ਚੰਡੀਗੜ੍ਹ: ਪਸ਼ੂ ਆਧਾਰਤ ਪ੍ਰੋਟੀਨ ਵਰਗੇ ਮੀਟ ਅਤੇ ਦੁੱਧ ਉਤਪਾਦਾਂ ਦੀ ਥਾਂ ਸੋਇਆਬੀਨ, ਬਾਦਾਮ, ਅਖਰੋਟ ਅਤੇ ਦਾਲ ਵਰਗੇ ਵਨਸਪਤੀ ਆਧਾਰਤ ਪ੍ਰੋਟੀਨ ਦੇ ਇਸਤੇਮਾਲ ਨਾਲ ਕੋਲੇਸਟ੍ਰੋਲ ਦੇ ਪੱਧਰ 'ਚ ਕਮੀ ਲਿਆਉਣ 'ਚ ਮਦਦ ਮਿਲ ਸਕਦੀ ਹੈ। ਇਸ ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।

ਇਹ ਦਾਅਵਾ ਨਵੇਂ ਅਧਿਐਨ 'ਚ ਕੀਤਾ ਗਿਆ ਹੈ। ਖੋਜਕਰਤਾਵਾਂ ਮੁਤਾਬਕ, ਰੋਜ਼ਾਨਾ ਵਨਸਪਤੀ ਆਧਾਰਤ ਪ੍ਰੋਟੀਨ ਦੇ ਇਸਤੇਮਾਲ ਨਾਲ ਕੋਲੇਸਟ੍ਰੋਲ ਦੇ ਮਾਰਕਰ ਮਸਲਨ ਲਿਪੋਪ੍ਰੋਟੀਨ ਕੋਲੇਸਟ੍ਰੋਲ (ਐਲਡੀਐਲ ਜਾਂ ਬੈਡ ਕੋਲੇਸਟ੫ੋਲ) ਦੇ ਪੱਧਰ 'ਚ ਪੰਜ ਫ਼ੀਸਦੀ ਤਕ ਕਮੀ ਲਿਆਂਦੀ ਜਾ ਸਕਦੀ ਹੈ।

ਕੈਨੇਡਾ ਦੇ ਸੇਂਟ ਮਾਈਕਲ ਹਸਪਤਾਲ ਦੇ ਖੋਜਕਰਤਾ ਜੌਨ ਸਿਵੇਨਪਾਈਪਰ ਨੇ ਕਿਹਾ ਕਿ ਵਨਸਪਤੀ ਆਧਾਰਤ ਪ੍ਰੋਟੀਨ ਦੇ ਨਾਲ ਕੋਲੇਸਟ੍ਰੋਲ ਘੱਟ ਕਰਨ ਵਾਲੇ ਓਟਸ ਅਤੇ ਜੌਂ ਵਰਗੇ ਖੁਰਾਕੀ ਪਦਾਰਥਾਂ ਦਾ ਇਸਤੇਮਾਲ ਸਿਹਤ ਲਈ ਹੋਰ ਫਾਇਦੇਮੰਦ ਹੋ ਸਕਦਾ ਹੈ।

ਪਹਿਲਾਂ ਦੇ ਅਧਿਐਨਾਂ ਤੋਂ ਜ਼ਾਹਿਰ ਹੋ ਚੁੱਕਾ ਹੈ ਕਿ ਪਸ਼ੂ ਆਧਾਰਤ ਪ੍ਰੋਟੀਨ ਨਾਲ ਭਰਪੂਰ ਖਾਣੇ ਦਾ ਸਬੰਧ ਨਾਨ ਐਲਕੋਹਲ ਫੈਟੀ ਲਿਵਰ ਬਿਮਾਰੀ ਨਾਲ ਹੈ। ਇਸ ਬਿਮਾਰੀ 'ਚ ਲਿਵਰ 'ਚ ਫੈਟ ਜਮ੍ਹਾਂ ਹੋ ਜਾਂਦਾ ਹੈ।