Detox Water To Reverse Ageing And Benefits: ਅੱਜ-ਕੱਲ੍ਹ ਤੀਹ ਸਾਲ ਦੀ ਉਮਰ ਨੂੰ ਪਾਰ ਕਰਨ ਮਗਰੋਂ ਹੀ ਲੋਕ ਬੁਢਾਪੇ ਨੂੰ ਲੈ ਕੇ ਅਲਰਟ ਹੋ ਜਾਂਦੇ ਹਨ। ਉਹ ਚਮੜੀ 'ਤੇ ਝੁਰੜੀਆਂ ਤੇ ਫਾਈਨ ਲਾਈਨਾਂ ਵਰਗੇ ਬੁਢਾਪੇ ਦੇ ਲੱਛਣ ਦੇਖ ਫਿਕਰਮੰਦ ਹੋ ਜਾਂਦੇ ਹਨ ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਛੋਟੀ ਉਮਰ ਵਿੱਚ ਹੀ ਬੁਢਾਪੇ ਦੇ ਲੱਛਣ ਕਿਉਂ ਨਜ਼ਰ ਆਉਣ ਲੱਗ ਪੈਂਦੇ ਹਨ?
ਸਿਹਤ ਮਾਹਿਰਾਂ ਅਨੁਸਾਰ ਤੁਹਾਡੀ ਵਧਦੀ ਉਮਰ ਦੇ ਲੱਛਣਾਂ ਨੂੰ ਤੇਜ਼ ਕਰਨ ਤੇ ਵਧਾਉਣ ਲਈ ਮੁੱਖ ਤੌਰ 'ਤੇ ਦੋ ਜੀਵਨ ਸ਼ੈਲੀ ਕਾਰਕ ਜ਼ਿੰਮੇਵਾਰ ਹਨ। ਪਹਿਲਾ, ਲੋੜੀਂਦਾ ਪਾਣੀ ਨਾ ਪੀਣ ਕਾਰਨ ਡੀਹਾਈਡ੍ਰੇਸ਼ਨ ਦੀ ਸਥਿਤੀ ਤੇ ਦੂਸਰਾ, ਖੁਰਾਕ ਵਿੱਚ ਹੈਲਦੀ ਫੈਟਸ ਦੀ ਮਾਤਰਾ ਘੱਟ ਹੋਣਾ। ਜਦੋਂ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਧੁੱਪ ਵਿੱਚ ਆਉਣ ਨਾਲ ਚਮੜੀ ਬਹੁਤ ਜਲਦੀ ਖਰਾਬ ਹੋਣ ਲੱਗਦੀ ਹੈ। ਹੈਲਦੀ ਫੈਟਸ ਜਾਂ ਜ਼ਰੂਰੀ ਫੈਟੀ ਐਸਿਡ ਜਿਵੇਂ ਓਮੇਗਾ 3 ਤੇ 6 ਚਮੜੀ ਦੀਆਂ ਪਰਤਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਇਸ ਦੇ ਨਾਲ ਹੀ ਚਮੜੀ 'ਚ ਨਮੀ ਬਣਾਈ ਰੱਖਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤੁਸੀਂ ਆਪਣੀ ਚਮੜੀ ਨੂੰ ਸਿਹਤਮੰਦ ਰੱਖਣ, ਵਧਦੀ ਉਮਰ ਦੇ ਲੱਛਣਾਂ ਨੂੰ ਰਿਵਰਸ ਕਰਨ ਤੇ ਲੰਬੇ ਸਮੇਂ ਤੱਕ ਜਵਾਨ ਰਹਿਣ ਲਈ ਕੀ ਕਰ ਸਕਦੇ ਹੋ? ਸਿਹਤ ਮਾਹਿਰ ਇੱਕ ਡੀਟੌਕਸ ਵਾਟਰ ਦੀ ਰੈਸਿਪੀ ਦਾ ਸੁਝਾਅ ਦਿੰਦੇ ਹਨ। ਇਸ ਨੂੰ ਨਿਯਮਤ ਤੌਰ 'ਤੇ ਪੀਣ ਨਾਲ ਤੁਹਾਨੂੰ ਜਲਦੀ ਬੁਢਾਪੇ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।
ਬੁਢਾਪੇ ਦੇ ਰਿਵਰਸ ਲਈ ਵਿਸ਼ੇਸ਼ ਡੀਟੌਕਸ ਵਾਟਰਸਮੱਗਰੀ:ਚਿਆ ਬੀਜ: 1 ਚਮਚਖੀਰਾ - ਅੱਧਾਪੁਦੀਨੇ ਦੇ ਪੱਤੇ - ਇੱਕ ਮੁੱਠੀਨਿੰਬੂ ਦੇ ਟੁਕੜੇ - ਅੱਧੇਪਾਣੀ - 1 ਲੀਟਰਅਦਰਕ - 1/2 ਇੰਚਇਲਾਇਚੀ - 2 ਫਲੀਆਂ
ਬਣਾਉਣ ਦਾ ਤਰੀਕਾ:ਹਰ ਚੀਜ਼ ਨੂੰ ਪਾਣੀ ਦੀ ਬੋਤਲ ਵਿੱਚ ਪਾਓ ਤੇ ਹਿਲਾਓ। ਇਸ ਨੂੰ ਕੁਝ ਸਮੇਂ ਲਈ ਛੱਡ ਦਿਓ। ਬੋਤਲ ਵਿੱਚ ਘੱਟੋ-ਘੱਟ ਇੱਕ ਲੀਟਰ ਪਾਣੀ ਪਾਓ। ਦਿਨ ਭਰ ਇਸ ਦਾ ਸੇਵਨ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।