ਸ਼ਿਲਾਜੀਤ ਇੱਕ ਬਹੁਤ ਹੀ ਮਸ਼ਹੂਰ ਆਯੁਰਵੇਦਿਕ ਔਸ਼ਧੀ ਹੈ, ਜਿਸਦਾ ਵਰਤੋਂ ਅਕਸਰ ਮਰਦਾਂ ਵੱਲੋਂ ਸਪਰਮ ਕਾਊਂਟ ਅਤੇ ਪਾਵਰ ਵਧਾਉਣ ਕਰਦੇ ਹਨ। ਪਰ ਸ਼ਿਲਾਜੀਤ ਸਿਰਫ਼ ਮਰਦਾਂ ਲਈ ਹੀ ਨਹੀਂ, ਬਲਕਿ ਮਹਿਲਾਵਾਂ ਲਈ ਵੀ ਬਹੁਤ ਲਾਭਦਾਇਕ ਹੁੰਦੀ ਹੈ। ਇਹ ਸਰੀਰ ਵਿੱਚ ਊਰਜਾ ਲਿਆਉਂਦੀ ਹੈ ਅਤੇ ਕਈ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੀ ਹੈ। ਦੱਖਣੀ ਏਸ਼ੀਆ ਵਿੱਚ ਪੁਰਾਣੇ ਸਮਿਆਂ ਵਿੱਚ ਮਹਿਲਾਵਾਂ ਵਿੱਚ ਫਰਟਿਲਟੀ ਨਾਲ ਜੁੜੀਆਂ ਸਮੱਸਿਆਵਾਂ ਲਈ ਵੀ ਸ਼ਿਲਾਜੀਤ ਵਰਤੀ ਜਾਂਦੀ ਸੀ। ਜੇਕਰ ਮਹਿਲਾਵਾਂ ਰੋਜ਼ਾਨਾ ਸ਼ਿਲਾਜੀਤ ਲੈਣ, ਤਾਂ ਉਹਨਾਂ ਦੇ ਸਰੀਰ ਵਿੱਚ ਇਹ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ।
ਸ਼ਿਲਾਜੀਤ ਮਹਿਲਾਵਾਂ ਲਈ ਵੀ ਫਾਇਦੇਮੰਦ
ਊਰਜਾ ਵਧਾਉਣ ਵਾਲੀ (Energy Booster):
ਜਿਹਨਾਂ ਮਹਿਲਾਵਾਂ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਹੈ ਅਤੇ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ, ਉਨ੍ਹਾਂ ਲਈ ਸ਼ਿਲਾਜੀਤ ਇੱਕ ਬਿਹਤਰੀਨ ਊਰਜਾ ਵਧਾਉਣ ਵਾਲਾ ਤੱਤ ਹੈ। ਇਹ ਸਰੀਰ ਵਿੱਚ ਤਾਕਤ ਲਿਆਉਂਦਾ ਹੈ ਅਤੇ ਸਟੈਮੀਨਾ ਵਧਾਉਂਦਾ ਹੈ।
ਬੇਲੀ ਫੈਟ ਘਟਾਉਣ ਵਿੱਚ ਲਾਭਦਾਇਕ:
ਜਿਹਨੀਆਂ ਮਹਿਲਾਵਾਂ ਕੋਲ ਐਕਸਰਸਾਈਜ਼ ਲਈ ਸਟੈਮੀਨਾ ਨਹੀਂ ਹੁੰਦਾ ਅਤੇ ਪੇਟ ਚ ਚਰਬੀ ਜਮ ਗਈ ਹੁੰਦੀ ਹੈ, ਉਨ੍ਹਾਂ ਲਈ ਰੋਜ਼ਾਨਾ ਸ਼ਿਲਾਜੀਤ ਖਾਣਾ ਲਾਭਦਾਇਕ ਸਾਬਤ ਹੋ ਸਕਦਾ ਹੈ। ਇਹ ਮੈਟਾਬੌਲਿਕ ਰੇਟ ਨੂੰ ਵਧਾ ਕੇ ਵਜ਼ਨ ਘਟਾਉਣ ਅਤੇ ਬੇਲੀ ਫੈਟ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਚਮਕਦਾਰ ਚਿਹਰਾ (Glowing Skin):
