ਚੰਡੀਗੜ੍ਹ: ਸਰਦੀਆਂ ਵਿੱਚ ਜ਼ਿਆਦਾਤਰ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ ਪਰ ਤੁਹਾਨੂੰ ਦੱਸ ਦਈਏ ਕਿ 32 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਗਰਮ ਪਾਣੀ ਨਾਲ ਨਹਾਉਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਚਮੜੀ ਤੇ ਵਾਲਾਂ ਨੂੰ ਨੁਕਸਾਨ ਹੁੰਦਾ ਹੈ। ਜੇਕਰ ਸਰਦੀਆਂ ਵਿੱਚ ਚਮੜੀ ਤੇ ਵਾਲਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਜ਼ਿਆਦਾ ਗਰਮ ਪਾਣੀ ਨਾਲ ਨਾ ਨਹਾਓ। ਚਮੜੀ ਰੋਗਾਂ ਦੇ ਮਾਹਿਰ ਅਪੂਰਵ ਜੈਨ ਦੱਸ ਰਹੇ ਹਨ ਗਰਮ ਪਾਣੀ ਨਾਲ ਨਹਾਉਣ ਦੇ 10 ਨੁਕਸਾਨ ਦੇ ਬਾਰੇ।
1. ਗਰਮ ਪਾਣੀ ਨਾਲ ਨਹਾਉਣ ਨਾਲ ਸਕਿਨ ਵਿੱਚ ਰੈੱਡਨੈੱਸ, ਰੈਸ਼ਜ ਤੇ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ।
2. ਗਰਮ ਪਾਣੀ ਨਾਲ ਨਹਾਉਣ ਨਾਲ ਸਕਿਨ ਖ਼ੁਸ਼ਕ ਹੋ ਜਾਂਦੀ ਹੈ, ਜਿਸ ਨਾਲ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।
3. ਗਰਮ ਪਾਣੀ ਨਾਲ ਵਾਲਾਂ 'ਤੇ ਵੀ ਬੁਰਾ ਅਸਰ ਪੈ ਸਕਦਾ ਹੈ। ਇਸ ਨਾਲ ਵਾਲਾਂ ਦੀ ਨਮੀ ਘੱਟ ਹੋ ਜਾਂਦੀ ਹੈ ਜਿਸ ਨਾਲ ਵਾਲ ਰਫ਼ ਤੇ ਖ਼ੁਸ਼ਕ ਹੋ ਜਾਂਦੇ ਹਨ।
4. ਸਕਿਨ ਵਿੱਚ ਡਰਾਈਨੈੱਸ ਵਧਦੀ ਹੈ ਜਿਸ ਨਾਲ ਖੁਰਕ ਦੀ ਸਮੱਸਿਆ ਹੋ ਸਕਦੀ ਹੈ।
5.ਅੱਖਾਂ ਵਿੱਚ ਵੀ ਖੁਸ਼ਕੀ ਆ ਜਾਂਦੀ ਹੈ ਜਿਸ ਨਾਲ ਅੱਖਾਂ ਵਿੱਚ ਰੈੱਡਨੈੱਸ, ਖੁਰਕ ਤੇ ਵਾਰ-ਵਾਰ ਪਾਣੀ ਆਉਣ ਦੀ ਸਮੱਸਿਆ ਪੈਦਾ ਹੁੰਦੀ ਹੈ।
6.ਗਰਮ ਪਾਣੀ ਨਾਲ ਨਹਾਉਣ ਨਾਲ ਖੋਪੜੀ ਡਰਾਈ ਹੋ ਜਾਂਦੀ ਹੈ ਜਿਸ ਨਾਲ ਸਿੱਕਰੀ ਵਧ ਸਕਦੀ ਹੈ।
7.ਗਰਮ ਪਾਣੀ ਨਾਲ ਨਹਾਉਣ ਨਾਲ ਹੱਥਾਂ-ਪੈਰਾਂ ਦੇ ਨੰਹੂਾਂ ਉੱਤੇ ਬੁਰਾ ਅਸਰ ਪੈਂਦਾ ਹੈ। ਨਹੂੰ ਟੁੱਟਣ ਲੱਗਦੇ ਹਨ, ਇਨਫੈਕਸ਼ਨ ਤੇ ਆਸਪਾਸ ਦੀ ਸਕਿਨ ਫਟਣ ਦੀ ਸਮੱਸਿਆ ਹੋ ਸਕਦੀ ਹੈ।
8.ਸਕਿਨ ਦੇ ਟਿਸ਼ੂ ਨਸ਼ਟ ਹੋਇ ਲੱਗਦੇ ਹਨ ਜਿਸ ਨਾਲ ਸਮੇਂ ਤੋਂ ਪਹਿਲਾਂ ਝੁਰੜੀਆਂ ਪੈਣ ਲੱਗਦੀਆਂ ਹਨ।
9.ਵਾਲਾਂ ਵਿੱਚ ਸਿੱਕਰੀ ਦੀ ਸਮੱਸਿਆ ਵਧਣ ਲੱਗਦੀ ਹੈ। ਡਰਾਈ ਹੋ ਚੁੱਕੇ ਵਾਲ ਟੁੱਟਣ ਲੱਗਦੇ ਹਨ। ਇਸ ਨਾਲ ਵਾਲ ਝੜਨ ਦੀ ਸਮੱਸਿਆ ਵਧ ਜਾਂਦੀ ਹੈ।
10.ਸਕਿਨ ਦੀ ਨਮੀ ਘਟਣ ਨਾਲ ਸਕਿਨ ਦਾ ਗਲੋਅ ਘੱਟ ਹੋ ਜਾਂਦਾ ਹੈ।