ਨਵੀਂ ਦਿੱਲੀ: ਦੁਨੀਆ ਦੇ ਲਗਪਗ ਦੋ ਅਰਬ ਬੱਚੇ ਇਸ ਸਮੇਂ ਭਾਰੀ ਜੋਖਮ ‘ਚ ਹਨ। ਕੋਰੋਨਾਵਾਇਰਸ (Coronavirus) ਉਨ੍ਹਾਂ ਲਈ ਖ਼ਤਰਾ ਤਾਂ ਹੈ ਹੀ ਨਾਲ ਹੀ ਹੋਰ ਵਾਇਰਸ ਵੀ ਬੱਚਿਆਂ ‘ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ। WHO ਅਤੇ UNICEF ਨੇ ਸਾਂਝੇ ਤੌਰ ਇਸ ਦੀ ਚੇਤਾਵਨੀ ਦਿੱਤੀ ਹੈ। ਦੁਨੀਆ ਦੀਆਂ ਇਨ੍ਹਾਂ ਦੋ ਟਾਪ ਦੀਆਂ ਸਿਹਤ ਸੰਸਥਾਵਾਂ ਮੁਤਾਬਕ ਬੱਚਿਆਂ (children's health) ਦਾ ਟੀਕਾਕਰਨ ਪ੍ਰੋਗਰਾਮ (immunization programs) ਕੋਰੋਨਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜੋ ਉਨ੍ਹਾਂ ਲਈ ਘਾਤਕ ਸਾਬਤ ਹੋ ਸਕਦਾ ਹੈ।
ਦੱਸ ਦੇਈਏ ਕਿ ਛੋਟੇ ਬੱਚਿਆਂ ਨੂੰ hepatitis, typhoid, cholera, Japanese encephalitis, rabies, polio, measles, mumps and rubella, chickenpox, pneumonia ਅਤੇ influenza ਵਰਗੀਆਂ ਮਹਾਮਾਰੀ ਦੇ ਟੀਕੇ ਲਗਵਾਏ ਜਾਂਦੇ ਹਨ। ਪਰ ਲੌਕਡਾਊਨ ਕਰਕੇ ਇਨ੍ਹਾਂ ਬਿਮਾਰੀਆਂ ਦਾ ਟੀਕਾਕਰਨ ਬੱਚਿਆਂ ਤੱਕ ਨਹੀਂ ਪਹੁੰਚ ਰਿਹਾ।
ਡਬਲਯੂਐਚਓ ਮੁਤਾਬਕ, ਇਸ ਸਮੇਂ ਘੱਟੋ ਘੱਟ 68 ਦੇਸ਼ਾਂ ਵਿੱਚ ਨਿਯਮਤ ਟੀਕਾਕਰਨ ਕਾਫੀ ਹੱਦ ਤਕ ਬੰਦ ਹਨ ਅਤੇ ਇਨ੍ਹਾਂ ਦੇਸ਼ਾਂ ਵਿੱਚ ਇੱਕ ਸਾਲ ਤੋਂ ਘੱਟ ਉਮਰ ਦੇ ਲਗਪਗ 80 ਮਿਲੀਅਨ ਬੱਚਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
WHO ਮੁਤਾਬਕ, ਕੋਰੋਨਾ ਕਰਕੇ,
- ਖਸਰਾ ਅਤੇ ਪੋਲੀਓ ਖਿਲਾਫ ਟੀਕਾਕਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
- ਖਸਰਾ ਟੀਕਾਕਰਨ ਮੁਹਿੰਮ 27 ਦੇਸ਼ਾਂ ਵਿਚ ਮੁਅੱਤਲ ਕੀਤੀ ਗਈ ਹੈ।
- ਜਦਕਿ ਪੋਲੀਓ ਟੀਕਾਕਰਣ 38 ਦੇਸ਼ਾਂ ਵਿਚ ਰੋਕਿਆ ਗਿਆ ਹੈ।
ਦੱਸ ਦਈਏ ਕਿ ਕੋਰੋਨਾਵਾਇਰਸ ਦਾ ਪ੍ਰਕੋਪ ਲਗਾਤਾਰ ਦੁਨੀਆ ਭਰ ਵਿੱਚ ਫੈਲ ਰਿਹਾ ਹੈ। ਦੁਨੀਆ ਦੇ 213 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 107,706 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 5,245 ਦਾ ਵਾਧਾ ਹੋਇਆ ਹੈ। ਵਰਲਡਮੀਟਰ ਦੇ ਅਨੁਸਾਰ, ਵਿਸ਼ਵ ਭਰ ਵਿੱਚ ਹੁਣ ਤੱਕ ਲਗਭਗ 53 ਲੱਖ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਚੋਂ 3,39,418 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 21,56,288 ਲੋਕ ਠੀਕ ਵੀ ਹੋ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਲੌਕਡਾਊਨ ਕਰਕੇ ਖ਼ਤਰੇ ‘ਚ ਪਏ ਦੁਨੀਆ ਦੇ 8 ਕਰੋੜ ਮਾਸੂਮ, WHO ਅਤੇ UNICEF ਨੇ ਦਿੱਤੀ ਚੇਤਾਵਨੀ
ਏਬੀਪੀ ਸਾਂਝਾ
Updated at:
23 May 2020 11:18 AM (IST)
68 ਦੇਸ਼ਾਂ ਵਿੱਚ ਨਿਯਮਿਤ ਟੀਕਾਕਰਣ ਬੁਰੀ ਤਰ੍ਹਾਂ ਨਾਲ ਵਿਗਾੜ ਗਿਆ ਹੈ ਅਤੇ ਇਨ੍ਹਾਂ ਦੇਸ਼ਾਂ ਵਿੱਚ 1 ਲੱਖ ਤੋਂ ਘੱਟ ਉਮਰ ਦੇ ਲਗਪਗ 80 ਮਿਲੀਅਨ ਬੱਚਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
- - - - - - - - - Advertisement - - - - - - - - -