ਸ਼ਿਲਾਜੀਤ ਵਿੱਚ ਮਿਨਰਲਜ਼ ਦੀ ਚੰਗੀ ਖਾਸੀ ਮਾਤਰਾ ਹੁੰਦੀ ਹੈ ਜੋ ਸਰੀਰ ਨੂੰ ਟੌਕਸਿਨ ਫ੍ਰੀ ਰੱਖਦੀ ਹੈ। ਇਹ ਸਕਿਨ ਤੋਂ ਰਿੰਕਲਸ, ਫਾਈਨ ਲਾਈਨਜ਼ ਦੂਰ ਕਰਦੀ ਹੈ ਅਤੇ ਫ੍ਰੀ ਰੈਡੀਕਲਜ਼ ਨੂੰ ਘਟਾਉਂਦੀ ਹੈ। ਨਿਯਮਤ ਵਰਤੋਂ ਨਾਲ ਚਿਹਰੇ ਦੀ ਇਲਾਸਟੀਸੀ ਵਧਦੀ ਹੈ ਅਤੇ ਚਮਕਦਾਰ ਨਿਖਾਰ ਮਿਲਦਾ ਹੈ।
ਮਾੜੇ ਕੋਲੇਸਟਰੋਲ ਨੂੰ ਘਟਾਉਂਦਾ ਹੈ:
ਸ਼ਿਲਾਜੀਤ ਵਿੱਚ “ਫੁਲਵਿਕ ਐਸਿਡ” ਹੁੰਦਾ ਹੈ ਜੋ ਇੱਕ ਸ਼ਕਤੀਸ਼ਾਲੀ ਐਂਟੀਓਕਸੀਡੈਂਟ ਹੈ। ਇਹ ਆਕਸੀਡੇਟਿਵ ਸਟ੍ਰੈੱਸ ਨਾਲ ਲੜਦਾ ਹੈ ਜੋ ਮਾੜੇ ਕੋਲੈਸਟਰੋਲ ਨੂੰ ਵਧਾਉਂਦਾ ਹੈ। ਇਸ ਕਾਰਨ, ਸ਼ਰੀਰ ਵਿੱਚ ਮਾੜਾ ਕੋਲੇਸਟਰੋਲ ਘਟਦਾ ਹੈ ਅਤੇ ਦਿਲ ਦੀ ਸਿਹਤ ਵੀ ਵਧੀਆ ਰਹਿੰਦੀ ਹੈ।
ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ
ਮਹਿਲਾਵਾਂ ਵਿੱਚ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋਣ ਦੀ ਸਮੱਸਿਆ ਆਮ ਹੁੰਦੀ ਹੈ। ਸ਼ਿਲਾਜੀਤ ਵਿੱਚ ਮੌਜੂਦ ਮਿਨਰਲ ਹੱਡੀਆਂ ਦੀ ਸਿਹਤ ਨੂੰ ਮਜ਼ਬੂਤੀ ਦਿੰਦੇ ਹਨ। ਜਿਹਨੀਆਂ ਮਹਿਲਾਵਾਂ ਨੂੰ ਓਸਟੀਓਪਰੋਰੋਸਿਸ (ਹੱਡੀਆਂ ਦੀ ਬਿਮਾਰੀ) ਦਾ ਖਤਰਾ ਹੋਵੇ, ਉਨ੍ਹਾਂ ਲਈ ਰੋਜ਼ਾਨਾ ਸ਼ਿਲਾਜੀਤ ਲੈਣਾ ਲਾਭਦਾਇਕ ਸਾਬਤ ਹੋ ਸਕਦਾ ਹੈ। ਇਹ ਬੋਨ ਲਾਸ ਅਤੇ ਜੋੜਾਂ ਦੇ ਦਰਦ ਨੂੰ ਵੀ ਘਟਾਉਂਦਾ ਹੈ।
ਆਇਰਨ ਦੀ ਘਾਟ ਦੂਰ ਕਰਦਾ ਹੈ:
ਮਹਿਲਾਵਾਂ ਵਿੱਚ ਪੀਰਿਅਡਜ਼ ਦੌਰਾਨ ਆਇਰਨ ਦੀ ਘਾਟ ਆਮ ਗੱਲ ਹੈ। ਸ਼ਿਲਾਜੀਤ ਲੈਣ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ, ਜਿਸ ਨਾਲ ਥਕਾਵਟ, ਕਮਜ਼ੋਰੀ ਅਤੇ ਚੱਕਰ ਆਉਣ ਵਾਲੇ ਲੱਛਣ ਘਟਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।