Research about Salt: ਨਮਕ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਬਹੁਤ ਸਾਰੀਆਂ ਸਰੀਰਕ ਪ੍ਰਕ੍ਰਿਆਵਾਂ ਲਈ ਲੋੜੀਂਦਾ ਹੈ ਪਰ ਵੱਧ ਮਾਤਰਾ ਵਿੱਚ ਸਵੇਨ ਨਾਲ ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਦਰਅਸਲ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਭੋਜਨ ਵਿੱਚ ਜ਼ਿਆਦਾ ਨਮਕ ਖਾਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਤਿਆਰ ਭੋਜਨ ਵਿੱਚ ਹੋਰ ਨਮਕ ਪਾਉਣ ਦੀ ਆਦਤ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾ ਨਮਕ ਖਾਣ ਦੀ ਆਦਤ ਹੌਲੀ-ਹੌਲੀ ਤੁਹਾਡੀ ਉਮਰ ਘਟਾ ਰਹੀ ਹੈ। ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ। ਇੱਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ, ਜੋ ਲੋਕ ਖਾਣੇ 'ਚ ਜ਼ਿਆਦਾ ਨਮਕ ਦਾ ਸੇਵਨ ਕਰਦੇ ਹਨ, ਉਨ੍ਹਾਂ 'ਚ ਕਾਰਡੀਓਵੈਸਕੁਲਰ ਡਿਜ਼ੀਜ਼, ਸਟ੍ਰੋਕ, ਕੋਰੋਨਰੀ ਹਾਰਟ ਡਿਜ਼ੀਜ਼ ਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਦੇ ਨਾਲ ਹੀ ਲੋਕਾਂ ਦੀ ਲੰਬੀ ਉਮਰ ਜਿਉਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਮੌਤ ਦਾ ਕਾਰਨ ਜ਼ਿਆਦਾ ਨਮਕ ਦਾ ਸੇਵਨ
ਜੇਕਰ ਤੁਸੀਂ ਲੰਬੀ ਉਮਰ ਜਿਊਣਾ ਚਾਹੁੰਦੇ ਹੋ ਤਾਂ ਆਪਣੇ ਭੋਜਨ 'ਚ ਜ਼ਿਆਦਾ ਨਮਕ ਦਾ ਸੇਵਨ ਕਰਨਾ ਬੰਦ ਕਰ ਦਿਓ। ਘੱਟ ਨਮਕ ਜਾਂ ਬਰਾਬਰ ਨਮਕ ਖਾਣ ਦੀ ਆਦਤ ਬਣਾਓ, ਨਹੀਂ ਤਾਂ ਨੁਕਸਾਨ ਝੱਲਣਾ ਪੈ ਸਕਦਾ ਹੈ। ਇੱਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਭੋਜਨ 'ਚ ਨਮਕ ਨੂੰ ਵੱਖਰਾ ਲੈਣਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ। ਇਸ ਨਾਲ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਵਧ ਜਾਂਦਾ ਹੈ।
ਫਲ ਤੇ ਸਬਜ਼ੀਆਂ ਇਸ ਖਤਰੇ ਨੂੰ ਘਟਾ ਸਕਦੀਆਂ
ਦੱਸ ਦੇਈਏ ਕਿ ਖੋਜਕਰਤਾਵਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਭੋਜਨ ਵਿੱਚ ਜ਼ਿਆਦਾ ਨਮਕ ਅਸਲ ਵਿੱਚ ਉਮਰ ਨੂੰ ਪ੍ਰਭਾਵਤ ਕਰਦਾ ਹੈ। ਖੋਜਕਾਰਾਂ ਅਨੁਸਾਰ 18,474 ਸਮੇਂ ਤੋਂ ਪਹਿਲਾਂ ਮੌਤਾਂ ਹੋਈਆਂ। ਖੋਜ ਦੇ ਨਤੀਜੇ ਇੱਕ ਜਰਨਲ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਦਰਅਸਲ, ਨਮਕ ਵਿੱਚ ਸੋਡੀਅਮ ਦੀ ਮਾਤਰਾ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਨਾਲ ਹੀ ਖੋਜਕਰਤਾਵਾਂ ਨੇ ਇਕ ਹੋਰ ਗੱਲ ਸਾਹਮਣੇ ਲਿਆਂਦੀ ਹੈ ਕਿ ਨਮਕ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਖੋਜਕਰਤਾਵਾਂ ਅਨੁਸਾਰ, ਇਹ ਖ਼ਤਰਾ ਉਨ੍ਹਾਂ ਲੋਕਾਂ ਵਿੱਚ ਘੱਟ ਪਾਇਆ ਗਿਆ ਜੋ ਫਲਾਂ ਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਦੇ ਹਨ।
ਇਸ ਦਾ ਕਾਰਨ ਫਲਾਂ ਤੇ ਸਬਜ਼ੀਆਂ ਵਿੱਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਸੀ। ਇਸ ਖੋਜ ਦੀਆਂ ਕੁਝ ਸੀਮਾਵਾਂ ਵੀ ਸਨ ਜਿਵੇਂ ਕਿ ਭੋਜਨ ਵਿੱਚ ਕਿਸ ਤਰ੍ਹਾਂ ਦੇ ਨਮਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ, ਹੁਣ ਤੋਂ ਤੁਹਾਨੂੰ ਲੂਣ ਦੀ ਮਾਤਰਾ ਤੇ ਗੁਣਵੱਤਾ ਦੋਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।