Symptoms of Heart Attack: ਅਕਸਰ ਲੋਕ ਸੋਚਦੇ ਹਨ ਕਿ ਦਿਲ ਦਾ ਦੌਰਾ ਅਚਾਨਕ ਆਉਂਦਾ ਹੈ, ਪਰ ਅਸਲੀਅਤ ਇਹ ਹੈ ਕਿ ਸਾਡਾ ਸਰੀਰ ਸਾਨੂੰ ਕਈ ਸਾਲ ਪਹਿਲਾਂ ਚੇਤਾਵਨੀ ਦੇਣਾ ਸ਼ੁਰੂ ਕਰ ਦਿੰਦਾ ਹੈ। ਇੱਕੋ ਇੱਕ ਸਮੱਸਿਆ ਇਹ ਹੈ ਕਿ ਇਹ ਚੇਤਾਵਨੀਆਂ ਇੰਨੀਆਂ ਹੌਲੀ ਅਤੇ ਮਾਮੂਲੀ ਹਨ ਕਿ ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਹਾਲ ਹੀ ਵਿੱਚ ਹੋਈ ਰਿਸਰਚ ਅਤੇ ਡਾਕਟਰਾਂ ਦੀ ਰਾਏ ਤੋਂ ਪਤਾ ਲੱਗਿਆ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਲਗਭਗ 10 ਤੋਂ 12 ਸਾਲ ਪਹਿਲਾਂ ਸਰੀਰ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਰੀਰਕ ਗਤੀਵਿਧੀਆਂ ਵਿੱਚ ਕਮੀ ਹੋਣਾ ਹੈ।

ਹੈਦਰਾਬਾਦ ਦੇ ਅਪੋਲੋ ਹਸਪਤਾਲ ਵਿੱਚ ਕੰਮ ਕਰਨ ਵਾਲੇ ਨਿਊਰੋਲੋਜਿਸਟ ਡਾ. ਸੁਧੀਰ ਕੁਮਾਰ ਦੇ ਅਨੁਸਾਰ, ਦਿਲ ਦੀ ਬਿਮਾਰੀ ਤੋਂ 12 ਸਾਲ ਪਹਿਲਾਂ ਸਾਈਕਲਿੰਗ ਜਾਂ ਤੈਰਾਕੀ ਵਰਗੀਆਂ ਦਰਮਿਆਨੀ ਤੋਂ ਜ਼ੋਰਦਾਰ ਸਰੀਰਕ ਗਤੀਵਿਧੀਆਂ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਉਮਰ ਦੇ ਨਾਲ ਥੋੜ੍ਹੀ ਜਿਹੀ ਗਿਰਾਵਟ ਕਮੀਂ ਹੋਣਾ ਆਮ ਹੈ, ਪਰ ਇਹ ਕਮੀਂ ਉਨ੍ਹਾਂ ਲੋਕਾਂ ਵਿੱਚ ਵਧੇਰੇ ਤੇਜ਼ ਅਤੇ ਸਪੱਸ਼ਟ ਹੁੰਦੀ ਹੈ ਜਿਨ੍ਹਾਂ ਨੂੰ ਬਾਅਦ ਵਿੱਚ ਦਿਲ ਦੀ ਬਿਮਾਰੀ ਹੁੰਦੀ ਹੈ। ਖਾਸ ਕਰਕੇ ਬਿਮਾਰੀ ਦੀ ਸ਼ੁਰੂਆਤ ਤੋਂ ਦੋ ਸਾਲ ਪਹਿਲਾਂ।

ਕੀ ਕਹਿੰਦੀ ਰਿਸਰਚ?

