Painkiller Side Effects : ਅੱਜ ਕੱਲ੍ਹ ਸਿਰ ਦਰਦ, ਕਮਰ ਦਰਦ, ਜੋੜਾਂ ਦੇ ਦਰਦ ਜਾਂ ਬੁਖਾਰ ਵਰਗੀ ਸਮੱਸਿਆ ਹੋਣ ’ਤੇ ਕਈ ਲੋਕ ਬਿਨਾਂ ਡਾਕਟਰੀ ਸਲਾਹ ਦੇ Painkillers ਲੈ ਲੈਂਦੇ ਹਨ। ਦਰਦ ਤੋਂ ਤੁਰੰਤ ਰਾਹਤ ਦੇਣ ਵਾਲੀਆਂ ਇਹ ਦਵਾਈਆਂ ਜੇ ਲੰਬੇ ਸਮੇਂ ਤੱਕ ਜਾਂ ਲੋੜ ਤੋਂ ਵੱਧ ਲਈਆਂ ਜਾਣ ਤਾਂ ਸਿਹਤ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ। ਖ਼ਾਸ ਤੌਰ ’ਤੇ ਕੁਝ Painkillers ਦਾ ਜ਼ਿਆਦਾ ਜਾਂ ਲਗਾਤਾਰ ਇਸਤੇਮਾਲ ਕਿਡਨੀ ’ਤੇ ਅਸਰ ਪਾ ਸਕਦਾ ਹੈ।

Continues below advertisement

ਮਾਹਿਰਾਂ ਮੁਤਾਬਕ Ibuprofen, Diclofenac ਅਤੇ Naproxen ਵਰਗੀਆਂ NSAIDs ਦਵਾਈਆਂ ਦਰਦ ਅਤੇ ਸੋਜ ਘਟਾਉਣ ਲਈ ਵਰਤੀਆਂ ਜਾਂਦੀਆਂ ਹਨ ਪਰ ਇਨ੍ਹਾਂ ਦੀ ਬੇਲੋੜੀ ਜਾਂ ਲੰਬੇ ਸਮੇਂ ਤੱਕ ਵਰਤੋਂ ਨਾਲ ਕਿਡਨੀ ਤੱਕ ਖੂਨ ਦਾ ਪ੍ਰਵਾਹ ਘੱਟ ਹੋ ਸਕਦਾ ਹੈ। ਇਸ ਕਾਰਨ ਕੁਝ ਲੋਕਾਂ ਵਿੱਚ ਕਿਡਨੀ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣ ਦਾ ਖਤਰਾ ਵਧ ਸਕਦਾ ਹੈ।

ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਕਿਡਨੀ ਦੀ ਸਮੱਸਿਆ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਜਾਂ ਪਾਣੀ ਦੀ ਕਮੀ ਰਹਿੰਦੀ ਹੈ, ਉਨ੍ਹਾਂ ਨੂੰ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਉਮਰਦਰਾਜ਼ ਲੋਕਾਂ ਵਿੱਚ ਵੀ ਬਿਨਾਂ ਸਲਾਹ ਦੇ Painkillers ਲੈਣਾ ਖਤਰਾ ਵਧਾ ਸਕਦਾ ਹੈ।

Continues below advertisement

ਜੇ Painkillers ਲੈਣ ਤੋਂ ਬਾਅਦ ਪਿਸ਼ਾਬ ਘੱਟ ਆਉਣਾ, ਪੈਰਾਂ ਜਾਂ ਚਿਹਰੇ ’ਤੇ ਸੋਜ, ਬਹੁਤ ਜ਼ਿਆਦਾ ਥਕਾਵਟ ਜਾਂ ਸਾਹ ਲੈਣ ਵਿੱਚ ਦਿੱਕਤ ਵਰਗੇ ਲੱਛਣ ਦਿਖਾਈ ਦੇਣ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਇਸ ਲਈ ਦਰਦ ਹੋਣ ’ਤੇ ਆਪਣੀ ਮਰਜ਼ੀ ਨਾਲ ਵਾਰ-ਵਾਰ Painkillers ਲੈਣ ਦੀ ਬਜਾਏ ਡਾਕਟਰ ਜਾਂ ਫਾਰਮਾਸਿਸਟ ਤੋਂ ਸਹੀ ਸਲਾਹ ਲੈਣਾ ਜ਼ਰੂਰੀ ਹੈ। ਦਵਾਈ ਦੀ ਕਿਸਮ, ਮਾਤਰਾ ਅਤੇ ਕਿੰਨੇ ਦਿਨ ਲੈਣੀ ਹੈ। ਇਹ ਫੈਸਲਾ ਵਿਅਕਤੀ ਦੀ ਸਿਹਤ ਅਤੇ ਹੋਰ ਦਵਾਈਆਂ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।