ਚੰਡੀਗੜ੍ਹ: ਗੁੜ-ਛੋਲੇ ਸਾਡੇ ਵਿਰਸੇ ਦੀ ਦੇਣ ਹਨ ਅਤੇ ਸਦੀਆਂ ਤੋਂ ਲੋਕ ਇਸ ਨੂੰ ਖਾਂਦੇ ਆ ਰਹੇ ਹਨ। ਇਹ ਸਾਡੇ ਵਿਰਸੇ ਨੂੰ ਤਾਕਤ ਦਿੰਦਾ ਆ ਰਿਹਾ ਹੈ। ਅੱਜਕੱਲ੍ਹ ਲੋਕ ਤਾਕਤ ਵਾਲਾ ਭੋਜਨ ਖਾਣ ਦੀ ਬਜਾਏ ਜੀਭ ਦੇ ਸੁਆਦ ਨੂੰ ਅਹਿਮੀਅਤ ਦੇ ਰਹੇ ਹਨ ਜੋ ਕਿ ਸਿਹਤ ਨੂੰ ਖ਼ਰਾਬ ਕਰ ਰਹੇ ਹਨ। ਇਹ ਇੱਕ ਬਹੁਤ ਹੀ ਵਧੀਆ ਅਤੇ ਪੌਸ਼ਟਿਕ ਮਿੱਠਾ ਨਮਕੀਨ ਹੈ ਜੋ ਸਾਨੂੰ ਫ਼ਾਇਦਾ ਹੀ ਦੇ ਰਿਹਾ ਹੈ। 


1. ਬਹੁਤ ਸਾਰੇ ਲੋਕ ਗੁੜ ਅਤੇ ਛੋਲੇ ਇਕੱਠੇ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਦੋਨਾਂ ਚੀਜ਼ਾਂ 'ਚ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ।


2. ਗੁੜ 'ਚ ਬਹੁਤ ਸਾਰਾ ਆਇਰਨ ਹੁੰਦਾ ਹੈ। ਇਸ ਨੂੰ ਰੋਜ਼ ਖਾਣ ਨਾਲ ਖ਼ੂਨ ਦੀ ਸਫ਼ਾਈ ਹੁੰਦੀ ਹੈ। ਇਸ 'ਚ ਮੌਜੂਦ ਪੋਟਾਸ਼ੀਅਮ, ਸੋਡੀਅਮ, ਮਿਨਰਲ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।


3. ਛੋਲਿਆਂ 'ਚ ਸਰੀਰ ਅੰਦਰ ਦੀ ਗੰਦਗੀ ਨੂੰ ਸਾਫ਼ ਕਰਨ ਦਾ ਗੁਣ ਹੁੰਦਾ ਹੈ। ਇਹ ਸ਼ੂਗਰ ਅਤੇ ਅਨੀਮੀਆ ਦੀ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਅਤੇ ਬੁਖ਼ਾਰ ਤੋਂ ਵੀ ਰਾਹਤ ਮਿਲਦੀ ਹੈ।


4. ਦੋਨਾਂ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਲਈ ਲੋਕ ਇਸ ਨੂੰ ਇਕੱਠੇ ਖਾਣਾ ਪਸੰਦ ਕਰਦੇ ਹਨ। ਖ਼ੂਨ ਦੀ ਕਮੀ ਵਾਲੇ ਲੋਕਾਂ ਨੂੰ ਗੁੜ-ਛੋਲੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।


5. ਇਹ ਸਰੀਰ ਨੂੰ ਜ਼ਰੂਰੀ ਊਰਜਾ ਪ੍ਰਦਾਨ ਕਰਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904