Side Effects of Viagra: ਵੀਆਗਰਾ ਦਾ ਨਾਮ ਤੁਸੀਂ ਵੀ ਸੁਣਿਆ ਹੋਵੇਗਾ। ਇਹ ਇੱਕ ਜੈਨਰਿਕ ਡਰੱਗ ਸਿਲਡੇਨਾਫਿਲ ਦਾ ਬ੍ਰਾਂਡ ਨਾਮ ਹੈ, ਜੋ ਆਮ ਤੌਰ 'ਤੇ ਮਰਦਾਂ 'ਚ ਜਿਨਸੀ ਸ਼ਕਤੀ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਮਰਦਾਂ 'ਚ ਹੋਣ ਵਾਲੀ ਸਭ ਤੋਂ ਕਾਮਨ ਸੈਕਸੁਅਲ ਪ੍ਰੋਬਲਮ ਇਰੈਕਟਾਈਲ ਡਿਸਫੰਕਸ਼ਨ ਦਾ ਇਲਾਜ ਕਰਨ ਲਈ ਅਕਸਰ ਲੋਕ ਵੀਆਗਰਾ ਦਾ ਸੇਵਨ ਕਰਦੇ ਹਨ ਪਰ ਜੇਕਰ ਡਾਕਟਰ ਦੀ ਸਲਾਹ ਲਏ ਬਗੈਰ ਜਾਂ ਸਹੀ ਡੋਜ਼ ਦੀ ਜਾਣਕਾਰੀ ਲਏ ਬਗੈਰ ਦਵਾਈ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵੀਆਗਰਾ ਦੇ ਕਈ ਮਾੜੇ ਪ੍ਰਭਾਵ ਵੀ ਹਨ।

1 ਤੋਂ 2 ਘੰਟੇ ਤੱਕ ਰਹਿੰਦਾ ਵੀਆਗਰਾ ਦਾ ਅਸਰ


ਦਰਅਸਲ, ਕੋਈ ਵੀ ਦਵਾਈ ਭਾਵੇਂ ਉਹ ਆਯੁਰਵੈਦਿਕ ਹੋਵੇ, ਐਲੋਪੈਥਿਕ ਜਾਂ ਹੋਮਿਓਪੈਥਿਕ, ਜੇਕਰ ਉਨ੍ਹਾਂ ਦਾ ਕੋਈ ਅਸਰ ਹੁੰਦਾ ਹੈ, ਤਾਂ ਉਸ ਦਾ ਕੋਈ ਨਾ ਕੋਈ ਮਾੜਾ ਪ੍ਰਭਾਵ ਜ਼ਰੂਰ ਹੁੰਦਾ ਹੈ। ਇਸ ਲਈ ਵੀਆਗਰਾ ਕੀ ਹੈ? ਇਸ ਦਾ ਜਵਾਬ ਇਹ ਹੈ ਕਿ ਵੀਆਗਰਾ ਇੱਕ ਨੀਲੇ ਰੰਗ ਦੀ ਗੋਲੀ ਹੈ, ਇਸ ਨੂੰ ਖਾਣ ਨਾਲ ਮਰਦਾਂ ਦੇ ਲਿੰਗ 'ਚ ਖੂਨ ਦਾ ਸੰਚਾਰ ਅਸਥਾਈ ਤੌਰ 'ਤੇ ਵਧਦਾ ਹੈ ਤੇ ਜੇਕਰ ਲਿੰਗ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਹੱਲ ਹੋ ਜਾਂਦੀ ਹੈ। ਇਸ ਦਵਾਈ ਦਾ ਪ੍ਰਭਾਵ ਇੱਕ ਗੋਲੀ ਲੈਣ ਤੋਂ ਬਾਅਦ ਸਿਰਫ਼ 1 ਜਾਂ 2 ਘੰਟੇ ਤੱਕ ਰਹਿੰਦਾ ਹੈ।

ਆਮ ਮਾੜੇ ਪ੍ਰਭਾਵ
ਵੀਆਗਰਾ ਮਾਸਪੇਸ਼ੀਆਂ 'ਚ ਖੂਨ ਦੀਆਂ ਨਾੜੀਆਂ ਨੂੰ ਉਤੇਜਿਤ ਕਰਦਾ ਹੈ, ਜਿਸ ਨਾਲ ਮਾਸਪੇਸ਼ੀਆਂ 'ਚ ਖੂਨ ਦਾ ਪ੍ਰਵਾਹ ਵਧਦਾ ਹੈ। ਸੈਕਸੋਲੋਜਿਸਟਾਂ ਮੁਤਾਬਕ ਕੁਝ ਲੋਕਾਂ 'ਚ ਵੀਆਗਰਾ ਦੇ ਸਾਈਡ ਇਫੈਕਟ ਥੋੜ੍ਹੇ ਸਮੇਂ ਲਈ ਵੇਖਣ ਨੂੰ ਮਿਲਦੇ ਹਨ। ਜਿਵੇਂ ਕਿ ਤੇਜ਼ ਸਿਰਦਰਦ, ਚਮੜੀ ਦਾ ਲਾਲ ਹੋਣਾ, ਢਿੱਡ ਨਾਲ ਸਬੰਧਤ ਸਮੱਸਿਆਵਾਂ, ਐਸੀਡਿਟੀ ਦੀ ਸਮੱਸਿਆ, ਮਾਸਪੇਸ਼ੀਆਂ 'ਚ ਦਰਦ ਆਦਿ। ਹਾਲਾਂਕਿ ਇਸ ਦਵਾਈ ਦਾ ਕੋਈ ਘਾਤਕ ਮਾੜਾ ਪ੍ਰਭਾਵ ਨਹੀਂ ਹੈ ਤੇ ਇਹ ਗੋਲੀ 24 ਘੰਟਿਆਂ 'ਚ ਇੱਕ ਵਾਰ ਲਈ ਜਾ ਸਕਦੀ ਹੈ।

