ਮੱਛਰ ਦੇ ਡੰਗ ਤੋਂ ਹਰ ਕੋਈ ਡਰਦਾ ਹੈ ਅਤੇ ਇਸ ਤੋਂ ਬਚਣ ਲਈ ਹਰ ਹੀਲਾ ਵਰਤਦਾ ਹੈ। ਇਸ ਨਾਲ ਸਭ ਤੋਂ ਵੱਡਾ ਖ਼ਤਰਾ ਮਲੇਰੀਆ ਹੈ। ਅਜਿਹੇ 'ਚ ਜੇਕਰ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਮਲੇਰੀਆ ਜਾਨਲੇਵਾ ਹੋ ਸਕਦਾ ਹੈ।
ਅਜਿਹੇ ਵਿਚ ਜ਼ਿਆਦਾਤਰ ਲੋਕ ਮੱਛਰ ਤੋਂ ਬਚਣ ਲਈ ਰੀਫਿਲ ਦੀ ਵਰਤੋਂ ਕਰਦੇ ਹਨ। ਰੀਫਿਲ ਵਿਚ ਤਰਲ ਭਰਿਆ ਜਾਂਦਾ ਹੈ, ਜਿਸ ਨੂੰ ਮਸ਼ੀਨ ਵਿੱਚ ਫਿੱਟ ਕੀਤਾ ਜਾਂਦਾ ਹੈ। ਮਸ਼ੀਨ ਰੀਫਿਲ ਲੀਕਵਿੱਡ ਨੂੰ ਗਰਮ ਕਰਦੀ ਹੈ ਅਤੇ ਇਹ ਹਵਾ ਵਿਚ ਫੈਲਣ ਲੱਗਦੀ ਹੈ, ਜਿਸ ਕਾਰਨ ਮੱਛਰ ਨੇੜੇ ਨਹੀਂ ਲੱਗਦਾ। ਦੱਸ ਦਈਏ ਕਿ ਰਿਫਿਲ ਦੇ ਅੰਦਰ ਭਰੇ ਜਾਣ ਵਾਲੇ ਤਰਲ ਨੂੰ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਹੋ ਅਤੇ ਇਸ ਦੀ ਕੀਮਤ ਸਿਰਫ 3 ਰੁਪਏ ਪ੍ਰਤੀ ਰੀਫਿਲ ਹੋਵੇਗੀ।
ਇਸ ਨੂੰ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਲੋੜ...
ਜੇਕਰ ਤੁਸੀਂ ਵੀ ਰਿਫਿਲ ਤਿਆਰ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਸਿਰਫ ਕਪੂਰ ਅਤੇ ਤਾਰਪੀਨ ਦੇ ਤੇਲ ਦੀ ਜ਼ਰੂਰਤ ਹੋਏਗੀ। ਇਹ ਦੋਵੇਂ ਚੀਜ਼ਾਂ ਬਹੁਤੀਆਂ ਮਹਿੰਗੀਆਂ ਨਹੀਂ ਹਨ ਅਤੇ ਬਰੀ ਅਸਾਨੀ ਨਾਲ ਹਰ ਦੁਕਾਨ ਤੋਂ ਮਿਲ ਜਾਂਦੀਆਂ ਹਨ। ਦੱਸ ਦਈਏ ਕਿ ਤੁਸੀਂ ਇਕ ਲੀਟਰ ਤੇਲ ਅਤੇ ਕਪੂਰ ਦੇ ਇੱਕ ਪੈਕੇਟ ਤੋਂ ਤਰਲ ਤਿਆਰ ਕਰ ਸਕਦੇ ਹੋ ਜੋ 2 ਸਾਲ ਯਾਨੀ 24 ਮਹੀਨਿਆਂ ਤੱਕ ਚੱਲੇਗਾ।
IIT ਰੁੜਕੀ ਤੋਂ ਪੀਐਚਡੀ ਕਰ ਰਹੇ ਜੀਵਾਜੀ ਯੂਨੀਵਰਸਿਟੀ ਗਵਾਲੀਅਰ ਦੇ ਪ੍ਰੋਫੈਸਰ ਡੀਡੀ ਅਗਰਵਾਲ ਦਾ ਕਹਿਣਾ ਹੈ ਕਿ ਮੱਛਰਾਂ ਨੂੰ ਭਜਾਉਣ ਲਈ ਦੋ ਤਰ੍ਹਾਂ ਦੇ ਰਿਪਲੈਂਟ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਜੋ ਚਮੜੀ 'ਤੇ ਲਗਾਇਆ ਜਾਂਦਾ ਹੈ।
ਜਦੋਂ ਕਿ ਦੂਸਕੇ ਅਲਕੋਹਲ ਤੋਂ ਬਣੇ ਹੋਏ ਹਨ। ਇਹ ਤੁਹਾਡੇ ਆਲੇ-ਦੁਆਲੇ ਅਜਿਹੀ ਬਦਬੂ ਪੈਦਾ ਕਰਦੇ ਹਨ ਕਿ ਮੱਛਰ ਨੇੜੇ ਨਹੀਂ ਆਉਂਦੇ। ਉਨ੍ਹਾਂ ਅਨੁਸਾਰ ਕਪੂਰ ਅਤੇ ਤਾਰਪੀਨ ਤੇਲ ਦਾ ਤਰਲ ਪਦਾਰਥ ਵੀ ਮੱਛਰਾਂ ਤੋਂ ਬਚਣ ਲਈ ਬਹੁਤ ਪ੍ਰਭਾਵਸ਼ਾਲੀ ਹੈ।
ਇਸ ਦਾ ਫਾਰਮੂਲਾ ਇਸ ਤਰ੍ਹਾਂ ਤਿਆਰ ਕਰੋ
ਇਸ ਦਾ ਫਾਰਮੂਲਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਕ ਕਪੂਰ ਟਿੱਕੀ ਨੂੰ ਬਹੁਤ ਬਾਰੀਕ ਪੀਸ ਕੇ ਪਾਊਡਰ ਦੀ ਤਰ੍ਹਾਂ ਬਣਾ ਲਓ। ਹੁਣ ਪੁਰਾਣੀ ਰਿਫਿਲ ਵਿਚ ਪਾ ਦਿਓ।
ਇਸ ਤੋਂ ਬਾਅਦ ਇਸ 'ਚ ਤਾਰਪੀਨ ਆਇਲ ਮਿਲਾ ਕੇ ਢੱਕਣ ਲਗਾਓ। ਇਸ ਤੋਂ ਬਾਅਦ ਉਦੋਂ ਤੱਕ ਹਿਲਾਓ ਜਦੋਂ ਤੱਕ ਕਪੂਰ ਤੇਲ ਵਿੱਚ ਪੂਰੀ ਤਰ੍ਹਾਂ ਘੁਲ ਨਾ ਜਾਵੇ। ਇਨ੍ਹਾਂ ਦੋਵਾਂ ਨੂੰ ਮਿਲਾਉਂਦੇ ਹੀ ਤੁਹਾਡਾ ਤਰਲ ਪਦਾਰਥ ਤਿਆਰ ਹੋ ਜਾਵੇਗਾ।
ਦੱਸ ਦਈਏ ਕਿ ਕਪੂਰ ਦੇ ਇਕ ਪੈਕੇਟ ਵਿੱਚ 24 ਤੋਂ ਵੱਧ ਟਿੱਕੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਇੱਕ ਲੀਟਰ ਤਾਰਪੀਨ ਨਾਲ 24 ਤੋਂ ਵੱਧ ਰੀਫਿਲ ਆਸਾਨੀ ਨਾਲ ਭਰੇ ਜਾ ਸਕਦੇ ਹਨ। ਮਤਲਬ ਕਿ 65 ਰੁਪਏ ਖਰਚ ਕੇ ਤੁਸੀਂ 2 ਸਾਲਾਂ ਲਈ ਮੱਛਰ ਭਜਾਉਣ ਵਾਲੀ ਰੀਫਿਲ ਬਣਾ ਸਕਦੇ ਹੋ।
ਇਸ ਤਰ੍ਹਾਂ ਤੁਸੀਂ ਵੱਡੀ ਬਚਤ ਕਰ ਸਕੋਗੇ
ਦੱਸ ਦਈਏ ਕਿ ਕਪੂਰ ਦੇ ਇੱਕ ਪੈਕੇਟ ਦੀ ਕੀਮਤ 20 ਰੁਪਏ ਦੇ ਕਰੀਬ ਹੈ।
ਇੱਕ ਲੀਟਰ ਟਾਰਪੀਨ ਤੇਲ ਦੀ ਕੀਮਤ 45 ਰੁਪਏ ਦੇ ਕਰੀਬ ਹੈ।
ਹੁਣ ਦੋਵਾਂ ਦਾ ਕੁੱਲ ਖਰਚਾ 20+45=65 ਰੁਪਏ ਹੈ। ਭਾਵ 2 ਸਾਲਾਂ ਲਈ ਰਿਫਿਲ ਲਿਕਵਿਡ ਲਗਭਗ 65 ਰੁਪਏ ਵਿੱਚ ਤਿਆਰ ਕੀਤਾ ਜਾ ਸਕਦਾ ਹੈ।