Safed Musli Benefits in Punjabi: ਸਫੇਦ ਮੂਸਲੀ ਜਿਣਸੀ ਸਮੱਸਿਆਵਾਂ ਲਈ ਸ਼ਕਤੀਸ਼ਾਲੀ ਜੜ੍ਹੀ-ਬੂਟੀ ਮੰਨੀ ਜਾਂਦੀ ਹੈ। ਸਫੇਦ ਮੂਸਲੀ ਦੀ ਜੜ੍ਹ ਦੇ ਪਾਊਡਰ ਦੀ ਵਰਤੋਂ ਆਯੁਰਵੇਦ ਵਿੱਚ ਕੀਤੀ ਜਾਂਦੀ ਹੈ। ਆਮ ਤੌਰ 'ਤੇ ਸਫੇਦ ਮੂਸਲੀ ਨੂੰ ਮਰਦਾਨਾ ਕਮਜ਼ੋਰੀ, ਸਰੀਰਕ ਕਮਜ਼ੋਰੀ, ਇਰੈਕਟਾਈਲ ਡਿਸਫੰਕਸ਼ਨ, ਸੁਪਨ ਦੋਸ਼ ਆਦਿ ਦੇ ਇਲਾਜ ਵਿੱਚ ਉਪਯੋਗੀ ਮੰਨਿਆ ਜਾਂਦਾ ਹੈ। ਦੂਜੇ ਪਾਸੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਦੇ ਜਿਣਸੀ ਰੋਗਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਫਾਇਦੇ ਹਨ। ਆਓ ਜਾਣਦੇ ਹਾਂ...
ਸਫੇਦ ਮੂਸਲੀ ਸ਼ੁਕਰਾਣੂਆਂ ਦੀ ਗਿਣਤੀ ਵਧਾਉਂਦੀ
ਮਰਦਾਨਾ ਵੀਰਜ ਵਿੱਚ ਘੱਟ ਸ਼ੁਕਰਾਣੂਆਂ ਦੀ ਗਿਣਤੀ ਦੇ ਇਲਾਜ ਲਈ ਸਫੇਦ ਮੂਸਲੀ ਬਹੁਤ ਲਾਭਦਾਇਕ ਹੈ। ਇਹ ਸ਼ੁਕਰਾਣੂਆਂ ਦੀ ਗਿਣਤੀ, ਵੀਰਜ ਦੀ ਮਾਤਰਾ, ਸੰਭੋਗ ਦੇ ਸਮੇਂ ਤੇ ਗਤੀਸ਼ੀਲਤਾ ਨੂੰ ਸੁਧਾਰਨ ਲਈ ਵਰਤੀ ਜਾਂਦੀ ਹੈ। ਸਫੇਦ ਮੂਸਲੀ ਟੈਸਟੋਸਟੀਰੋਨ (ਪੁਰਸ਼ਾਂ ਦੇ ਸੈਕਸ ਹਾਰਮੋਨ) ਦੇ ਪੱਧਰ ਨੂੰ ਵਧਾਉਂਦੀ ਹੈ ਤੇ ਵੀਰਜ ਉਤਪਾਦਨ ਵਿੱਚ ਵੀ ਸੁਧਾਰ ਕਰਦੀ ਹੈ।
ਸੁਪਨ ਦੋਸ਼ ਦਾ ਇਲਾਜ
ਜੇ ਸੁਪਨ ਦੋਸ਼ (ਨਾਈਟਫ਼ਾਲ) ਤੋਂ ਬਾਅਦ ਕਿਸੇ ਨੂੰ ਕਮਜ਼ੋਰੀ ਤੇ ਤਾਕਤ ਜਾਂ ਊਰਜਾ ਦੀ ਘਾਟ ਮਹਿਸੂਸ ਹੋਵੇ, ਤਾਂ ਕੁਝ ਹਫਤਿਆਂ ਲਈ ਖੰਡ ਨਾਲ ਸਫੇਦ ਮੂਸਲੀ ਪਾਊਡਰ ਦੀ ਵਰਤੋਂ ਕਰਨ ਤੋਂ ਬਾਅਦ ਇਹ ਸਮੱਸਿਆ ਖਤਮ ਹੋ ਜਾਂਦੀ ਹੈ। ਇਹ ਵਿਧੀ ਰਾਤ ਨੂੰ ਨਾਈਟਫ਼ਾਲ ਘੱਟ ਕਰਨ ਵਿੱਚ ਮਦਦ ਕਰਦੀ ਹੈ ਤੇ ਸਰੀਰਕ ਕਮਜ਼ੋਰੀ ਨੂੰ ਦੂਰ ਕਰਦੀ ਹੈ।
ਸੈਕਸ ਡਰਾਈਵ ਵਧਾਉਂਦੀ