ਵੀਆਗਰਾ ਦੇ ਗੰਭੀਰ ਮਾੜੇ ਪ੍ਰਭਾਵ - ਅੱਖਾਂ ਦੀ ਰੌਸ਼ਨੀ ਗੁਆਉਣ ਦਾ ਖ਼ਤਰਾ

ਵੀਆਗਰਾ ਦਾ ਸੇਵਨ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਅਚਾਨਕ ਇਕ ਅੱਖ ਜਾਂ ਦੋਵਾਂ ਅੱਖਾਂ ਨਾਲ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ ਤੇ ਇਹ ਅੱਖਾਂ ਨਾਲ ਸਬੰਧਤ ਇੱਕ ਗੰਭੀਰ ਸਮੱਸਿਆ ਹੈ, ਜਿਸ ਨੂੰ ਨਾਨ-ਆਰਟੀਟਿਕ ਇਸਕੇਮਿਕ ਆਪਟਿਕ ਨਿਊਰੋਪੈਥੀ (NAION) ਕਿਹਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਵੀ ਦੇਖਣ 'ਚ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਵੀਆਗਰਾ ਲੈਣੀ ਬੰਦ ਕਰ ਦਿਓ ਤੇ ਡਾਕਟਰ ਨਾਲ ਸੰਪਰਕ ਕਰੋ।

ਬਲੱਡ ਪ੍ਰੈਸ਼ਰ ਘੱਟ ਹੋਣ ਦਾ ਖ਼ਤਰਾ
ਜੇਕਰ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤੇ ਤੁਸੀਂ ਇਸ ਦੀ ਦਵਾਈ ਲੈ ਰਹੇ ਹੋ ਤਾਂ ਗਲਤੀ ਨਾਲ ਵੀਆਗਰਾ ਨਹੀਂ ਲੈਣੀ ਚਾਹੀਦੀ, ਕਿਉਂਕਿ ਇਸ ਟੈਬਲੇਟ ਨੂੰ ਲੈਣ ਦੇ 1-2 ਘੰਟੇ ਬਾਅਦ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਲੋਅ ਬੀਪੀ ਦੀ ਸਮੱਸਿਆ ਹੈ ਤਾਂ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਵੀਆਗਰਾ ਨਾ ਲਓ।

ਵੀਆਗਰਾ ਤੋਂ ਦੂਰ ਰਹਿਣ ਦਿਲ ਦੇ ਮਰੀਜ਼
ਜਿਨ੍ਹਾਂ ਲੋਕਾਂ ਨੂੰ ਦਿਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀਆਗਰਾ ਨਹੀਂ ਲੈਣੀ ਚਾਹੀਦੀ, ਕਿਉਂਕਿ ਇਸ ਨਾਲ ਦਿਲ 'ਤੇ ਦਬਾਅ ਵੱਧਦਾ ਹੈ। ਨਾਲ ਹੀ ਜੇਕਰ ਤੁਹਾਨੂੰ ਕਦੇ ਦਿਲ ਦਾ ਦੌਰਾ, ਸਟ੍ਰੋਕ ਜਾਂ ਐਨਜਾਈਨਾ ਦਾ ਦਰਦ ਹੋਇਆ ਹੈ ਤਾਂ ਤੁਹਾਨੂੰ ਵੀਆਗਰਾ ਨਹੀਂ ਲੈਣੀ ਚਾਹੀਦੀ, ਕਿਉਂਕਿ ਇਹ ਤੁਹਾਡੇ ਦਿਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗਲਤੀ ਨਾਲ ਵੀ ਵੀਆਗਰਾ ਨੂੰ ਦੂਜੀਆਂ ਨਾਈਟ੍ਰੇਟ ਦਵਾਈਆਂ ਦੇ ਨਾਲ ਨਾ ਖਾਓ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਵੀਆਗਰਾ ਤੁਹਾਡੇ ਲਈ ਖ਼ਤਰਨਾਕ ਹੋ ਸਕਦੀ ਹੈ।

ਜਿਗਰ ਦੀਆਂ ਸਮੱਸਿਆਵਾਂ
ਵੀਆਗਰਾ ਲੈਣ ਨਾਲ ਜਿਗਰ 'ਤੇ ਮਾੜਾ ਅਸਰ ਪੈਂਦਾ ਹੈ। ਜੇਕਰ ਕੋਈ ਵਿਅਕਤੀ ਇਸ ਦਵਾਈ ਦੀ ਨਿਯਮਿਤ ਵਰਤੋਂ ਕਰਦਾ ਹੈ ਤਾਂ ਉਸ ਦੇ ਲੀਵਰ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਜਿਹੇ 'ਚ ਉਸ ਵਿਅਕਤੀ ਨੂੰ ਭੋਜਨ ਨਾ ਪਚਣ ਤੇ ਸੋਜਸ਼ ਦੀ ਸਮੱਸਿਆ ਹੋ ਸਕਦੀ ਹੈ।