Raghav Chadha Retinal Detachment: 'ਆਪ' ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਪਾਰਟੀ ਦੇ ਚੋਣ ਪ੍ਰਚਾਰ 'ਚ ਹਿੱਸਾ ਨਾ ਲੈਣ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਉਨ੍ਹਾਂ ਦੀ ਗੈਰ-ਹਾਜ਼ਰੀ 'ਤੇ ਕਿਹਾ ਕਿ ਉਹ ਅੱਖਾਂ ਦੇ ਅਪਰੇਸ਼ਨ ਲਈ ਯੂ.ਕੇ. ਵਿਚ ਹਨ।


ਦਰਅਸਲ, ਰਾਘਵ ਚੱਢਾ ਦੀ ਰੈਟੀਨਾ ਵਿੱਚ ਛੋਟੇ-ਛੋਟੇ ਛੇਕ ਕਾਰਨ ਤੁਰੰਤ ਸਰਜਰੀ ਕਰਨੀ ਪਈ। ਹਾਲਾਂਕਿ ਉਨ੍ਹਾਂ ਦੀ ਸਰਜਰੀ ਹੋ ਚੁੱਕੀ ਹੈ ਅਤੇ ਉਹ ਹੁਣ ਲੰਡਨ 'ਚ ਆਰਾਮ ਕਰ ਰਹੇ ਹਨ। ਆਖ਼ਰਕਾਰ, ਰਾਘਵ ਚੱਢਾ ਨੂੰ ਅੱਖਾਂ ਦੀ ਕਿਹੜੀ ਬਿਮਾਰੀ ਹੈ ਅਤੇ ਇਸ ਦੇ ਲੱਛਣ ਕੀ ਹਨ?


ਰੈਟਿਨਲ ਡੀਟੈਚਮੈਂਟ ਕੀ ਹੈ?
ਰੈਟਿਨਲ ਡੀਟੈਚਮੈਂਟ (Retinal Detachment) ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਅੱਖ ਦੇ ਪਿਛਲੇ ਪਾਸੇ ਦੇ ਸੰਵੇਦਨਸ਼ੀਲ ਟਿਸ਼ੂ ਆਪਣੀ ਆਮ ਸਥਿਤੀ ਤੋਂ ਵੱਖ ਹੋ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ ਵੇਖਣ ਦੀ ਸ਼ਕਤੀ ਕਾਫੀ ਘਟ ਜਾਂਦੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਛੋਟੇ-ਛੋਟੇ ਛੇਕ ਤੇਜ਼ੀ ਨਾਲ ਵਧ ਜਾਂਦੇ ਹਨ, ਜੋ ਅੰਨ੍ਹੇਪਣ ਦਾ ਕਾਰਨ ਵੀ ਬਣ ਸਕਦੇ ਹਨ।


ਰੈਟਿਨਲ ਡੀਟੈਚਮੈਂਟ ਦੇ ਲੱਛਣ
ਆਮ ਤੌਰ ਇਤੇ ਜਿਹੜੇ ਲੋਕ ਰੈਟਿਨਲ ਡੀਟੈਚਮੈਂਟ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਕਿਸੇ ਦਰਦ ਦਾ ਅਨੁਭਵ ਨਹੀਂ ਹੁੰਦਾ, ਹਾਲਾਂਕਿ, ਇਸ ਦੇ ਲੱਛਣ ਆਮ ਤੌਰ 'ਤੇ ਅਜਿਹਾ ਹੋਣ ਤੋਂ ਪਹਿਲਾਂ ਦਿਖਾਈ ਦੇਣ ਲੱਗਦੇ ਹਨ, ਜਿਵੇਂ ਕਿ-
ਧੁੰਦਲੀ ਨਜ਼ਰ ਦਾ
ਤੁਹਾਡੇ ਵਿਜੂਅਲ ਉੱਤੇ ਪਰਛਾਵੇਂ ਮਹਿਸੂਸ ਹੋਣਾ
ਛੋਟੇ-ਛੋਟੇ ਧੱਬੇ ਹੋਣਾ
ਫੋਟੋਪਸੀਆ (ਰੋਸ਼ਨੀ ਦੀ ਚਮਕ)
ਪੈਰੀਫਿਰਲ ਵਿਜ਼ਨ ਵਿੱਚ ਕਮੀ  (Reduction in Peripheral Vision)


