Giloye Kadha In Winter: ਸਰਦੀਆਂ 'ਚ ਜਿੱਥੇ ਸਰੀਰ ਨੂੰ ਠੰਢ ਤੋਂ ਬਚਾਉਣਾ ਵੱਡੀ ਚੁਣੌਤੀ ਹੁੰਦੀ ਹੈ, ਉੱਥੇ ਇੱਕ ਵਾਰ ਫਿਰ ਤੋਂ ਨਵੇਂ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ। ਠੰਢ 'ਚ ਇਮਿਊਨਿਟੀ ਬਹੁਤ ਕਮਜੋਰ ਹੋ ਜਾਂਦੀ ਹੈ, ਅਜਿਹੀ ਸਥਿਤੀ 'ਚ ਕੋਈ ਵੀ ਵਾਇਰਸ ਜਲਦੀ ਅਟੈਕ ਕਰਦਾ ਹੈ।

ਆਪਣੇ ਆਪ ਨੂੰ ਓਮੀਕ੍ਰੋਨ ਦੀ ਲਾਗ ਤੋਂ ਬਚਾਉਣ ਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਸਰਦੀਆਂ 'ਚ ਗਿਲੋਏ ਦਾ ਕਾੜ੍ਹਾ ਜ਼ਰੂਰ ਪੀਣਾ ਚਾਹੀਦਾ ਹੈ। ਹਾਲਾਂਕਿ ਗਿਲੋਏ ਦਾ ਕਾੜ੍ਹਾ ਹਰ ਕੋਈ ਆਪਣੇ ਤਰੀਕੇ ਨਾਲ ਬਣਾਉਂਦਾ ਹੈ ਪਰ ਇਸ ਨੂੰ ਬਣਾਉਣ ਦਾ ਸਹੀ ਤਰੀਕਾ ਬਹੁਤ ਘੱਟ ਲੋਕ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਗਿਲੋਏ ਦਾ ਕਾੜ੍ਹਾ ਬਣਾਉਣ ਦਾ ਸਹੀ ਤਰੀਕਾ ਦੱਸਾਂਗੇ ਤੇ ਜਾਣੋ ਇਸ ਨੂੰ ਕਿੰਨੀ ਮਾਤਰਾ 'ਚ ਪੀਣਾ ਚਾਹੀਦਾ ਹੈ?

ਗਿਲੋਏ ਦਾ ਕਾੜ੍ਹਾ ਬਣਾਉਣ ਲਈ ਸਮੱਗਰੀ
2 ਕੱਪ ਪਾਣੀ
ਗਿਲੋਏ ਦੇ 1-1 ਇੰਚ ਦੇ 5 ਟੁਕੜੇ
ਇਕ ਚਮਚ ਹਲਦੀ
2 ਇੰਚ ਅਦਰਕ ਦਾ ਟੁਕੜਾ
6-7 ਤੁਲਸੀ ਦੇ ਪੱਤੇ
ਸਵਾਦ ਅਨੁਸਾਰ ਗੁੜ

ਗਿਲੋਏ ਦਾ ਕਾੜ੍ਹਾ ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਇਕ ਪੈਨ 'ਚ 2 ਕੱਪ ਪਾਣੀ ਪਾ ਕੇ ਮੱਧਮ ਅੱਗ ਦੀ ਸੇਕ 'ਤੇ ਉਬਾਲ ਲਓ।

2. ਹੁਣ ਇਸ 'ਚ ਬਾਕੀ ਸਾਰੀ ਸਮੱਗਰੀ ਪਾਓ ਤੇ ਗਿਲੋਏ ਵੀ ਪਾ ਲਓ। ਹੁਣ ਇਸ ਨੂੰ ਘੱਟ ਸੇਕ 'ਤੇ ਪਕਣ ਦਿਓ।

3. ਜਦੋਂ ਪਾਣੀ ਅੱਧਾ ਰਹਿ ਜਾਵੇ ਤੇ ਸਭ ਕੁਝ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਓ।

4. ਇਸ ਨੂੰ ਕੱਪੜੇ ਜਾਂ ਛਾਨਣੀ ਨਾਲ ਛਾਣ ਕੇ ਕੱਪ 'ਚ ਪਾ ਕੇ ਚਾਹ ਦੀ ਤਰ੍ਹਾਂ ਪੀਓ।

 
ਗਿਲੋਏ ਦਾ ਕਾੜ੍ਹਾ ਕਿੰਨੀ ਮਾਤਰਾ 'ਚ ਪੀਣਾ ਚਾਹੀਦਾ ਹੈ?
ਤੁਹਾਨੂੰ ਰੋਜ਼ਾਨਾ ਗਿਲੋਏ ਦਾ ਇਕ ਕੱਪ ਤੋਂ ਵੱਧ ਨਹੀਂ ਪੀਣਾ ਚਾਹੀਦਾ। ਇਕ ਕੱਪ ਤੋਂ ਜ਼ਿਆਦਾ ਕਾੜ੍ਹਾ ਪੀਣ ਨਾਲ ਵੀ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਕਿਸੇ ਬੀਮਾਰੀ ਤੋਂ ਪੀੜ੍ਹਤ ਹੋ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਨੂੰ ਕਾੜ੍ਹਾ ਦੇਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। ਅਜਿਹੇ ਲੋਕ ਇਸ ਕਾੜ੍ਹੇ ਨੂੰ ਪੀਣ ਨਾਲ ਘੱਟ ਬਲੱਡ ਪ੍ਰੈਸ਼ਰ ਤੇ ਆਟੋ-ਇਮਿਊਨ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਨ।

 
ਗਿਲੋਏ ਦਾ ਕਾੜ੍ਹਾ ਪੀਣ ਦੇ ਫ਼ਾਇਦੇ?
1. ਗਿਲੋਏ ਦਾ ਕਾੜ੍ਹਾ ਪੀਣ ਨਾਲ ਇਮਿਊਨਿਟੀ ਵਧਦੀ ਹੈ। ਇਸ 'ਚ ਮੌਜੂਦ ਅਦਰਕ ਤੇ ਹਲਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਦਾ ਕੰਮ ਕਰਦੇ ਹਨ।

2. ਗਿਲੋਏ ਦਾ ਕਾੜ੍ਹਾ ਰੋਜ਼ਾਨਾ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਅਤੇ ਇਨਫੈਕਸ਼ਨ ਵਾਲੇ ਤੱਤਾਂ ਤੋਂ ਬਚਿਆ ਜਾ ਸਕਦਾ ਹੈ।

3. ਡੇਂਗੂ 'ਚ ਪਲੇਟਲੈਟਸ ਘੱਟ ਹੋਣ 'ਤੇ ਵੀ ਗਿਲੋਏ ਦਾ ਸੇਵਨ ਕੀਤਾ ਜਾਂਦਾ ਹੈ, ਜਿਸ ਕਾਰਨ ਪਲੇਟਲੈਟਸ ਬਹੁਤ ਤੇਜ਼ੀ ਨਾਲ ਵਧਦੇ ਹਨ।

4. ਗਠੀਏ 'ਚ ਵੀ ਗਿਲੋਏ ਬਹੁਤ ਫ਼ਾਇਦੇਮੰਦ ਹੈ।

5. ਗਿਲੋਏ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਵੀ ਫ਼ਾਇਦੇਮੰਦ ਹੈ। ਆਯੁਰਵੇਦ 'ਚ ਸ਼ੂਗਰ ਦੇ ਰੋਗੀਆਂ ਨੂੰ ਗਿਲੋਏ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

 Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।