Sprouted Potatoes: ਆਲੂ ਹਰ ਭਾਰਤੀ ਰਸੋਈ ਦਾ ਇੱਕ ਅਹਿਮ ਹਿੱਸਾ ਹਨ। ਬਹੁਤੀਆਂ ਸਬਜ਼ੀਆਂ ਆਲੂ ਬਗੈਰ ਅਧੂਰੀਆਂ ਸਮਝੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਫਾਸਟ ਫੂਡ ਵੀ ਆਲੂ ਨਾਲ ਹੀ ਬਣਦੇ ਹਨ ਪਰ ਅੱਜਕੱਲ੍ਹ ਘਰਾਂ ਤੇ ਦੁਕਾਨਾਂ ਉਪਰ ਪਏ ਆਲੂ ਪੁੰਗਰ ਜਾਂਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪੁੰਗਰੇ ਹੋਏ ਆਲੂ ਸਿਹਤ ਲਈ ਜ਼ਹਿਰ ਹਨ। ਆਲੂ ਪੌਸਟਿਕ ਹੁੰਦੇ ਹਨ ਪਰ ਜਦੋਂ ਇਹ ਪੁੰਗਰੇ ਜਾਂਦੇ ਹਨ ਤਾਂ ਇਹ ਸਿਹਤ ਲਈ ਖ਼ਤਰਾ ਬਣ ਸਕਦੇ ਹਨ। 

Continues below advertisement

ਦਰਅਸਲ ਪੁੰਗਰੇ ਹੋਏ ਆਲੂਆਂ ਵਿੱਚ ਬਣਨ ਵਾਲਾ ਜ਼ਹਿਰੀਲਾ ਤੱਤ ਸੋਲਾਨਾਈਨ ਸਰੀਰ 'ਤੇ ਜ਼ਹਿਰੀਲਾ ਪ੍ਰਭਾਵ ਪਾਉਂਦਾ ਹੈ। ਇਸ ਨਾਲ ਉਲਟੀਆਂ, ਦਸਤ, ਸਿਰ ਦਰਦ, ਪੇਟ ਦਰਦ ਤੇ ਗੰਭੀਰ ਮਾਮਲਿਆਂ ਵਿੱਚ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਅਹਿਮ ਹੈ ਕਿ ਪੁੰਗਰੇ ਹੋਏ ਆਲੂ ਕਿੰਨੀ ਦੇਰ ਤੱਕ ਸੁਰੱਖਿਅਤ ਹਨ ਤੇ ਕਦੋਂ ਉਨ੍ਹਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ।

Continues below advertisement

ਅਕਸਰ ਘਰ ਵਿੱਚ ਰੱਖੇ ਆਲੂ ਲੰਬੇ ਸਮੇਂ ਤੱਕ ਰੱਖਣ ਤੋਂ ਬਾਅਦ ਪੁੰਗਰਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਆਲੂਆਂ ਦੇ ਅੰਦਰੋਂ ਜੜ੍ਹ ਵਰਗਾ ਮਾਦਾ ਨਿਕਲਦਾ ਹੈ। ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਪੁੰਗਰੇ ਹੋਏ ਆਲੂ ਖਾਣਾ ਸੁਰੱਖਿਅਤ ਹੈ ਜਾਂ ਇਹ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਆਲੂਆਂ ਨੂੰ ਲੰਬੇ ਸਮੇਂ ਤੱਕ ਨਮੀ ਜਾਂ ਗਰਮ ਜਗ੍ਹਾ 'ਤੇ ਰੱਖਣ ਨਾਲ ਇਹ ਪੁੰਗਰ ਜਾਂਦੇ ਹਨ। ਇਹ ਫੁੱਟ ਆਪਣੇ ਅੰਦਰ ਮੌਜੂਦ ਖੰਡ ਤੇ ਪੌਸ਼ਟਿਕ ਤੱਤਾਂ ਦੀ ਵਰਤੋਂ ਕਰਕੇ ਉੱਗਦਾ ਹੈ। ਜਿਵੇਂ ਹੀ ਫੁੱਟ ਨਿਕਲਦਾ ਹੈ ਆਲੂ ਦੇ ਅੰਦਰ ਇੱਕ ਜ਼ਹਿਰੀਲਾ ਤੱਤ "ਸੋਲਾਨਾਈਨ" ਬਣਨਾ ਸ਼ੁਰੂ ਹੋ ਜਾਂਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸੋਲਾਨਾਈਨ ਦਾ ਜ਼ਿਆਦਾ ਸੇਵਨ ਸਰੀਰ ਵਿੱਚ ਜ਼ਹਿਰੀਲਾਪਣ ਫੈਲਾ ਸਕਦਾ ਹੈ। ਇਸ ਦੇ ਲੱਛਣਾਂ ਵਿੱਚ ਦਸਤ, ਉਲਟੀਆਂ, ਪੇਟ ਦਰਦ, ਸਿਰ ਦਰਦ, ਕਮਜ਼ੋਰੀ ਤੇ ਚੱਕਰ ਆਉਣੇ ਸ਼ਾਮਲ ਹਨ। ਗੰਭੀਰ ਮਾਮਲਿਆਂ ਵਿੱਚ ਇਹ ਦਿਮਾਗੀ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਤੇ ਜਾਨਲੇਵਾ ਸਥਿਤੀ ਪੈਦਾ ਕਰ ਸਕਦਾ ਹੈ। ਜੇਕਰ ਆਲੂ ਥੋੜ੍ਹਾ ਜਿਹਾ ਫੁੱਟਿਆ ਹੋਇਆ ਹੈ ਤੇ ਇਸ 'ਤੇ ਹਰੇ ਧੱਬੇ ਨਹੀਂ ਤਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਫੁੱਟ ਤੇ ਆਲੇ ਦੁਆਲੇ ਦੇ ਹਿੱਸੇ ਨੂੰ ਕੱਟ ਕੇ ਸੁੱਟ ਦੇਣਾ ਚਾਹੀਦਾ ਹੈ। 

ਇਸ ਦੇ ਨਾਲ ਹੀ ਪਕਾਉਣ ਤੋਂ ਪਹਿਲਾਂ ਆਲੂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ ਪਰ ਜੇਕਰ ਆਲੂ 'ਤੇ ਜ਼ਿਆਦਾ ਹਰੇ ਧੱਬੇ ਹਨ, ਇਸ ਤੋਂ ਬਦਬੂ ਆਉਂਦੀ ਹੈ ਜਾਂ ਇਹ ਬਹੁਤ ਨਰਮ ਹੋ ਗਿਆ ਹੈ, ਤਾਂ ਇਸ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਪੁੰਗਰੇ ਹੋਏ ਆਲੂਆਂ ਦਾ ਸੇਵਨ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਥੋੜ੍ਹੇ ਜਿਹੇ ਪੁੰਗਰੇ ਹੋਏ ਆਲੂਆਂ ਨੂੰ ਸਾਵਧਾਨੀ ਨਾਲ ਖਾਧਾ ਜਾ ਸਕਦਾ ਹੈ, ਪਰ ਜੇਕਰ ਉਨ੍ਹਾਂ ਵਿੱਚ ਸੋਲਾਨਾਈਨ ਦੀ ਜ਼ਿਆਦਾ ਮਾਤਰਾ ਵਿਕਸਤ ਹੋ ਗਈ ਹੈ ਤਾਂ ਉਨ੍ਹਾਂ ਨੂੰ ਸੁੱਟ ਦੇਣਾ ਬਿਹਤਰ ਹੈ।