Laptop Side Effects : ਜੇਕਰ ਤੁਸੀਂ ਆਪਣੀ ਗੋਦੀ 'ਚ ਲੈਪਟਾਪ ਰੱਖ ਕੇ ਕੰਮ ਕਰਦੇ ਰਹਿੰਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਸ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਬਹੁਤ ਸਾਰੇ ਲੋਕ ਆਪਣੀ ਗੋਦੀ ਵਿੱਚ ਲੈਪਟਾਪ ਰੱਖ ਕੇ ਕੰਮ ਕਰਦੇ ਹਨ, ਜੋ ਕਿ ਆਪਣੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹਨ। ਇਸ ਨਾਲ ਨਾ ਸਿਰਫ ਖਰਾਬ ਫਰਟੀਲਿਟੀ, ਸਗੋਂ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜਿਸ ਕਰਕੇ ਕਈ ਪਰੇਸ਼ਾਨੀਆਂ ਸ਼ੁਰੂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਗੋਦੀ 'ਚ ਲੈਪਟਾਪ ਲੈਕੇ ਕੰਮ ਕਰਨ ਨਾਲ ਕੀ-ਕੀ ਖਤਰੇ ਹੁੰਦੇ ਹਨ। 


ਸਕਿਨ ਹੋ ਸਕਦੀ ਖਰਾਬ


ਲੈਪਟਾਪ ਤੋਂ ਨਿਕਲਣ ਵਾਲੀ ਗਰਮ ਹਵਾ ਸਕਿਨ ਲਈ ਹਾਨੀਕਾਰਕ ਹੈ। ਇਸ ਕਾਰਨ ਸਕਿਨ ਸੜਨੀ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਟੋਸਟੇਡ ਸਕਿਨ ਸਿੰਡਰੋਮ ਕਿਹਾ ਜਾਂਦਾ ਹੈ। ਲੈਪਟਾਪ ਤੋਂ ਨਿਕਲਣ ਵਾਲੀ ਹੀਟ 'ਤੇ ਟ੍ਰਾਂਸੀਐਂਡ ਰੈਡ ਰੈਸ਼ਿਸ ਨਿਕਲ ਸਕਦੇ ਹਨ। ਇੱਕ ਮੈਡੀਕਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਚਮੜੀ ਲੰਬੇ ਸਮੇਂ ਤੱਕ ਲੈਪਟਾਪ ਜਾਂ ਅਜਿਹੇ ਉਪਕਰਨਾਂ ਦੇ ਸੰਪਰਕ ਵਿੱਚ ਰਹਿੰਦੀ ਹੈ ਤਾਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।


ਇਹ ਵੀ ਪੜ੍ਹੋ: ਤੁਹਾਡੀਆਂ ਇਹਨਾਂ ਗਲਤੀਆਂ ਕਾਰਨ ਵਧ ਸਕਦਾ ਯੌਨ ਰੋਗਾਂ ਦਾ ਖਤਰਾ, ਜੋੜੇ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ


ਕਮਰ ਦਰਦ


ਜ਼ਿਆਦਾਤਰ ਲੋਕ ਆਪਣੀ ਗੋਦੀ ਵਿੱਚ ਲੈਪਟਾਪ ਲੈ ਕੇ ਗਲਤ ਆਸਣ ਵਿੱਚ ਘੰਟਿਆਂ ਬੱਧੀ ਬੈਠੇ ਰਹਿੰਦੇ ਹਨ। ਜਿਸ ਨਾਲ ਕਮਰ ਵਿੱਚ ਬਰਦਾਸ਼ ਨਾ ਕਰਨ ਵਾਲਾ ਦਰਦ ਹੋ ਸਕਦਾ ਹੈ। ਇਹ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਤੋਂ ਲੈਪਟਾਪ ਨੂੰ ਮੇਜ਼ 'ਤੇ ਰੱਖ ਕੇ ਹੀ ਵਰਤੋਂ।


ਖਰਾਬ ਫਰਟੀਲਿਟੀ


ਅਮੈਰੀਕਨ ਸੋਸਾਇਟੀ ਫਾਰ ਰੀਪ੍ਰੋਡਕਟਿਵ ਮੈਡੀਸਨ ਨੇ ਇੱਕ ਅਧਿਐਨ ਵਿੱਚ ਪਾਇਆ ਕਿ ਲੈਪਟਾਪ ਨੂੰ ਆਪਣੀ ਗੋਦੀ ਵਿੱਚ ਰੱਖ ਕੇ ਕੰਮ ਕਰਨ ਨਾਲ ਫਰਟੀਲਿਟੀ ਖਰਾਬ ਹੋ ਸਕਦੀ ਹੈ। ਲੈਪਟਾਪ ਤੋਂ ਨਿਕਲਣ ਵਾਲੀ ਗਰਮ ਹਵਾ ਸ਼ੁਕਰਾਣੂਆਂ ਦੀ ਗਿਣਤੀ ਅਤੇ ਇਸਦੀ ਗੁਣਵੱਤਾ ਨੂੰ ਘਟਾ ਸਕਦੀ ਹੈ। ਇਸ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।


ਆਈ ਸਟ੍ਰੇਨ


ਜੇਕਰ ਤੁਸੀਂ ਲੰਬੇ ਸਮੇਂ ਤੱਕ ਲੈਪਟਾਪ ਨੂੰ ਗੋਦੀ 'ਚ ਰੱਖ ਕੇ ਵਰਤਦੇ ਹੋ ਇਸ ਦਾ ਅਸਰ ਅੱਖਾਂ 'ਤੇ ਵੀ ਪੈਂਦਾ ਹੈ। ਇਸ ਨਾਲ ਅੱਖਾਂ 'ਚ ਖਿਚਾਅ, ਖੁਸ਼ਕੀ ਜਾਂ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਲੈਪਟਾਪ ਨੂੰ ਲੱਤਾਂ 'ਤੇ ਰੱਖ ਕੇ ਵਰਤਣ ਨਾਲ ਇਸ ਦਾ ਰੇਡੀਏਸ਼ਨ ਸਿੱਧਾ ਸਰੀਰ 'ਤੇ ਪੈ ਸਕਦਾ ਹੈ, ਜੋ ਕਿ ਖਤਰਨਾਕ ਸਾਬਿਤ ਹੋ ਸਕਦਾ ਹੈ।  


ਇਹ ਵੀ ਪੜ੍ਹੋ: ਡਾਕਟਰਾਂ ਦੇ ਹੱਥ ਲੱਗੀ ਸਫਲਤਾ, ਮਰੀਜ਼ ਦੇ ਅੰਦਰੋਂ ਠੀਕ ਕਰ'ਤੀ ਸ਼ੂਗਰ ਦੀ ਬਿਮਾਰੀ, ਹੁਣ ਨਹੀਂ ਲੈਣਾ ਪੈਣਾ ਇੰਸੂਲਿਨ


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।