ਨਿਊਯਾਰਕ : ਸਪਾਇਨਲ ਕਾਰਡ (ਰੀੜ੍ਹ ਦੀ ਹੱਡੀ) 'ਚ ਕਿਸੇ ਵੀ ਤਰ੍ਹਾਂ ਦਾ ਜ਼ਖ਼ਮ ਬਹੁਤ ਖ਼ਤਰਨਾਕ ਹੁੰਦਾ ਹੈ। ਇਸ ਤੋਂ ਉਭਰਣਾ ਵੀ ਮੁਸ਼ਕਲ ਹੁੰਦਾ ਹੈ। ਅਮਰੀਕੀ ਖੋਜਕਰਤਾਵਾਂ ਨੇ ਇਸ ਤਰ੍ਹਾਂ ਦੇ ਜ਼ਖ਼ਮ ਨਾਲ ਨਿਪਟਣ ਦਾ ਨਵਾਂ ਤਰੀਕਾ ਲੱਭਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਅੰਤੜੀ 'ਚ ਪਾਏ ਜਾਣ ਵਾਲੇ ਬੈਕਟੀਰੀਆ (ਪ੍ਰੋਬਾਯੋਟਿਕਸ) ਸਪਾਇਨਲ ਕਾਰਡ ਦੇ ਜ਼ਖ਼ਮ ਨਾਲ ਜੂਝ ਰਹੇ ਲੋਕਾਂ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ।
ਮਾਹਿਰਾਂ ਨੇ ਕਿਹਾ ਕਿ ਇਹ ਬੈਕਟੀਰੀਆ ਇਨਸਾਨਾਂ ਦੇ ਸਰੀਰਕ ਵਿਕਾਸ 'ਚ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਸਪਾਇਨਲ ਕਾਰਡ ਇੰਜੁਰੀ 'ਚ ਅੰਤੜੀ 'ਚ ਪਾਏ ਜਾਣ ਵਾਲੇ ਬੈਕਟੀਰੀਆ 'ਚ ਸੰਤੁਲਨ ਦੀ ਸਥਿਤੀ ਬਣਾਏ ਰੱਖਣ 'ਤੇ ਸਪਾਇਨਲ ਕਾਰਡ ਇੰਜੁਰੀ ਦੀ ਗੰਭੀਰ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।