ਚੰਡੀਗੜ੍ਹ : ਦੁੱਧ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਪਰ ਕੁੱਝ ਲੋਕ ਦੁੱਧ ਤੋਂ ਦੂਰ ਹੀ ਰਹਿੰਦੇ ਹਨ। ਕੁੱਝ ਲੋਕਾਂ ਨੂੰ ਇਸ ਦਾ ਸੁਆਦ ਪਸੰਦ ਹੁੰਦਾ ਹੈ। ਕੀ ਅਜਿਹਾ ਕਰਨ ਵਾਲੇ ਲੋਕਾਂ ਨੂੰ ਕੈਲਸ਼ੀਅਮ ਦੀ ਘਾਟ ਹੁੰਦੀ ਹੈ। ਜੀ, ਨਹੀਂ ਅਜਿਹਾ ਨਹੀਂ ਹੈ। ਕੁਦਰਤ ਸਾਨੂੰ ਹਰ ਚੀਜ਼ ਦਾ ਬਦਲ ਦਿੰਦੀ ਹੈ। ਸਿਰਫ਼ ਉਸ ਨੂੰ ਪਛਾਣਨ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਹੀ ਦੁੱਧ ਦੇ ਵੀ ਕਈ ਬਦਲ ਹਨ। ਆਓ ਜਾਣਦੇ ਹਾਂ ਉਨ੍ਹਾਂ ਪਦਾਰਥਾਂ ਬਾਰੇ।
ਹਰੀਆਂ ਪੱਤੇਦਾਰ ਸਬਜ਼ੀਆਂ- ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਹੋ ਤਾਂ ਟੈਨਸ਼ਨ ਦੀ ਕੋਈ ਗੱਲ ਨਹੀਂ ਹੈ। ਆਪਣੇ ਭੋਜਨ 'ਚ ਹਰੀਆਂ ਸਬਜ਼ੀਆਂ ਨੂੰ ਥਾਂ ਦਿਓ। ਇਨ੍ਹਾਂ ਚੀਜ਼ਾਂ 'ਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਸਰ੍ਹੋਂ, ਚਾਹ, ਬਰੋਕਲੀ, ਪਾਲਕ, ਗੋਭੀ ਆਦਿ ਸਬਜ਼ੀਆਂ ਤੁਹਾਨੂੰ ਭਰਪੂਰ ਪੋਸ਼ਣ ਦੇਣਗੀਆਂ।
ਨਟਸ- ਅਖਰੋਟ, ਬਦਾਮ, ਪਿਸਤਾ, ਚਿਲਗ਼ੋਜ਼ਾ ਅਤੇ ਕਾਜੂ ਇਹ ਸਾਰੇ ਵੀ ਖਾਣ 'ਚ ਸੁਆਦ ਹੁੰਦੇ ਹਨ। ਇਨ੍ਹਾਂ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਹੱਡੀਆਂ 'ਚ ਤਾਕਤ ਆਉਂਦੀ ਹੈ।
ਮੱਛੀ- ਕੰਡੇ ਵਾਲੀ ਮੱਛੀ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ ਅਤੇ ਹੋਰ ਵੀ ਪੋਸ਼ਕ ਤੱਤ ਇਸ 'ਚ ਭਰਪੂਰ ਮਾਤਰਾ 'ਚ ਹੁੰਦੇ ਹਨ।
ਬੀਨਸ- ਬੀਨਸ ਨੂੰ ਤਾਂ ਪੋਸ਼ਕ ਤੱਤਾਂ ਦਾ ਭੰਡਾਰ ਕਿਹਾ ਜਾਂਦਾ ਹੈ। ਇਸ 'ਚ ਪ੍ਰੋਟੀਨ, ਫਾਈਬਰ ਅਤੇ ਹੋਰ ਵੀ ਜ਼ਰੂਰੀ ਤੱਤ ਪਾਏ ਜਾਂਦੇ ਹਨ।