ਰੈਟਿਨਲ ਡਿਟੈਚਮੈਂਟ ਦੇ ਕਾਰਨ


ਰੈਟਿਨਲ ਡਿਟੈਚਮੈਂਟ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਅੱਖਾਂ ਦੀਆਂ ਸਥਿਤੀਆਂ ਦੇ ਨਾਲ ਡਾਇਬੀਟੀਜ਼ (ਡਾਇਬੀਟਿਕ ਰੈਟੀਨੋਪੈਥੀ) ਸ਼ਾਮਲ ਹੈ।
ਰੈਟੀਨਾ ਵਿੱਚ ਸੋਜ
ਰੈਟੀਨਾ ਵਿੱਚ ਟਿਊਮਰ ਜਾਂ ਉਮਰ ਨਾਲ ਸਬੰਧਤ ਸਮੱਸਿਆ ਹੋ ਸਕਦੀ ਹੈ।
ਇਹ ਰੈਟੀਨਾ ਵਿੱਚ ਛੇਕ ਜਾਂ ਫਟਣ ਕਾਰਨ ਹੋ ਸਕਦਾ ਹੈ, ਜਿਸ ਨਾਲ ਤਰਲ ਇਸ ਵਿੱਚੋਂ ਲੰਘ ਸਕਦਾ ਹੈ ਅਤੇ ਇਸ ਦੇ ਹੇਠਾਂ ਇਕੱਠਾ ਹੁੰਦਾ ਹੈ, ਜਿਸ ਨਾਲ ਰੈਟੀਨਾ ਟਿਸ਼ੂ ਤੋਂ ਦੂਰ ਹੋ ਜਾਂਦਾ ਹੈ ਅਤੇ ਇਨ੍ਹਾਂ ਹਿੱਸਿਆਂ ਤੋਂ ਖੂਨ ਦਾ ਦੀ ਕਮੀ ਆਉਂਦੀ ਹੈ।
ਰੈਟਿਨਲ ਡਿਟੈਚਮੈਂਟ ਦੇ ਕੁਝ ਮਾਮਲਿਆਂ ਵਿੱਚ ਰੈਟੀਨਾ ਵਿੱਚ ਕੋਈ ਛੇਕ ਜਾਂ ਦਰਾੜ ਨਹੀਂ ਹੁੰਦੀ ਹੈ, ਸਗੋਂ ਰੈਟੀਨਾ ਦੇ ਹੇਠਾਂ ਤਰਲ ਇਕੱਠਾ ਹੁੰਦਾ ਹੈ। ਇਹ ਟਿਊਮਰ ਜਾਂ ਸੋਜ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ।


ਕਿੰਨਾਂ ਲੱਛਣਾਂ ਤੋਂ ਬਾਅਦ ਸਾਵਧਾਨ ਹੋਣ ਦੀ ਲੋੜ 
ਅਜਿਹੀਆਂ ਕਈ ਸਥਿਤੀਆਂ ਹਨ ਜਿਹੜੀਆਂ ਰੈਟੀਨਾ ਡਿਟੈਚਮੈਂਟ ਅਤੇ ਵਾਈਟਰਸ ਦੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰਦੀਆਂ ਹਨ।


ਜਿਵੇਂ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਛੋਟੇ-ਛੋਟੇ ਧੱਬੇ ਨਜ਼ਰ ਆਉਣ ਲੱਗਦੇ ਹਨ। ਕਈਆਂ ਦੀਆਂ ਅੱਖਾਂ ਵਿੱਚ ਰੌਸ਼ਨੀ ਕਿਸੇ ਫ਼ਲੈਸ਼ ਲਾਈਟ ਵਾਂਗ ਵੱਜਦੀ ਹੈ। ਆਲੇ-ਦੁਆਲੇ ਦੇਖਣ ਉੱਤੇ ਧੁੰਦਲਾ ਨਜ਼ਰ ਆਉਂਦਾ ਹੈ। ਅਤੇ ਕਈ ਵਾਰ ਸਾਈਡ ਵਿਜ਼ਨ ਯਾਨੀ ਅੱਖਾਂ ਦੀ ਆਸੇ-ਪਾਸੇ ਘੁੰਮਾ ਕੇ ਦੇਖਣ ਦੀ ਤਾਕਤ ਘੱਟ ਜਾਂਦੀ ਹੈ।


ਅੱਖਾਂ ਸਾਹਮਣੇ ਪਰਦੇ ਵਾਂਗ ਕਿਸੇ ਲਹਿਰ ਦਾ ਛਾ ਜਾਣਾ ਵੀ ਰੈਟੀਨਾ ਅਤੇ ਵੀਟ੍ਰੀਅਸ ਸਬੰਧੀ ਦਿੱਕਤਾਂ ਵੱਲ ਸੰਕੇਤ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਅਜਿਹੇ ਹਾਲਾਤ ਵਿੱਚ ਜਲਦ ਤੋਂ ਜਲਦ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਲਾਜ਼ਮੀ ਹੈ।