Health Tips: ਫਲ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਕਿਉਂਕਿ ਸਾਰੇ ਫਲਾਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਸ਼ਾਮਲ ਹੁੰਦੇ ਹਨ, ਜੋ ਸਰੀਰ ਲਈ ਜ਼ਰੂਰੀ ਤੇ ਫਾਇਦੇਮੰਦ ਹੁੰਦੇ ਹਨ। ਸ਼ਹਿਤੂਤ ਵੀ ਇੱਕ ਅਜਿਹਾ ਫਲ ਹੈ ਜੋ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਹਾਲਾਂਕਿ ਤੁਸੀਂ ਤੂਤ ਦੇ ਦਰੱਖਤ ਤਾਂ ਬਹੁਤ ਦੇਖੇ ਹੋਣਗੇ ਪਰ ਜੇਕਰ ਇਸ ਦਾ ਰੰਗ ਗੂੜ੍ਹਾ ਹੋਵੇ ਤਾਂ ਲੋਕ ਇਸ ਨੂੰ ਦਰੱਖਤ ਤੋਂ ਤੋੜ ਕੇ ਖਾਣ ਤੋਂ ਡਰਦੇ ਹਨ। ਜ਼ਿਆਦਾਤਰ ਲੋਕ ਸ਼ਹਿਤੂਤ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਇਹ ਸੁਆਦੀ, ਮਿੱਠਾ ਤੇ ਰਸੀਲਾ ਫਲ ਹੁੰਦਾ ਹੈ। ਹਾਲਾਂਕਿ, ਕੁਝ ਲੋਕ ਅਜਿਹੇ ਹਨ ਜੋ ਸ਼ਹਿਤੂਤ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਹਨ।  

ਸ਼ਹਿਤੂਤ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਸ਼ਹਿਤੂਤ ਖਾਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਨਾਲ ਹੀ ਸਰੀਰ ਨੂੰ ਹੋਰ ਵੀ ਫਾਇਦੇ ਹੁੰਦੇ ਹਨ। ਜਾਣੋ ਕੀ ਹਨ ਸ਼ਹਿਤੂਤ ਖਾਣ ਦੇ ਫਾਇਦੇ।

1- ਕੈਂਸਰ ਦੇ ਮਰੀਜ਼ਾਂ ਲਈ ਫਾਇਦੇਮੰਦ- ਸ਼ਹਿਤੂਤ ਸਰੀਰ ਨੂੰ ਕੈਂਸਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਸ਼ਹਿਤੂਤ ਵਿੱਚ ਪੌਲੀਫੇਨੌਲ ਅਤੇ ਫਲੇਵੋਨੋਇਡਸ ਵਰਗੇ ਪੌਦੇ ਅਧਾਰਤ ਮਿਸ਼ਰਣ ਮੌਜੂਦ ਹੁੰਦੇ ਹਨ, ਜੋ ਕੈਂਸਰ ਸੈੱਲਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਸ ਤਰ੍ਹਾਂ ਤੂਤ ਕੈਂਸਰ ਦੇ ਮਰੀਜ਼ਾਂ ਨੂੰ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ।

2- ਚਮੜੀ ਲਈ ਫਾਇਦੇਮੰਦ- ਅੱਜ-ਕੱਲ੍ਹ ਵਾਲਾਂ ਦਾ ਝੜਨਾ ਆਮ ਗੱਲ ਹੋ ਗਈ ਹੈ।  ਦੱਸ ਦੇਈਏ ਕਿ ਸ਼ਹਿਤੂਤ ਵਿੱਚ ਐਂਟੀਆਕਸੀਡੈਂਟ ਤੱਤ ਪਾਏ ਜਾਂਦੇ ਹਨ ਜੋ ਚਮੜੀ ਅਤੇ ਵਾਲਾਂ ਲਈ ਬਹੁਤ ਜ਼ਰੂਰੀ ਹੈ। ਇਹ ਚਮੜੀ ਨੂੰ ਖੁਸ਼ਕੀ ਤੋਂ ਬਚਾਉਂਦਾ ਹੈ ਤੇ ਵਾਲਾਂ ਦਾ ਕੁਦਰਤੀ ਰੰਗ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਇੰਨਾ ਹੀ ਨਹੀਂ, ਸ਼ਹਿਤੂਤ ਦੇ ਸੇਵਨ ਨਾਲ ਵਾਲਾਂ ਦਾ ਝੜਨਾ ਵੀ ਘੱਟ ਹੁੰਦਾ ਹੈ।

3- ਕਈ ਬੀਮਾਰੀਆਂ ਤੋਂ ਬਚਾਉਂਦਾ- ਸ਼ਹਿਤੂਤ ਦਾ ਸੇਵਨ ਕਈ ਬੀਮਾਰੀਆਂ ਤੋਂ ਬਚਾਅ ਕਰਦਾ ਹੈ। ਸ਼ਹਿਤੂਤ ਦਿਲ, ਅੱਖਾਂ, ਹੱਡੀਆਂ, ਮਾਨਸਿਕ ਸਿਹਤ ਤੇ ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ ਸਾਬਤ ਹੁੰਦਾ ਹੈ।

-ਸ਼ਹਿਤੂਤ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ।
-ਇਹ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ।
-ਵਧੇ ਹੋਏ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
-ਦੰਦਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
-ਵਿਟਾਮਿਨ ਅਤੇ ਪੋਟਾਸ਼ੀਅਮ ਦਾ ਸਰੋਤ

ਦਰਅਸਲ, ਸਰੀਰ ਨੂੰ ਵਿਟਾਮਿਨ ਅਤੇ ਪੋਟਾਸ਼ੀਅਮ ਦੀ ਸਖ਼ਤ ਲੋੜ ਹੁੰਦੀ ਹੈ ਤੇ ਇਨ੍ਹਾਂ ਦੀ ਕਮੀ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਸ਼ਹਿਤੂਤ ਦਾ ਸੇਵਨ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਵਿਟਾਮਿਨ ਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।