ਅੰਜੀਰ- ਕੀ ਤੁਸੀਂ ਅੰਜੀਰ ਦਾ ਸੁਆਦ ਕਦੀ ਚੱਖਿਆ ਹੈ? ਇਹ ਖਾਣ 'ਚ ਬਹੁਤ ਹੀ ਮਜ਼ੇਦਾਰ ਹੁੰਦੀ ਹੈ। ਇਸ 'ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਅੰਜੀਰ 'ਚ ਸ਼ਹਿਦ ਅਤੇ ਮੇਵੇ ਮਿਲਾ ਖਾਣ ਨਾਲ ਸੁਆਦ ਵੱਧ ਜਾਂਦਾ ਹੈ।
ਗੁੜ- ਗੁੜ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੈਲਸ਼ੀਅਮ ਦੇ ਨਾਂ 'ਤੇ ਗੁੜ ਹੀ ਖਾਂਦੇ ਰਹੋ। ਭੋਜਨ ਨੂੰ ਖਾਣ ਤੋਂ ਬਾਅਦ ਤੁਸੀਂ ਗੁੜ ਖਾ ਸਕਦੇ ਹੋ।
ਪਪੀਤਾ- ਪਪੀਤੇ 'ਚ ਵੀ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਰੋਜ਼ਾਨਾ ਖਾਣ ਨਾਲ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈ। ਮਟਰ, ਮਸੂਰ ਦੀ ਦਾਲ- ਦਾਲਾਂ ਨੂੰ ਪ੍ਰੋਟੀਨ ਦਾ ਸਰੋਤ ਮੰਨਿਆ ਜਾਂਦਾ ਹੈ। ਦਾਲਾਂ ਸਾਡੇ ਭੋਜਨ ਦਾ ਮੁੱਖ ਹਿੱਸਾ ਹਨ। ਮਟਰ ਅਤੇ ਮਸੂਰ ਦੀ ਦਾਲ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦੀਆਂ ਹਨ। ਇਸ ਨੂੰ ਬਣਾਉਣ ਵੀ ਸੌਖਾ ਹੈ ਅਤੇ ਸੁਆਦ ਵੀ ਚੰਗਾ ਹੁੰਦਾ ਹੈ।
ਬੀਜ- ਤਿਲ ਅਤੇ ਸੂਰਜਮੁਖੀ ਬੀਜਾਂ 'ਚ ਕੈਲਸ਼ੀਅਮ ਜ਼ਰੂਰ ਹੁੰਦਾ ਹੈ। ਤਿਲ ਦੀ ਵਰਤੋਂ ਸਰੀਰ ਦੇ ਲਈ ਵਧੀਆ ਮੰਨੀ ਜਾਂਦੀ ਹੈ। ਹਾਲਾਂਕਿ ਇਸ ਦੀ ਗਰਮੀਆਂ 'ਚ ਕੁੱਝ ਵਰਤੋਂ ਕਰਨ ਦੀ ਸਲਾਹ ਨਹੀਂ ਦਿੰਦੇ ਹਨ।
ਭਿੰਡੀ- ਭਿੰਡੀ 'ਚ ਵੀ ਕੈਲਸ਼ੀਅਮ ਅਤੇ ਹੋਰ ਤੱਤ ਪਾਏ ਜਾਂਦੇ ਹਨ। ਇਹ ਤਾਜ਼ੀ ਖਾਧੀ ਜਾਵੇ ਤਾਂ ਮਜ਼ੇਦਾਰ ਲੱਗਦੀ ਹੈ। 100 ਗਰਾਮ ਭਿੰਡੀ 'ਚ 81 ਮਿਲੀਗਰਾਮ ਕੈਲਸ਼ੀਅਮ ਹੁੰਦੀ ਹੈ।
ਸੰਤਰੇ ਦਾ ਰਸ- ਸੰਤਰੇ ਦੇ ਰਸ 'ਚ ਵੀ ਵਰਤੋਂ ਕਰਨ ਨਾਲ ਹੱਡੀਆਂ ਅਤੇ ਦੰਦ ਸਿਹਤਮੰਦ ਰਹਿੰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin