Almond For Heart and Diabetes: ਬਦਾਮ ਦੇ ਗੁਣਾਂ ਬਾਰੇ ਹਰ ਕੋਈ ਜਾਣਦਾ ਹੈ। ਬਦਾਮ ਨੂੰ ਇੱਕ ਸਿਹਤਮੰਦ ਸਨੈਕ ਮੰਨਿਆ ਜਾਂਦਾ ਹੈ, ਜਿਸ ਨੂੰ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਖਾ ਕੇ ਆਪਣੀ ਭੁੱਖ ਨੂੰ ਸ਼ਾਤ ਕਰ ਸਕਦੇ ਹੋ। ਬਦਾਮ ਦਾ ਰੋਜ਼ਾਨਾ ਸੇਵਨ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ। ਬਾਦਾਮ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੁੰਦੇ ਹਨ। ਬਦਾਮ ਖਾਣ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਬਹੁਤ ਸਾਰੇ ਲੋਕ ਸਵੇਰੇ ਭਿਉਂ ਹੋਏ ਬਦਾਮ ਖਾਂਦੇ ਹਨ। ਬਦਾਮ ਦਾ ਸੇਵਨ ਬੱਚਿਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਆਰਟੀਕਲ ਰਾਹੀਂ ਅੱਜ ਤੁਹਾਨੂੰ ਦੱਸਾਂਗੇ ਹਾਲ ਦੇ ਵਿੱਚ ਹੋਈ ਇਕ ਨਵੀਂ ਖੋਜ ਬਾਰੇ। ਇਸ ਸਟੱਡੀ ਦੇ ਮੁਤਾਬਕ ਬਦਾਮ ਨੂੰ ਸ਼ੂਗਰ ਨੂੰ ਕੰਟਰੋਲ ਅਤੇ ਦਿਲ ਦੀ ਸਿਹਤ ਦੋਵਾਂ ਲਈ ਫਾਇਦੇਮੰਦ ਦੱਸਿਆ ਗਿਆ ਹੈ। ਇਸ ਖੋਜ ਮੁਤਾਬਕ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਬਦਾਮ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਬਾਰੇ।
ਹੋਰ ਪੜ੍ਹੋ : Vitamin-A ਦੀ ਕਮੀ ਕਰਕੇ ਸਰੀਰ ਚ ਨਜ਼ਰ ਆਉਣ ਲੱਗਦੇ ਇਹ ਲੱਛਣ, ਇੰਝ ਕਰੋ ਇਸ ਦੀ ਕਮੀ ਦੂਰ
ਭਾਰਤ ਵਿੱਚ ਸ਼ੂਗਰ ਦੇ ਵੱਧ ਰਹੇ ਕੇਸ
ਦੇਸ਼ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਕੋਈ ਕਮੀ ਨਹੀਂ ਹੈ। ਇੱਕ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਚੀਨ ਤੋਂ ਬਾਅਦ ਭਾਰਤ ਹੀ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਸ਼ੂਗਰ ਦੇ ਮਰੀਜ਼ ਹਨ। ਭਾਰਤ ਵਿੱਚ ਇਹ ਗਿਣਤੀ ਹਰ ਸਾਲ ਵੱਧ ਰਹੀ ਹੈ। ICMR ਦੀ ਇੱਕ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਲਗਭਗ 1.4% ਲੋਕ ਸ਼ੂਗਰ ਦੇ ਮਰੀਜ਼ ਹਨ ਅਤੇ 15-16% ਲੋਕ ਪ੍ਰੀ-ਡਾਇਬਟੀਜ਼ ਹਨ, ਯਾਨੀ ਕਿ ਸ਼ੂਗਰ ਦੀ ਰੇਂਜ ਤੋਂ ਥੋੜ੍ਹਾ ਘੱਟ।
ਦਿਲ ਦੀਆਂ ਬਿਮਾਰੀਆਂ 'ਚ ਵੀ ਭਾਰਤ ਅੱਗੇ!
ਸਿਰਫ਼ ਸ਼ੂਗਰ ਹੀ ਨਹੀਂ, ਭਾਰਤ ਦਿਲ ਦੀਆਂ ਬਿਮਾਰੀਆਂ ਵਿੱਚ ਵੀ ਬਹੁਤ ਅੱਗੇ ਹੈ। ਇੱਥੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਆਮ ਫਲੂ ਵਾਂਗ ਹਨ। ਖੋਜ ਮੁਤਾਬਕ ਸ਼ੂਗਰ ਅਤੇ ਦਿਲ ਦੇ ਮਰੀਜ਼ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੇ ਹਨ। ਇਨ੍ਹਾਂ ਦੋਹਾਂ ਬਿਮਾਰੀਆਂ ਲਈ ਬਦਾਮ (Almond) ਨੂੰ ਫਾਇਦੇਮੰਦ ਮੰਨਿਆ ਗਿਆ ਹੈ।
ਬਦਾਮ ਫਾਇਦੇਮੰਦ ਹੁੰਦੇ ਹਨ
- ਬਦਾਮ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬਦਾਮ ਵਿੱਚ ਪ੍ਰੋਟੀਨ, ਚੰਗੀ ਮੋਨੋਸੈਚੁਰੇਟਿਡ ਫੈਟ, ਘੱਟ ਸ਼ੂਗਰ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਈ ਹੁੰਦਾ ਹੈ, ਜੋ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਦਾ ਹੈ, ਅਤੇ ਕੋਰੋਨਰੀ ਰੋਗ (ਦਿਲ ਦੀ ਧਮਣੀ ਦੀ ਬਿਮਾਰੀ) ਦੇ ਜੋਖਮ ਨੂੰ ਵੀ ਘਟਾ ਸਕਦਾ ਹੈ। ਰਿਸਰਚ ਮੁਤਾਬਕ ਰੋਜ਼ਾਨਾ ਇਕ ਮੁੱਠੀ ਬਦਾਮ ਖਾਣ ਨਾਲ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ।
- ਵਜ਼ਨ ਕੰਟਰੋਲ 'ਚ ਵੀ ਬਦਾਮ ਖਾਣਾ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਖੋਜਕਰਤਾਵਾਂ ਨੇ ਬਦਾਮ ਨੂੰ ਸ਼ੂਗਰ ਅਤੇ ਦਿਲ ਲਈ ਅਨੁਕੂਲ ਮੰਨਿਆ ਹੈ।
ਖੋਜਕਰਤਾਵਾਂ ਦੇ ਅਨੁਸਾਰ, ਬਦਾਮ ਕਿਵੇਂ ਖਾਓ? ਜਾਣੋ ਸਹੀ ਤਰੀਕਾ
ਸਿਹਤ ਖੋਜਕਰਤਾਵਾਂ ਦੇ ਅਨੁਸਾਰ, ਤੁਹਾਨੂੰ ਰੋਜ਼ਾਨਾ ਬਦਾਮ ਖਾਣਾ ਚਾਹੀਦਾ ਹੈ। ਇਹਨਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਇਹਨਾਂ ਨੂੰ ਨਾਸ਼ਤੇ ਵਿੱਚ ਖਾਣਾ। ਤੁਸੀਂ ਬਦਾਮ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਸਵੇਰੇ ਓਟਸ ਦੇ ਨਾਲ ਖਾ ਸਕਦੇ ਹੋ। ਤੁਸੀਂ ਬਦਾਮ ਵਾਲਾ ਦੁੱਧ ਵੀ ਪੀ ਸਕਦੇ ਹੋ।
ਹੋਰ ਪੜ੍ਹੋ : Chia Seeds ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ...ਨਹੀਂ ਤਾਂ ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।