Right Time to Drink Milk: ਭਾਰਤ ਦੇ ਹਰ ਘਰ 'ਚ ਦੁੱਧ (Milk) ਦਾ ਬਹੁਤ ਮਹੱਤਵ ਹੈ, ਇਸ ਨੂੰ ਇੱਕ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਦੁੱਧ ਦਾ ਪੌਸ਼ਟਿਕ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਦੁੱਧ 'ਚ ਪ੍ਰੋਟੀਨ, ਕੈਲਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਦੇ ਨਾਲ ਕਈ ਸੂਖਮ ਤੱਤ ਪਾਏ ਜਾਂਦੇ ਹਨ। ਕਈ ਲੋਕ ਦੁੱਧ ਨੂੰ ਗਰਮ ਪੀਣਾ ਪਸੰਦ ਕਰਦੇ ਹਨ, ਜਦਕਿ ਕਈ ਇਸ ਨੂੰ ਠੰਡਾ ਪੀਣਾ ਪਸੰਦ ਕਰਦੇ ਹਨ। ਕੁਝ ਲੋਕ ਇਸ ਨੂੰ ਚੀਨੀ ਦੇ ਨਾਲ ਲੈਂਦੇ ਹਨ ਅਤੇ ਕੁਝ ਬਗੈਰ ਸ਼ੱਕਰ। ਪਰ ਇਹ ਸਵਾਲ ਕੁਝ ਲੋਕਾਂ ਦੇ ਦਿਮਾਗ 'ਚ ਬਣਿਆ ਰਹਿੰਦਾ ਹੈ ਕਿ ਦੁੱਧ ਨੂੰ ਠੰਡਾ ਲੈਣਾ ਚਾਹੀਦਾ ਹੈ ਜਾਂ ਗਰਮ? ਸਵੇਰੇ ਜਾਂ ਸ਼ਾਮ ਨੂੰ ਜਾਂ ਰਾਤ ਨੂੰ? ਜਾਣੋ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ -
ਸੀਜ਼ਨ ਦੇ ਅਨੁਸਾਰ ਬਦਲੋ
ਹਰ ਕੋਈ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਹੈ ਕਿ ਦੁੱਧ ਠੰਡਾ ਪੀਣਾ ਚਾਹੀਦਾ ਹੈ ਜਾਂ ਗਰਮ? ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਹੀ ਫ਼ਾਇਦੇਮੰਦ ਹਨ। ਹਾਲਾਂਕਿ, ਤੁਸੀਂ ਇਸ ਨੂੰ ਮੌਸਮ ਦੇ ਹਿਸਾਬ ਨਾਲ ਬਦਲ ਸਕਦੇ ਹੋ। ਜਿਵੇਂ ਗਰਮੀਆਂ 'ਚ ਤੁਸੀਂ ਇਸ ਨੂੰ ਦਿਨ 'ਚ ਠੰਡਾ ਪਿਓ। ਜੇਕਰ ਤੁਸੀਂ ਗਰਮ ਮੌਸਮ 'ਚ ਠੰਡਾ ਦੁੱਧ ਪੀਓਗੇ ਤਾਂ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਸਰਦੀਆਂ 'ਚ ਰਾਤ ਨੂੰ ਕੋਸੇ ਦੁੱਧ ਦਾ ਸੇਵਨ ਕਰੋ, ਇਹ ਲਾਭਦਾਇਕ ਹੈ।
ਬੱਚਿਆਂ ਨੂੰ ਇਸ ਸਮੇਂ ਦੁੱਧ ਦਿਓ
ਆਯੁਰਵੇਦ ਅਨੁਸਾਰ ਦੁੱਧ ਪੀਣ ਦਾ ਸਹੀ ਸਮਾਂ ਸੌਣ ਤੋਂ ਪਹਿਲਾਂ ਹੈ। ਜੇਕਰ ਰਾਤ ਨੂੰ ਜ਼ਿਆਦਾ ਗਤੀਵਿਧੀ ਨਹੀਂ ਹੁੰਦੀ ਹੈ ਤਾਂ ਤੁਹਾਡਾ ਸਰੀਰ ਵੱਧ ਤੋਂ ਵੱਧ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਸਵੇਰੇ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। 1 ਤੋਂ 2 ਕੱਪ ਦੁੱਧ ਪੂਰੇ ਦਿਨ ਲਈ ਕਾਫ਼ੀ ਮੰਨਿਆ ਜਾਂਦਾ ਹੈ।
Disclaimer : ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।