ਲੰਡਨ : ਮੋਬਾਈਲ ਫ਼ੋਨ ਪੁਰਸ਼ਾਂ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਖ਼ਾਸ ਤੌਰ ਉੱਤੇ ਜੇਬ ਵਿੱਚ ਮੋਬਾਈਲ ਰੱਖਣ ਵਾਲਿਆਂ ਦੀ ਮਰਦਾਨਗੀ ਨੂੰ ਇਸ ਤੋਂ ਸਭ ਤੋਂ ਵੱਧ ਖ਼ਤਰਾ ਹੈ। ਇੰਗਲੈਂਡ ਵਿੱਚ ਜੇਬ ਵਿੱਚ ਮੋਬਾਈਲ ਫ਼ੋਨ ਰੱਖਣ ਵਾਲਿਆਂ ਬਾਰੇ ਨਵਾਂ ਸਰਵੇ ਸਾਹਮਣੇ ਆਇਆ ਹੈ। ਸਰਵੇ ਵਿੱਚ ਪਾਇਆ ਗਿਆ ਹੈ ਕਿ ਮੋਬਾਈਲ ਤੋਂ ਨਿਕਲ ਵਾਲੀਆਂ ਤਰੰਗਾਂ ਮਨੁੱਖ ਦੇ ਸ਼ੁਕਰਾਣੂਆ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ।  


ਖ਼ਤਰੇ ਨੂੰ ਜਾਣਦੇ ਹੋਏ ਵੀ ਜ਼ਿਆਦਾ ਲੋਕ ਆਪਣੀ ਜੇਬ ਵਿੱਚ ਮੋਬਾਈਲ ਰੱਖਦੇ ਹਨ। ਸਰਵੇ ਵਿੱਚ ਪਾਇਆ ਗਿਆ ਹੈ ਕਿ ਮੋਬਾਈਲ ਤੋਂ ਨਿਕਲ ਵਾਲੀਆਂ ਤਰੰਗਾਂ ਮਨੁੱਖੀ ਸਰੀਰ ਲਈ ਸਭ ਤੋਂ ਵੱਡਾ ਖ਼ਤਰਾ ਹਨ। ਸਰਵੇ ਵਿੱਚ ਪਾਇਆ ਗਿਆ ਹੈ ਜੇਬ ਵਿੱਚ ਫ਼ੋਨ ਰੱਖਣ ਵਾਲਿਆਂ ਦੇ ਵਿਅਕਤੀਆਂ ਦੇ ਜ਼ਿਆਦਾਤਰ ਸ਼ੁਕਰਾਣੂ ਨਸ਼ਟ ਹੋਏ ਹਨ।


 


ਸਰਵੇ 1,492 ਲੋਕਾਂ ਉੱਤੇ ਕੀਤਾ ਗਿਆ ਸੀ ਜਿਸ ਵਿੱਚ ਜ਼ਿਆਦਾਤਰ ਲੋਕਾਂ ਦੇ ਸ਼ੁਕਰਾਣੂਆ ਨੂੰ ਨੁਕਸਾਨ ਦਿਖਾਈ ਦਿੱਤਾ। ਇਸ ਤੋਂ ਪਹਿਲਾਂ 2011 ਵਿੱਚ ਵਿਸ਼ਵ ਹੈਲਥ ਸੰਗਠਨ ਨੇ ਵੀ ਮੋਬਾਈਲ ਫ਼ੋਨ ਤੋਂ ਨਿਕਲਣ ਵਾਲੀਆਂ ਤਰੰਗਾਂ ਬਾਰੇ ਚੇਤਾਵਨੀ ਜਾਰੀ ਕੀਤੀ ਸੀ। ਮਹਿਰਾਂ ਅਨੁਸਾਰ ਅਸਲ ਵਿੱਚ ਮੋਬਾਈਲ ਮਨੁੱਖ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਇਸ ਕਰ ਕੇ ਇਸ ਦੇ ਸਿਹਤ ਉੱਤੇ ਵੀ ਕਾਫ਼ੀ ਘਾਤਕ ਅਸਰ ਪੈਣ ਲੱਗਾ ਹੈ। ਮਹਿਰਾ ਅਨੁਸਾਰ ਮੋਬਾਈਲ ਫ਼ੋਨ ਜਿੰਨਾ ਜ਼ਿਆਦਾ ਹੋ ਸਕੇ ਸਰੀਰ ਤੋਂ ਦੂਰ ਰੱਖਣਾ ਚਾਹੀਦਾ ਹੈ।