ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਮਯਾਬੀ ਦੇ ਨਾਲ ਉਨ੍ਹਾਂ ਦੀ ਸਿਹਤ ਦੀ ਵੀ ਬਹੁਤ ਚਰਚਾ ਹੁੰਦੀ ਹੈ। ਆਖ਼ਰ ਉਹ ਰੋਜ਼ਾਨਾ 16 ਤੋਂ 18 ਘੰਟੇ ਕੰਮ ਕਿਵੇਂ ਕਰ ਲੈਂਦੇ ਹਨ। ਇੰਨੀਆਂ ਸਾਰੀਆਂ ਯਾਤਰਾਵਾਂ ਦੇ ਨਾਲ ਮੋਦੀ 67 ਸਾਲ ਦੇ ਹੋ ਗਏ ਹਨ। ਫਿਰ ਵੀ ਉਹ ਪੂਰੀ ਤਰ੍ਹਾਂ ਫਿੱਟ ਰਹਿੰਦੇ ਹਨ। ਕਦੇ ਉਨ੍ਹਾਂ ਦੇ ਚਿਹਰਾ ਉੱਤੇ ਥਕਾਨ ਨਹੀਂ ਦੇਖੀ ਗਈ।
ਦਰਅਸਲ ਦਿਨ ਰਾਤ ਮਿਹਨਤ ਕਰਨ ਵਾਲੇ ਮੋਦੀ ਯੋਗਾ ਤੇ ਕਸਰਤ ਤਾਂ ਕਰਦੇ ਹੀ ਹਨ, ਇਸ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੀ ਮਸ਼ਰੂਮ ਵੀ ਖਾਂਦੇ ਹਨ। ਇਸ ਬਾਰੇ ਉਨ੍ਹਾਂ ਖ਼ੁਦ ਆਪਣੀ ਸਿਹਤ ਦਾ ਰਾਜ਼ ਦੱਸਿਆ ਕਿ ਉਹ ਰੋਜ਼ਾਨਾ ਮਸ਼ਰੂਮ ਖਾਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੋਈ ਸਾਧਾਰਨ ਮਸ਼ਰੂਮ ਨਹੀਂ ਬਲਕਿ ਇਸ ਦੀ ਕੀਮਤ 30,000 ਰੁਪਏ ਕਿੱਲੋ ਹੈ।
ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਾਜਪਾ ਦੇ ਕੌਮੀ ਮਹਾ ਮੰਤਰੀ ਦੇ ਰੂਪ ਵਿੱਚ ਦੇ ਪ੍ਰਭਾਵੀ ਸਨ। ਉਦੋਂ ਤੋਂ ਹੀ ਉਹ ਮਸ਼ਰੂਮ ਦਾ ਸੇਵਨ ਕਰਦੇ ਆ ਰਹੇ ਹਨ। ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਮੇਰੀ ਚੰਗੀ ਸਿਹਤ ਦਾ ਰਾਜ਼ ਹਿਮਾਚਲ ਪ੍ਰਦੇਸ਼ ਦੀ ਮਸ਼ਰੂਮ ਹੈ।
ਇਹ ਫਲ ਅਨੇਕਾਂ ਗੁਣਾ ਨਾਲ ਭਰਪੂਰ ਹੈ। ਇਸ ਮਸ਼ਰੂਮ ਦਾ ਵਿਗਿਆਨਕ ਨਾਮ ਮਾਕਰੁਲਾ ਐਕਸਊਲੈਂਟਾ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਪੈਦਾ ਹੋਣ ਵਾਲੀ ਇਸ ਮਸ਼ਰੂਮ ਦੀ ਵਿਦੇਸ਼ਾਂ ਵਿੱਚ ਭਾਰੀ ਮੰਗ ਹੈ। ਹਿਮਾਚਲ ਦੇ ਲੋਕਾਂ ਲਈ ਇਹ ਮਸ਼ਰੂਮ ਉਨ੍ਹਾਂ ਦੀ ਰੋਜ਼-ਰੋਟੀ ਦਾ ਸਾਧਨ ਹੈ। ਇਹ ਮਸ਼ਰੂਮ ਆਪਣੇ ਆਪ ਉੱਗ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਦੇ ਹਜ਼ਾਰਾਂ ਲੋਕ ਇਸ ਮਸ਼ਰੂਮ ਦੀ ਭਾਲ ਵਿੱਚ ਜੰਗਲਾਂ ਵਿੱਚ ਘੁੰਮਦੇ ਹਨ। ਵਪਾਰੀ ਇਸ ਮਸ਼ਰੂਮ ਨੂੰ 10-15 ਹਜ਼ਾਰ ਰੁਪਏ ਕਿੱਲੋ ਨਾਲ ਖ਼ਰੀਦਦਾ ਹੈ ਤੇ 25-30 ਹਜ਼ਾਰ ਰੁਪਏ ਨੂੰ ਕਿੱਲੋ ਦੇ ਹਿਸਾਬ ਨਾਲ ਵੇਚ ਦਿੰਦਾ ਹੈ।