Summer Skin Problems: ਮੌਸਮ ਕੋਈ ਵੀ ਹੋਵੇ, ਸਕਿਨ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਗਰਮੀਆਂ ਦੇ ਮੌਸਮ ਵਿੱਚ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਜੇਕਰ ਸਕਿਨ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਮੌਸਮ 'ਚ ਸਨ ਬਰਨ ਤੋਂ ਲੈ ਕੇ ਪਿੰਪਲਸ ਤੱਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਲੋਕ ਕਈ ਕੋਸ਼ਿਸ਼ਾਂ ਕਰਦੇ ਹਨ ਪਰ ਕਈ ਵਾਰ ਜਾਣਕਾਰੀ ਘੱਟ ਹੋਣ ਕਾਰਨ ਲੋਕ ਕੁਝ ਵੀ ਟ੍ਰਾਈ ਕਰ ਲੈਂਦੇ ਹਨ, ਜਿਸ ਕਾਰਨ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਡੇ ਲਈ ਗਰਮੀਆਂ ਵਿੱਚ ਵੀ ਸਕਿਨ ਨੂੰ ਸਿਹਤਮੰਦ ਅਤੇ ਗਲੋਇੰਗ ਰੱਖਣ ਲਈ ਕੁਝ ਵਧੀਆ ਟਿਪਸ ਲੈ ਕੇ ਆਏ ਹਾਂ। ਇਸ ਨਾਲ ਤੁਹਾਡੀ ਸਕਿਨ ਵੀ ਹਾਈਡ੍ਰੇਟ ਰਹੇਗੀ।


ਇਦਾਂ ਕਰੋ ਹਾਈਡ੍ਰੇਟ 


ਸਕਿਨ ਨੂੰ ਬਾਹਰੋਂ ਹੀ ਨਹੀਂ ਸਗੋਂ ਅੰਦਰੋਂ ਵੀ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਡੀ ਸਕਿਨ ਸਿਹਤਮੰਦ ਰਹਿੰਦੀ ਹੈ। ਸਕਿਨ ਨੂੰ ਹਾਈਡ੍ਰੇਟ ਰੱਖਣ ਲਈ ਡਾਈਟ 'ਚ ਪਾਣੀ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਵਿਚ ਤਰਬੂਜ, ਕਕੜੀ ਅਤੇ ਖੀਰਾ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੋ।


ਇਹ ਵੀ ਪੜ੍ਹੋ: ਸਾਵਧਾਨ! ਗਰਮੀਆਂ 'ਚ ਭੁੱਲ ਕੇ ਵੀ ਨਾ ਪੀਓ ਠੰਡਾ ਪਾਣੀ, ਨਹੀਂ ਤਾਂ ਸਰੀਰ 'ਚ ਹੋ ਜਾਣਗੀਆਂ ਇਹ ਬਿਮਾਰੀਆਂ


ਹੋਮਮੇਡ ਸਕਰੱਬ ਦੀ ਜ਼ਿਆਦਾ ਵਰਤੋਂ ਕਰਨਾ


ਡੈਡ ਸੈੱਲਾਂ ਨੂੰ ਹਟਾਉਣ ਲਈ ਸਕਿਨ ਨੂੰ ਐਕਸਫੋਲੀਏਟ ਕਰਨਾ ਬਹੁਤ ਜ਼ਰੂਰੀ ਹੈ। ਇਹ ਸਕਿਨ ਨੂੰ ਨਰਮ ਰੱਖਣ 'ਚ ਮਦਦ ਕਰਦਾ ਹੈ। ਹੋਮਮੇਡ ਸਕਰੱਬ ਦੀ ਜ਼ਿਆਦਾ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।


ਸਨਸਕ੍ਰੀਨ


ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ ਤਾਂ ਸਨਸਕ੍ਰੀਨ ਲਗਾਉਣਾ ਨਾ ਭੁੱਲੋ। ਹਰ 2-3 ਘੰਟਿਆਂ ਬਾਅਦ ਸਨਸਕ੍ਰੀਨ ਦੀ ਵਰਤੋਂ ਕਰਨਾ ਯਕੀਨੀ ਬਣਾਓ। ਇਹ ਸਕਿਨ ਲਈ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਸਕਿਨ ਨੂੰ ਨੁਕਸਾਨਦੇਹ ਯੂਵੀ ਕਿਰਨਾਂ ਤੋਂ ਬਚਾਉਂਦਾ ਹੈ। ਇਹ ਹਾਨੀਕਾਰਕ ਕਿਰਨਾਂ ਸਕਿਨ ਦੇ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ।


ਹਾਰਸ਼ ਕੈਮਿਕਲ ਬੇਸਡ ਪ੍ਰੋਡਕਟਸ


ਹਾਰਸ਼ ਕੈਮਿਕਲ ਵਾਲੇ ਪ੍ਰੋਡਕਟਸ ਦੀ ਜ਼ਿਆਦਾ ਵਰਤੋਂ ਸਕਿਨ ਦੇ ਨੈਚੁਰਲ ਓਇਲ ਨੂੰ ਘਟਾਉਂਦੀ ਹੈ।  


ਘਰੇਲੂ ਤਰੀਕਾ


ਸਨਬਰਨ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਦੀ ਵਰਤੋਂ ਕਰੋ। ਇਹ ਸਕਿਨ ਨੂੰ ਵਧੀਆ ਠੰਡਕ ਪ੍ਰਦਾਨ ਕਰਦਾ ਹੈ। ਇਸ ਨਾਲ ਸਕਿਨ ਦੀ ਲਾਲੀ ਅਤੇ ਸੋਜ ਦੂਰ ਹੋ ਜਾਂਦੀ ਹੈ। ਸਕਿਨ ਲਈ ਕੋਲਡ ਕੰਪਰੈੱਸ ਦੀ ਵਰਤੋਂ ਕੀਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ: Raw Mangoes For Health: ਇਸ ਭਿਆਨਕ ਬਿਮਾਰੀ ਤੋਂ ਬਚਾ ਸਕਦਾ ਕੱਚਾ ਅੰਬ! ਇਸ ਦੀ ਇੱਕ ਖਾਸ ਕੁਆਲਿਟੀ ਨਾਲ ਸਰੀਰ ਨੂੰ ਮਿਲਦਾ ਹੈ ਫਾਇਦਾ