਿਓ।

6. ਬੇਹੋਸ਼ ਵਿਅਕਤੀ ਨੂੰ ਹਿਲਾਓ ਨਾ।

7. ਜ਼ਖਮੀ ਨੂੰ ਬਿਜਲਈ ਰੋਧਕ ਜਿਵੇਂ ਕਾਗਜ਼ ਦਾ ਗੱਠਾ, ਰਬੜ ਦੀ ਮੈਟ ਜਾਂ ਲੱਕੜੀ ਦੇ ਤਖ਼ਤੇ ’ਤੇ ਖਲ੍ਹੋ ਕੇ ਹੀ ਛੂਹੋ।

ਨਕਲੀ ਸਾਹ ਲੈਣ ਦੀ ਵਿਧੀ

1. ਜ਼ਖ਼ਮੀ ਨੂੰ ਜ਼ਮੀਨ ’ਤੇ ਉਲਟਾ ਲਿਟਾ ਕੇ ਉਸ 'ਤੇ ਦਬਾਅ ਪਾਓ ਤੇ ਫਿਰ ਸਰੀਰ ਵਿੱਚ ਆਕਸੀਜਨ ਜਾਣ ਲਈ ਉਸ ਦੇ ਸਰੀਰ ਨੂੰ ਢਿੱਲਾ ਛੱਡ ਦਿਓ।

2. ਜ਼ਖ਼ਮੀ ਦੇ ਮੋਢਿਆਂ ਨੂੰ ਥੋੜ੍ਹਾ ਉੱਪਰ ਚੁੱਕੋ ਤੇ ਸਿਰ ਨੂੰ ਪਿੱਛੇ ਵੱਲ ਲਟਕਾਓ। ਉਸ ਦੀਆਂ ਕਲਾਈਆਂ ਨੂੰ ਉਸ ਦੀ ਛਾਤੀ ’ਤੇ ਰੱਖ ਕੇ ਦਬਾਉ। ਇਸ ਦੇ ਬਾਅਦ ਦੋਵੇਂ ਹੱਥ ਤੇਜ਼ੀ ਨਾਲ ਉੱਪਰ ਵੱਲ ਲਿਜਾਓ।