ਮਾਨਸੂਨ ਵਿੱਚ ਵਾਇਰਲ ਇਨਫੈਕਸ਼ਨ ਅਤੇ ਐਲਰਜੀ ਦਾ ਖਤਰਾ ਵੱਧ ਜਾਂਦਾ ਹੈ। ਵਾਤਾਵਰਨ ਵਿੱਚ ਮੌਜੂਦ ਨਮੀ ਬਹੁਤ ਸਾਰੀਆਂ ਵਾਇਰਲ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਹਨਾਂ ਦਿਨਾਂ ਵਿੱਚ ਆਈ ਫਲੂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਾਇਰਲ ਕਰਕੇ ਅੱਖਾਂ ਵਿੱਚ ਖੁਜਲੀ ਅਤੇ ਅੱਖਾਂ ਚੋਂ ਲਗਾਤਾਰ ਪਾਣੀ ਵਹਿੰਦਾ ਰਹਿੰਦਾ ਹੈ ਅਤੇ ਕਈ ਵਾਰ ਤਾਂ ਅੱਖਾਂ ਵਿੱਚ ਸੋਜ ਵੀ ਆ ਜਾਂਦੀ ਹੈ। ਇਸਦੇ ਬਚਾਅ ਲਈ ਅਸੀ ਘਰ ਵਿਚ ਹੀ ਘਰੇਲੂ ਉਪਾਅ ਕਰ ਸਕਦੇ ਹਾਂ ਤਾਂ ਜੋ ਇਸ ਵਾਇਰਲ ਤੋਂ ਬਚ ਸਕੀਏ।
ਤ੍ਰਿਫਲਾ ਪਾਊਡਰ - ਤ੍ਰਿਫਲਾ ਪਾਊਡਰ ਨੂੰ ਅੱਖਾਂ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸਨੂੰ ਪਾਣੀ ਵਿੱਚ ਪਾ ਕੇ ਥੋੜਾ ਜੇਹਾ ਪਾਣੀ ਨੂੰ ਕੋਸਾ ਕਰ ਲਵੋ ਤੇ ਬਾਅਦ ਵਿੱਚ ਪਾਣੀ ਨੂੰ ਸੂਤੀ ਕਪੜੇ ਨਾਲ ਚੰਗੀ ਤਰ੍ਹਾ ਛਾਣ ਕੇ ਅੱਖਾਂ ਨੂੰ ਹੌਲੀ ਹੌਲੀ ਧੋ ਸਕਦੇ ਹੋ।
ਖੀਰੇ ਨਾਲ ਕਰੋ ਠੰਡਾ - ਆਈ ਫਲੂ ਦੌਰਾਨ ਕਈ ਵਾਰ ਜਲਣ ਵੀ ਹੋ ਸਕਦੀ ਹੈ, ਜਿਸ ਲਈ ਖੀਰੇ ਦੇ ਟੁਕੜੇ 10 ਮਿੰਟ ਲਈ ਅੱਖਾਂ 'ਤੇ ਰੱਖੋ। ਇਸ ਤਰ੍ਹਾ ਕਰਨ ਨਾਲ ਅੱਖਾਂ ਨੂੰ ਠੰਡਕ ਪਹੁੰਚੇਗੀ ਅਤੇ ਜਲਣ ਵੀ ਘੱਟ ਹੋਵੇਗੀ।
ਬਾਹਰ ਜਾਣ ਤੋਂ ਪਹਿਲਾਂ ਲਗਾਓ ਐਨਕ - ਬਾਹਰ ਜਾਣ ਤੋਂ ਪਹਿਲਾਂ ਧੁੱਪ ਵਾਲੀ ਐਨਕ ਜਰੂਰ ਲਗਾਓ ਤਾਂ ਕੋ ਅੱਖਾਂ ਵਿੱਚ ਧੂੜ ਮਿੱਟੀ ਨਾ ਜਾਵੇ।
ਬਾਰ-ਬਾਰ ਨਾ ਹੱਥ ਲਾਓ- ਆਈ ਫਲੂ ਦੌਰਾਨ ਅੱਖਾਂ ਨੂੰ ਬਾਰ-ਬਾਰ ਨਾ ਹੱਥ ਲਗਾਓ ਅਤੇ ਭੀੜਭਾੜ ਵਾਲੀਆਂ ਥਾਵਾਂ 'ਤੇ ਵੀ ਨਾਂ ਜਾਵੋ।
ਪਾਣੀ ਪੀਓ - ਇਸ ਫਲੂ ਦੌਰਾਨ ਅੱਖਾਂ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਸਹੀ ਮਾਤਰਾ 'ਚ ਪਾਣੀ ਪੀਣਾ ਚਾਹੀਦਾ ਹੈ।
ਇਸ ਤਰੀਕੇ ਨਾਲ ਕੁਝ ਘਰੇਲੂ ਉਪਾਅ ਨਾਲ ਆਈ ਫਲੂ ਤੌਂ ਬਚਿਆ ਜਾ ਸਕਦਾ ਹੈ। ਪਰ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਤਾਂ ਅੱਖਾਂ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਹੋ ਸਕੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial