Coffee Health Benefits: ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਨਾਲ ਕਰਦੇ ਹਨ। ਦੁਨੀਆ 'ਚ ਵੱਡੀ ਗਿਣਤੀ 'ਚ ਅਜਿਹੇ ਲੋਕ ਹਨ ਜੋ ਸਵੇਰੇ ਉੱਠਦੇ ਹੀ ਭਾਵ ਖਾਲੀ ਪੇਟ ਕੌਫੀ ਪੀਣਾ ਪਸੰਦ ਕਰਦੇ ਹਨ। ਕਿਉਂਕਿ ਇਹ ਉਨ੍ਹਾਂ ਨੂੰ ਤਾਜ਼ਾ ਰੱਖਣ ਵਿੱਚ ਮਦਦ ਕਰਦੀ ਹੈ। ਕਈ ਲੋਕ ਮੂਡ ਨੂੰ ਚੰਗਾ ਰੱਖਣ ਲਈ ਸਵੇਰੇ ਇਸ ਦਾ ਸੇਵਨ ਕਰਨਾ ਵੀ ਚੰਗਾ ਸਮਝਦੇ ਹਨ। ਹਾਲਾਂਕਿ, ਕੀ ਸਵੇਰੇ ਖਾਲੀ ਪੇਟ ਕੌਫੀ ਪੀਣਾ ਸਿਹਤ ਲਈ ਫਾਇਦੇਮੰਦ ਹੈ? ਕੀ ਖਾਲੀ ਪੇਟ ਕੌਫੀ ਪੀਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ? ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬ।


ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਕੈਫੀਨ (ਕੌਫੀ ਵਿੱਚ ਮੌਜੂਦ ਮੁੱਖ ਭਾਗ) ਦੇ ਮੈਟਾਬੋਲਿਜ਼ਮ ਦੀ ਦਰ ਹਰ ਵਿਅਕਤੀ ਵਿੱਚ ਅਲੱਗ-ਅਲੱਗ ਹੁੰਦੀ ਹੈ। ਇਹ ਜੈਨੇਟਿਕ ਭਿੰਨਤਾਵਾਂ 'ਤੇ ਨਿਰਭਰ ਕਰਦਾ ਹੈ। ਇਹੀ ਕਾਰਨ ਹੈ ਕਿ ਸਵੇਰੇ ਉੱਠ ਕੇ ਕੌਫੀ ਪੀਣ ਵਾਲੇ ਕੁਝ ਲੋਕ ਬੂਸਟਅੱਪ (Boost) ਹੋ ਜਾਂਦੇ ਹਨ ਤੇ ਕਈਆਂ ‘ਤੇ ਇਸ ਦਾ ਕੋਈ ਪ੍ਰਭਾਵ ਦੇਖਣ ਨੂੰ ਨਹੀਂ ਮਿਲਦਾ ਹੈ।


ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਏਸਟਰ ਸੀਐਮਆਈ ਹਸਪਤਾਲ, ਬੈਂਗਲੁਰੂ ਵਿੱਚ ਕਲੀਨਿਕਲ ਨਿਊਟ੍ਰੀਸ਼ਨ ਅਤੇ ਡਾਇਟੈਟਿਕਸ ਦੀ ਮੁਖੀ ਡਾ. ਐਡਵਿਨਾ ਰਾਜ ਨੇ ਕਿਹਾ ਕਿ ਲੋਕ ਵੱਖ-ਵੱਖ ਕੰਮ ਕਰਨ ਲਈ ਕੌਫੀ ਨੂੰ ਊਰਜਾ ਦੇ ਸਰੋਤ ਵਜੋਂ ਦੇਖਦੇ ਹਨ। ਉਹ ਆਪਣਾ ਮੂਡ ਫ੍ਰੈਸ਼ ਰੱਖਣ ਲਈ ਸਵੇਰੇ ਸਭ ਤੋਂ ਪਹਿਲਾਂ ਕੌਫੀ ਪੀਂਦੇ ਹਨ। ਕਈ ਫਿਟਨੈੱਸ ਲਵਰਸ ਵੀ ਕੌਫੀ ਪੀਂਦੇ ਹਨ, ਕਿਉਂਕਿ ਇਹ ਉਨ੍ਹਾਂ ਦੀ ਕਸਰਤ ਕਰਨ ਦੀ ਸਮਰੱਥਾ ਵਧਾਉਣ ਦਾ ਕੰਮ ਕਰਦੀ ਹੈ। ਜੋ ਲੋਕ ਕੌਫੀ ਨੂੰ ਤੇਜ਼ੀ ਨਾਲ ਮੈਟਾਬੋਲੀਜ਼ ਕਰਦੇ ਹਨ, ਉਨ੍ਹਾਂ 'ਤੇ ਇਸ ਦਾ ਪ੍ਰਭਾਵ ਬਿਹਤਰ ਹੁੰਦਾ ਹੈ। ਕੈਫੀਨ ਦਾ ਅਸਰ ਵੀ ਅਜਿਹੇ ਲੋਕਾਂ 'ਤੇ ਜ਼ਿਆਦਾ ਹੁੰਦਾ ਹੈ।


ਇਹ ਵੀ ਪੜ੍ਹੋ: Wrestler Protest : ਦਿੱਲੀ 'ਚ ਪਹਿਲਵਾਨਾਂ ਦੀ ਹੜਤਾਲ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ- 'ਇਲਜ਼ਾਮ ਬਹੁਤ ਗੰਭੀਰ', ਸਰਕਾਰ ਤੋਂ ਕੀਤੀ ਇਹ ਮੰਗ


ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਗੈਸਟ੍ਰਿਕ ਦੀ ਗੰਭੀਰ ਪਰੇਸ਼ਾਨੀ, ਪੇਟ ਦਾ ਅਲਸਰ ਜਾਂ ਇਰੀਟੇਬਲ ਬਾਉਲ ਸਿੰਡ੍ਰੋਮ ਹੈ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੈਫੀਨ ਦੀ ਜ਼ਿਆਦਾ ਵਰਤੋਂ ਨਾ ਕਰਨ ਤੇ ਨਾ ਹੀ ਇਸ ਨੂੰ ਸਵੇਰੇ ਖਾਲੀ ਪੇਟ ਲੈਣ, ਕਿਉਂਕਿ ਇਹ ਗੈਸਟ੍ਰਿਕ ਦੇ ਪੱਧਰ ਨੂੰ ਵਧਾ ਦਿੰਦਾ ਹੈ।


ਡਾ. ਐਡਵਿਨਾ ਰਾਜ ਨੇ ਕਿਹਾ ਕਿ ਕੌਫੀ ਦਾ ਅੰਤੜੀਆਂ 'ਤੇ ਅਸਰ ਹੋ ਸਕਦਾ ਹੈ। ਜੇਕਰ ਤੁਸੀਂ ਕੈਫੀਨ ਨੂੰ ਮੈਟਾਬੋਲਾਈਜ਼ ਨਹੀਂ ਕਰ ਸਕਦੇ ਹੋ, ਤਾਂ ਇਹ ਦਿਲ ਵਿੱਚ ਜਲਣ ਅਤੇ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ। ਇਸ ਨਾਲ ਇਨਸੌਮਨੀਆ ਅਤੇ ਨੀਂਦ ਵਿੱਚ ਗੜਬੜ ਹੋ ਸਕਦੀ ਹੈ।


ਕੁਝ ਲਈ ਫਾਇਦੇਮੰਦ, ਕੁਝ ਲਈ ਨਹੀਂ


ਡਾ: ਐਡਵਿਨਾ ਰਾਜ ਨੇ ਕਿਹਾ ਕਿ ਸਵੇਰੇ ਕੌਫੀ ਪੀਣਾ ਕੁਝ ਲਈ ਫਾਇਦੇਮੰਦ ਹੋ ਸਕਦਾ ਹੈ, ਜਦੋਂ ਕਿ ਕੁਝ ਲਈ ਇਹ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਗੈਸਟ੍ਰਿਕ ਦੀ ਸਮੱਸਿਆ ਹੈ, ਉਨ੍ਹਾਂ ਲਈ ਕੌਫੀ ਪੇਟ ਵਿੱਚ ਐਸਿਡ ਪ੍ਰੋਡਕਸ਼ਨ ਨੂੰ ਰੋਕਣ ਦਾ ਕੰਮ ਕਰ ਸਕਦੀ ਹੈ। ਹਾਲਾਂਕਿ, ਇਸ ਨੂੰ ਥੋੜਾ ਜਿਹਾ ਪਤਲਾ ਕਰਨ ਲਈ, ਦੁੱਧ ਦੇ ਨਾਲ ਕੌਫੀ ਲੈਣਾ ਚੰਗਾ ਸਾਬਤ ਹੋ ਸਕਦਾ ਹੈ। ਇਸ ਨੂੰ ਨਾਸ਼ਤੇ ਦੇ ਨਾਲ ਵੀ ਲਿਆ ਜਾ ਸਕਦਾ ਹੈ। ਡਾ. ਐਡਵਿਨਾ ਰਾਜ ਸਲਾਹ ਦਿੰਦੇ ਹਨ ਕਿ ਤੁਸੀਂ ਆਪਣੀ ਕੌਫੀ ਅਤੇ ਦਿਨ ਦੇ ਪਹਿਲੇ ਖਾਣੇ ਦੇ ਵਿਚਕਾਰ ਲੰਬਾ ਅੰਤਰ ਨਾ ਰੱਖੋ।


ਕਿਉਂਕਿ ਕੈਫੀਨ ਸਰੀਰ ਵਿੱਚ ਮੌਜੂਦ ਰਹਿੰਦਾ ਹੈ। ਇਸ ਦਾ ਪ੍ਰਭਾਵ ਘੰਟਿਆਂ ਤੱਕ ਰਹਿ ਸਕਦਾ ਹੈ। ਸਿੱਟਾ- ਖਾਲੀ ਪੇਟ ਕੌਫੀ ਪੀਣ ਨਾਲ ਜ਼ਿਆਦਾ ਨੁਕਸਾਨ ਨਹੀਂ ਹੁੰਦਾ, ਕਿਉਂਕਿ ਇਸ ਦੇ ਐਂਟੀਆਕਸੀਡੈਂਟ ਫਾਇਦੇ ਵੀ ਹੁੰਦੇ ਹਨ। ਪਰ ਜੇਕਰ ਤੁਸੀਂ ਕੌਫੀ ਨੂੰ ਮੈਟਾਬੋਲਾਈਜ਼ ਨਹੀਂ ਕਰ ਸਕਦੇ, ਤਾਂ ਇਹ ਨੁਕਸਾਨ ਵੀ ਕਰ ਸਕਦਾ ਹੈ।