JAMA Cardiology ਵਿੱਚ ਪ੍ਰਕਾਸ਼ਿਤ, ਖੋਜਕਰਤਾਵਾਂ ਨੇ ਨੌਜਵਾਨਾਂ ਤੋਂ ਲੈ ਕੇ ਮੱਧ ਉਮਰ ਤੱਕ ਟ੍ਰੈਕ ਕੀਤਾ। ਉਨ੍ਹਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੂੰ ਬਾਅਦ ਵਿੱਚ ਦਿਲ ਦਾ ਦੌਰਾ ਪਿਆ ਜਾਂ ਹੋਰ ਦਿਲ ਦੀਆਂ ਸਮੱਸਿਆਵਾਂ ਹੋਈਆਂ, ਉਨ੍ਹਾਂ ਵਿੱਚ ਦੌਰੇ ਤੋਂ ਪਹਿਲਾਂ ਲਗਭਗ 12 ਸਾਲਾਂ ਤੱਕ ਸਰੀਰਕ ਗਤੀਵਿਧੀ ਵਿੱਚ ਲਗਾਤਾਰ ਕਮੀਂ ਆਈ। ਇਹ ਗਿਰਾਵਟ ਪਿਛਲੇ ਦੋ ਸਾਲਾਂ ਵਿੱਚ ਤੇਜ਼ ਹੋਈ, ਜੋ ਕਿ ਇੱਕ ਆਉਣ ਵਾਲੀ ਬਿਮਾਰੀ ਦਾ ਸੰਕੇਤ ਹੈ।

ਕਿਉਂ ਮਹੱਤਵਪੂਰਨ ਹਨ ਨਿਯਮਤ ਸਰੀਰਕ ਗਤੀਵਿਧੀ ?

ਮਾਹਿਰਾਂ ਦੀ ਸਿਫ਼ਾਰਸ਼ ਹੈ ਕਿ ਪੂਰਾ ਸਾਲ ਪ੍ਰਤੀ ਹਫ਼ਤੇ ਘੱਟੋ-ਘੱਟ 150 ਮਿੰਟ ਦਰਮਿਆਨੀ ਤੋਂ ਜ਼ੋਰਦਾਰ ਸਰੀਰਕ ਗਤੀਵਿਧੀ ਕਰਨਾ ਜ਼ਰੂਰੀ ਹੈ। ਡਾ. ਕੁਮਾਰ ਕਹਿੰਦੇ ਹਨ, “ਦਿਲ ਦੀ ਬਿਮਾਰੀ ਹੋਣ ਤੋਂ ਬਾਅਦ ਕਸਰਤ ਸ਼ੁਰੂ ਕਰਨ ਵਿੱਚ ਬਹੁਤ ਦੇਰ ਹੋ ਸਕਦੀ ਹੈ। ਸਹੀ ਤਰੀਕਾ ਇਹ ਹੈ ਕਿ ਸ਼ੁਰੂ ਤੋਂ ਹੀ ਇੱਕ ਐਕਵਿਟ ਲਾਈਫਸਟਾਈਲ ਅਪਨਾਉਣੀ ਚਾਹੀਦੀ ਹੈ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਮੀਂ ਦਾ ਪੱਧਰ ਹੌਲੀ-ਹੌਲੀ ਘੱਟ ਰਿਹਾ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ

ਦਿਨ ਭਰ ਜ਼ਿਆਦਾ ਤੁਰਨ, ਪੌੜੀਆਂ ਚੜ੍ਹਨ ਅਤੇ ਹਲਕੀਆਂ ਕਸਰਤਾਂ ਕਰਨ ਦੀ ਆਦਤ ਬਣਾਓ

ਨਿਯਮਿਤ ਸਿਹਤ ਜਾਂਚ ਕਰਵਾਓ, ਖਾਸ ਕਰਕੇ ਜੇਕਰ ਪਰਿਵਾਰ ਵਿੱਚ ਦਿਲ ਦੀ ਬਿਮਾਰੀ ਦਾ ਇਤਿਹਾਸ ਹੈ

ਤਣਾਅ ਘਟਾਉਣ, ਸੰਤੁਲਿਤ ਖੁਰਾਕ ਖਾਣ ਅਤੇ ਕਾਫ਼ੀ ਨੀਂਦ ਲੈਣ 'ਤੇ ਧਿਆਨ ਕੇਂਦਰਿਤ ਕਰੋ।