Drinking Too Much Tea Bad For Health: ਪੁਰਾਣੇ ਸਮਿਆਂ ਵਿੱਚ ਲੋਕ 100 ਸਾਲ ਦੀ ਉਮਰ ਤੱਕ ਵੀ ਤੰਦਰੁਸਤ ਰਹਿੰਦੇ ਸੀ। ਬੇਸ਼ੱਕ ਇਸ ਦਾ ਰਾਜ ਉਨ੍ਹਾਂ ਦੀ ਖੁਰਾਕ ਵਿੱਚ ਹੀ ਛੁਪਿਆ ਸੀ ਪਰ ਇੱਕ ਗੱਲ ਅਹਿਮ ਹੈ ਕਿ ਉਹ ਚਾਹ ਨਹੀਂ ਸੀ ਪੀਂਦੇ। ਚਾਹ ਦੀ ਥਾਂ ਉਹ ਦੁੱਧ ਤੇ ਲੱਸੀ ਪੀਂਦੇ ਸੀ। ਅਸੀਂ ਇਹ ਚਰਚਾ ਇਸ ਲਈ ਕਰ ਰਲਹੇ ਹਾਂ ਕਿ ਕਿਉਂਕਿ ਤਾਜ਼ਾਂ ਖੋਜਾਂ ਵਿੱਚ ਸਾਹਮਣੇ ਆਇਆ ਹੈ ਕਿ ਚਾਹ ਵੀ ਮਨੁੱਖ ਨੂੰ ਰੋਗੀ ਬਣਾ ਰਹੀ ਹੈ। ਜੀ ਹਾਂ, ਜਿਹੜੇ ਲੋਕ ਦਿਨ ਵਿੱਚ 8-10 ਕੱਪ ਚਾਪ ਪੀਂਦੇ ਹਨ, ਉਹ ਖਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। 

ਦਰਅਸਲ ਚਾਹ ਦੀਆਂ ਕਈ ਕਿਸਮਾਂ ਹਨ, ਪਰ ਜ਼ਿਆਦਾਤਰ ਲੋਕ ਦੁੱਧ ਤੇ ਚੀਨੀ ਵਾਲੀ ਚਾਹ ਹੀ ਪੀਂਦੇ ਹਨ। ਇਹੀ ਚਾਰ ਸਰੀਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਤੁਸੀਂ ਵੀ ਚਾਹ ਪੀਣ ਦੇ ਸ਼ੌਕੀਨ ਹੋ ਤੇ ਦਿਨ ਵਿੱਚ 8-10 ਕੱਪ ਚਾਹ ਪੀਂਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਚਾਹ ਪੀਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਖਾਸ ਕਰਕੇ ਗਰਭਵਤੀ ਔਰਤਾਂ ਨੂੰ ਚਾਹ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਕੈਫੀਨ ਹੁੰਦੀ ਹੈ। 

ਸਿਹਾਤ ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਪੀਣ ਨਾਲ ਲੋਕਾਂ ਨੂੰ ਰਾਹਤ ਮਿਲਦੀ ਹੈ ਪਰ ਦਿਨ ਵਿੱਚ 2-3 ਕੱਪ ਤੋਂ ਵੱਧ ਚਾਹ ਨਹੀਂ ਪੀਣੀ ਚਾਹੀਦੀ। ਜ਼ਿਆਦਾ ਚਾਹ ਪੀਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਚਾਹ ਵਿੱਚ ਕੈਫੀਨ ਹੁੰਦੀ ਹੈ, ਜੋ ਮਾਨਸਿਕ ਤਾਜ਼ਗੀ ਤੇ ਸੁਚੇਤਤਾ ਵਧਾਉਣ ਵਿੱਚ ਮਦਦ ਕਰਦੀ ਹੈ। ਹਾਲਾਂਕਿ, ਬਹੁਤ ਜ਼ਿਆਦਾ ਚਾਹ ਪੀਣ ਨਾਲ ਕੈਫੀਨ ਦਾ ਪੱਧਰ ਉੱਚਾ ਹੋ ਸਕਦਾ ਹੈ ਤੇ ਲੋਕਾਂ ਨੂੰ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਬਹੁਤ ਜ਼ਿਆਦਾ ਕੈਫੀਨ ਦਿਲ ਦੀ ਧੜਕਣ ਵਿੱਚ ਗੜਬੜੀ ਦਾ ਕਾਰਨ ਬਣ ਸਕਦੀ ਹੈ। ਬਹੁਤ ਜ਼ਿਆਦਾ ਚਾਹ ਪੀਣ ਨਾਲ ਲੋਕਾਂ ਦਾ ਤਣਾਅ ਤੇ ਚਿੰਤਾ ਵੀ ਵਧ ਸਕਦੀ ਹੈ ਤੇ ਮਾਨਸਿਕ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਗਰਭਵਤੀ ਔਰਤਾਂ ਨੂੰ ਚਾਹ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਵਿੱਚ ਟੈਨਿਕ ਐਸਿਡ ਤੇ ਕੈਫੀਨ ਹੁੰਦਾ ਹੈ ਜੋ ਪੇਟ ਵਿੱਚ ਤੇਜ਼ਾਬ ਵਧਾ ਸਕਦਾ ਹੈ। ਬਹੁਤ ਜ਼ਿਆਦਾ ਚਾਹ ਪੀਣ ਨਾਲ ਐਸਿਡਿਟੀ, ਗੈਸਟ੍ਰਿਕ ਜਲਣ ਤੇ ਬਦਹਜ਼ਮੀ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ, ਤਾਂ ਸਮੱਸਿਆ ਵਧ ਸਕਦੀ ਹੈ ਕਿਉਂਕਿ ਇਹ ਪੇਟ ਵਿੱਚ ਜਲਣ ਤੇ ਸੋਜ ਦਾ ਖ਼ਤਰਾ ਵਧਾ ਸਕਦੀ ਹੈ। ਬਹੁਤ ਜ਼ਿਆਦਾ ਚਾਹ ਹੱਡੀਆਂ ਲਈ ਵੀ ਨੁਕਸਾਨਦੇਹ ਹੋ ਸਕਦੀ ਹੈ। ਚਾਹ ਵਿੱਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਜੇਕਰ ਸਰੀਰ ਵਿੱਚ ਫਲੋਰਾਈਡ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਇਹ ਹੱਡੀਆਂ ਦੀ ਕਮਜ਼ੋਰੀ ਦਾ ਖ਼ਤਰਾ ਵਧਾ ਸਕਦੀ ਹੈ।