ਜੇ ਤੁਸੀਂ ਆਪਣੀ ਸੈਕਸ ਲਾਈਫ ਦਾ ਸਹੀ ਢੰਗ ਨਾਲ ਅਨੰਦ ਨਹੀਂ ਲੈ ਪਾ ਰਹੇ ਹੋ ਤੇ ਉਤਸ਼ਾਹ ਦੀ ਘਾਟ ਤੋਂ ਪੀੜਤ ਹੋ, ਤਾਂ ਤੁਹਾਨੂੰ ਮਿਸ਼ਰੀ ਤੇ ਦੁੱਧ ਨਾਲ ਸਫੇਦ ਮੂਸਲੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ, ਤੁਹਾਡੇ ਸਰੀਰ ਦਾ ਜਿਨਸੀ ਉਤਸ਼ਾਹ ਫਿਰ ਤੋਂ ਪਹਿਲਾਂ ਵਰਗਾ ਹੋ ਜਾਵੇਗਾ।
ਸਮੇਂ ਤੋਂ ਪਹਿਲਾਂ ਪਤਨ
ਜਦੋਂ ਵੀ ਜਿਣਸੀ ਸਬੰਧਾਂ ਦੌਰਾਨ ਚਰਮਸੀਮਾ ਤੱਕ ਪਹੁੰਚ ਪਾਉਂਦੇ ਤਾਂ ਇਸ ਕਾਰਨ ਸੈਕਸ ਲਾਈਫ ਖਰਾਬ ਹੋ ਰਹੀ ਹੈ। ਅਜਿਹੀ ਸਮੱਸਿਆ ਦੌਰਾਨ ਤੁਸੀਂ ਅਸ਼ਵਗੰਧਾ ਤੇ ਕੌਂਚ ਦੇ ਬੀਜਾਂ ਨਾਲ ਸਫੇਦ ਮੂਸਲੀ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ, ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਮਿਸ਼ਰੀ ਮਿਲਾ ਕੇ ਪਾਊਡਰ ਬਣਾਉਣਾ ਹੁੰਦਾ ਹੈ ਤੇ ਇੱਕ ਚਮਚਾ ਸਵੇਰੇ ਤੇ ਸ਼ਾਮ ਨੂੰ ਦੁੱਧ ਦੇ ਨਾਲ ਲੈਣਾ ਹੁੰਦਾ ਹੈ।
Erectile Dysfunction ਦਾ ਇਲਾਜ
ਸਫੇਦ ਮੂਸਲੀ ਦਾ ਸੇਵਨ ਲਿੰਗ ਦੇ ਟਿਸ਼ੂਆਂ ਨੂੰ ਤਾਕਤ ਪ੍ਰਦਾਨ ਕਰਦਾ ਹੈ ਤੇ ਇਸ ਦੀ ਕਠੋਰਤਾ ਵਿੱਚ ਸੁਧਾਰ ਕਰਦਾ ਹੈ। ਇਹ ਲੰਬੇ ਸਮੇਂ ਲਈ ਕਾਇਮ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਹ ਮੁੱਖ ਤੌਰ ਤੇ ਟੈਸਟੋਸਟੀਰੋਨ ’ਤੇ ਕੰਮ ਕਰਦਾ ਹੈ ਜੋ ਮਰਦ ਸੈਕਸ ਹਾਰਮੋਨ ਹੈ।
ਜਾਣੋ ਸਫੇਦ ਮੂਸਲੀ ਦੇ ਹੋਰ ਲਾਭ
ਜੇ ਤੁਹਾਨੂੰ ਅਕਸਰ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਤਾਂ ਰੋਜ਼ਾਨਾ ਸਫੇਦ ਮੂਸਲੀ ਦੀ ਜੜ੍ਹ ਦਾ ਸੇਵਨ ਕਰਨਾ ਲਾਭਦਾਇਕ ਹੈ। ਇਹ ਹਾਈਪਰਟੈਂਸ਼ਨ, ਗਠੀਏ ਵਿੱਚ ਵੀ ਲਾਭਦਾਇਕ ਹੈ।
