ਨਵੀਂ ਦਿੱਲੀ : ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਇਸਤੇਮਾਲ ਨੌਜਵਾਨਾਂ ਦੀ ਮੈਂਟਲ ਹੈਲਥ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਈ ਨੌਜਵਾਨਾਂ ਵਿੱਚ ਲਾਈਫ਼ ਸਟਾਈਲ ਸਬੰਧੀ ਬਦਲਾਅ ਵੇਖੇ ਗਏ ਹਨ। ਜਿਨ੍ਹਾਂ ਉਨ੍ਹਾਂ ਦੀ ਸਿੱਖਿਆ ਤੇ ਨਿੱਜੀ ਸੰਬੰਧਾਂ 'ਤੇ ਬੂਰਾ ਅਸਰ ਪੈ ਰਿਹਾ ਹੈ।
ਦਿੱਲੀ ਦੇ ਟਾਪ ਹੈਲਥ ਆਰਗੇਨਾਈਜੇਸ਼ੰਸ ਦੇ ਸਾਈਕਲੋਜਿਸਟ ਦਾ ਕਹਿਣਾ ਹੈ ਕਿ ਚਿੰਤਾ ਦੀ ਵੱਡੀ ਗੱਲ ਇਹ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਲੋਕਾਂ ਨੂੰ ਇਹ ਪਤਾ ਵੀ ਨਹੀਂ ਹੈ ਕਿ ਉਹ ਇਸ ਸਮੱਸਿਆ ਤੋਂ ਪੀੜਤ ਹਨ।
ਦੱਖਣੀ ਦਿੱਲੀ ਦੇ ਅਪੋਲੋ ਹਸਪਤਾਲ ਦੇ ਸੀਨੀਅਰ ਸਾਈਕਲੋਹਜਿਸਟਾ ਡਾਕਟਰ ਸੰਦੀਪ ਵੋਹਰਾ ਨੇ ਦੱਸਿਆ, 'ਸੋਸ਼ਲ ਮੀਡੀਆ, ਫੇਸਬੁੱਕ ਤੇ ਟਵੀਟਰ ਜਿਹੇ ਪਲੇਟਫ਼ਾਰਮ ਦੋ ਧਾਰ ਤਲਵਾਰ ਸਾਬਤ ਹੋ ਰਹੇ ਹਨ। ਕਿਉਂਕਿ ਜਾਂ ਤਾਂ ਜ਼ਿਆਦਾਤਰ ਨੌਜਵਾਨਾਂ ਦਾ ਇਸ 'ਤੇ ਸ਼ੋਸ਼ਣ ਹੁੰਦਾ ਹੈ ਜਾਂ ਫਿਰ ਉਨ੍ਹਾਂ ਨੂੰ ਇਸ ਦੀ ਲਤ ਲੱਗ ਜਾਂਦੀ ਹੈ।' ਦੋਵੇਂ ਸਾਈਕੋਲੋਜਿਕਲ ਸਮੱਸਿਆਵਾਂ ਹਨ।
ਵੋਹਰਾ ਨੇ ਦੱਸਿਆ ਕਿ ਹਸਪਤਾਲ ਵਿੱਚ ਹਰ ਹਫ਼ਤੇ ਅਜਿਹੇ 80 ਤੋਂ 100 ਲੋਕ ਆਉਂਦੇ ਹਨ, ਜਿਨ੍ਹਾਂ ਨੂੰ ਇੰਟਰਨੈੱਟ ਦੀ ਲਤ ਕਾਰਨ ਪੈਦਾ ਹੋਏ ਡਿਸਆਰਡਰ ਹੁੰਦੇ ਹਨ।
ਸਰ ਗੰਗਾਰਾਮ ਹਸਪਤਾਲ ਦੀ ਬਾਲ ਤੇ ਕਿਸ਼ੋਰ ਮਨੋਵਿਗਿਆਨੀ ਮਾਹਿਰ ਡਾਕਟਰ ਰੋਮਾ ਕੁਮਾਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋ ਕਰਨ ਵਾਲੇ ਨੌਜਵਾਨ ਆਪਣੀ ਜ਼ਿੰਦਗੀ ਦਾ ਕੰਟਰੋਲ ਲੋਕਾਂ ਦੇ ਹੱਥ ਦਿੰਦੇ ਹਨ।