ਡਾਇਟੀਸ਼ੀਅਨਾਂ ਦੇ ਅਨੁਸਾਰ ਬਹੁਤ ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿੱਚ ਤਰਲ ਸੰਤੁਲਨ ਵਿਗੜ ਸਕਦਾ ਹੈ। ਚਾਹ ਇੱਕ ਡਾਇਯੂਰੇਟਿਕ ਡਰਿੰਕ ਹੈ ਜਿਸ ਦਾ ਮਤਲਬ ਹੈ ਕਿ ਇਹ ਸਰੀਰ ਵਿੱਚੋਂ ਜ਼ਿਆਦਾ ਪਿਸ਼ਾਬ ਬਾਹਰ ਕੱਢ ਸਕਦਾ ਹੈ। ਜੇਕਰ ਦਿਨ ਵਿੱਚ ਬਹੁਤ ਜ਼ਿਆਦਾ ਚਾਹ ਪੀਤੀ ਜਾਂਦੀ ਹੈ, ਤਾਂ ਇਹ ਸਰੀਰ ਵਿੱਚ ਪਾਣੀ ਦੀ ਕਮੀ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ। ਇਸ ਨਾਲ ਗੁਰਦਿਆਂ 'ਤੇ ਦਬਾਅ ਵੀ ਪੈ ਸਕਦਾ ਹੈ ਤੇ ਗੁਰਦੇ ਦੀ ਪੱਥਰੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਚਾਹ ਪੀਣ ਨਾਲ ਥਕਾਵਟ ਹੋ ਸਕਦੀ ਹੈ ਕਿਉਂਕਿ ਜੇਕਰ ਸਰੀਰ ਵਿੱਚ ਕੈਫੀਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਇਸ ਦੇ ਮਾੜੇ ਪ੍ਰਭਾਵ ਦਿਖਾਈ ਦੇਣ ਲੱਗਦੇ ਹਨ।

ਸਿਹਤ ਮਾਹਿਰਾਂ ਦੇ ਅਨੁਸਾਰ ਬਹੁਤ ਜ਼ਿਆਦਾ ਚਾਹ ਪੀਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਵੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਜੋ ਲੋਕ ਹੀਮੋਗਲੋਬਿਨ ਦੀ ਕਮੀ ਤੋਂ ਪੀੜਤ ਹਨ, ਉਨ੍ਹਾਂ ਨੂੰ ਘੱਟ ਚਾਹ ਪੀਣੀ ਚਾਹੀਦੀ ਹੈ ਤੇ ਅਜਿਹਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਰਦੀਆਂ ਹੋਣ ਜਾਂ ਗਰਮੀਆਂ, ਚਾਹ ਦਾ ਜ਼ਿਆਦਾ ਸੇਵਨ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਲੋਕਾਂ ਨੂੰ ਦਿਨ ਵਿੱਚ ਸਿਰਫ਼ ਇੱਕ ਜਾਂ ਦੋ ਕੱਪ ਚਾਹ ਪੀਣੀ ਚਾਹੀਦੀ ਹੈ ਤਾਂ ਜੋ ਇਸ ਨਾਲ ਕੋਈ ਨੁਕਸਾਨ ਨਾ ਹੋਵੇ। ਜੇਕਰ ਤੁਸੀਂ ਸਰਦੀਆਂ ਵਿੱਚ ਚਾਹ ਪੀ ਰਹੇ ਹੋ ਤਾਂ ਇਸ ਵਿੱਚ ਅਦਰਕ ਜ਼ਰੂਰ ਪਾਓ ਤਾਂ ਜੋ ਤੁਹਾਡੀ ਸਿਹਤ ਨੂੰ ਫਾਇਦਾ ਮਿਲ ਸਕੇ। ਜੇਕਰ ਅਦਰਕ ਵਾਲੀ ਚਾਹ ਘੱਟ ਮਾਤਰਾ ਵਿੱਚ ਪੀਤੀ ਜਾਵੇ ਤਾਂ ਇਹ ਜ਼ੁਕਾਮ ਤੇ ਖੰਘ ਤੋਂ ਰਾਹਤ ਦਿਵਾ ਸਕਦੀ ਹੈ।