ਪੱਥਰੀ ਦੀ ਸਮੱਸਿਆ ਵਿੱਚ ਚਿੱਟੀ ਮੂਸਲੀ ਨੂੰ ਇੰਦਰਾਯਨ ਦੀ ਸੁੱਕੀ ਜੜ੍ਹ ਨਾਲ ਬਰਾਬਰ ਮਾਤਰਾ (1-1 ਗ੍ਰਾਮ) ਵਿੱਚ ਪੀਹ ਕੇ, ਇਸ ਨੂੰ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਰੋਜ਼ਾਨਾ ਸਵੇਰੇ ਮਰੀਜ਼ ਨੂੰ ਦਿਓ। ਇਹ ਉਪਾਅ ਸੱਤ ਦਿਨਾਂ ਦੇ ਅੰਦਰ ਆਪਣਾ ਪ੍ਰਭਾਵ ਦਿਖਾਉਂਦਾ ਹੈ ਤੇ ਪੱਥਰੀ ਘੁਲ ਜਾਂਦੀ ਹੈ।
ਸਫੈਦ ਮੂਸਲੀ ਸਰੀਰਕ ਨਪੁੰਸਕਤਾ ਨੂੰ ਦੂਰ ਕਰਕੇ ਊਰਜਾ ਵਧਾਉਣ ਵਿੱਚ ਬਹੁਤ ਲਾਭਦਾਇਕ ਹੈ, ਇਹੋ ਕਾਰਨ ਹੈ ਕਿ ਸਫੇਦ ਮੂਸਲੀ ਕਈ ਪ੍ਰਕਾਰ ਦੀਆਂ ਦਵਾਈਆਂ ਤਿਆਰ ਕਰਨ ਵਿੱਚ ਵਰਤੀ ਜਾਂਦੀ ਹੈ।
ਮੂਸਲੀ ਔਰਤਾਂ ਲਈ ਬਹੁਤ ਲਾਭਦਾਇਕ ਹੈ। ਇਹ ਉਮਰ ਦੇ ਪ੍ਰਭਾਵ ਨੂੰ ਘਟਾ ਕੇ ਸੁੰਦਰਤਾ ਵਧਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਔਰਤਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਵਿੱਚ ਵੀ ਇਸ ਦਾ ਸੇਵਨ ਲਾਭਦਾਇਕ ਹੈ।
ਜੇਕਰ ਪਿਸ਼ਾਬ ਵਿੱਚ ਜਲਣ ਦੀ ਸ਼ਿਕਾਇਤ ਹੈ, ਤਾਂ ਚਿੱਟੀ ਮੂਸਲੀ ਦੀ ਜੜ੍ਹ ਨੂੰ ਪੀਸ ਕੇ ਅਤੇ ਇਲਾਇਚੀ ਦੇ ਨਾਲ ਦੁੱਧ ਵਿੱਚ ਉਬਾਲ ਕੇ ਪੀਣ ਨਾਲ ਬਹੁਤ ਲਾਭ ਹੁੰਦਾ ਹੈ। ਇਸ ਦੁੱਧ ਨੂੰ ਦਿਨ ਵਿੱਚ ਦੋ ਵਾਰ ਪੀਣਾ ਲਾਭਦਾਇਕ ਹੋਵੇਗਾ।
ਸਫੇਦ ਮੂਸਲੀ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਪੁਰਸ਼ਾਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੈ।
ਬਹੁਤ ਸਾਰੀਆਂ ਖੋਜਾਂ ਇਹ ਵੀ ਦਰਸਾਉਂਦੀਆਂ ਹਨ ਕਿ ਸਫੇਦ ਮੂਸਲੀ ਸ਼ੂਗਰ ਤੋਂ ਬਾਅਦ ਨਪੁੰਸਕਤਾ ਦੀਆਂ ਸ਼ਿਕਾਇਤਾਂ ਵਿੱਚ ਵੀ ਹਾਂਪੱਖੀ ਪ੍ਰਭਾਵ ਦਿਖਾਉਂਦੀ ਹੈ।