ਆਟੇ ਦੀ ਰੋਟੀ ਹਰ ਭਾਰਤੀ ਰਸੋਈ ਦੇ ਵਿੱਚ ਬਹੁਤ ਹੀ ਅਹਿਮ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੋ ਕਣਕ ਦਾ ਆਟਾ ਤੁਸੀਂ ਹਰ ਰੋਜ਼ ਸਿਹਤਮੰਦ ਸਮਝ ਕੇ ਖਾਂਦੇ ਹੋ, ਉਹੀ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ? ਹਾਂ, ਕਈ ਵਾਰ ਅਸੀਂ ਕੁਝ ਆਮ ਗਲਤੀਆਂ ਕਰ ਜਾਂਦੇ ਹਾਂ ਜੋ ਕਣਕ ਦੇ ਆਟੇ ਨੂੰ ਹੌਲੀ-ਹੌਲੀ ਜ਼ਹਿਰੀਲਾ ਬਣਾ ਦਿੰਦੀਆਂ ਹਨ। ਇਹ ਗਲਤੀਆਂ ਵੇਖਣ ਵਿੱਚ ਛੋਟੀਆਂ ਲੱਗਦੀਆਂ ਹਨ, ਪਰ ਨਤੀਜੇ ਬਹੁਤ ਗੰਭੀਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ ਕਰਕੇ ਪਾਚਣ ਦੀਆਂ ਸਮੱਸਿਆਵਾਂ, ਐਲਰਜੀ ਜਾਂ ਪੇਟ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਗਲਤੀਆਂ ਬਾਰੇ, ਜੋ ਤੁਹਾਡੇ ਸਿਹਤਮੰਦ ਆਟੇ ਨੂੰ ਟੌਕਸਿਕ ਬਣਾ ਸਕਦੀਆਂ ਹਨ।

ਪੁਰਾਣੀ ਕਣਕ ਦੀ ਵਰਤੋਂ

ਬਹੁਤ ਸਾਰੇ ਲੋਕ ਮਹੀਨੇ ਜਾਂ ਸਾਲ ਭਰ ਲਈ ਕਣਕ ਇਕੱਠਾ ਖਰੀਦ ਲੈਂਦੇ ਹਨ ਅਤੇ ਫਿਰ ਸਮਾਂ ਮਿਲਣ 'ਤੇ ਉਹਨੂੰ ਪਿਸਵਾ ਲੈਂਦੇ ਹਨ। ਪਰ ਲੰਮੇ ਸਮੇਂ ਤੱਕ ਰੱਖੀ ਗਈ ਕਣਕ ਨਾ ਤਾਂ ਤਾਜ਼ਾ ਰਹਿੰਦੀ ਹੈ ਅਤੇ ਨਾ ਹੀ ਉਸ ਵਿੱਚ ਪੌਸ਼ਣ। ਇਸ ਤੋਂ ਇਲਾਵਾ, ਅਜਿਹੇ ਕਣਕ ਵਿੱਚ ਕੀੜੇ ਪੈ ਸਕਦੇ ਹਨ, ਫਫੂਂਦ ਲੱਗ ਸਕਦੀ ਹੈ ਜਾਂ ਨਮੀ ਆ ਸਕਦੀ ਹੈ। ਇੰਝ ਤਿਆਰ ਹੋਇਆ ਆਟਾ ਸਰੀਰ ਲਈ ਜ਼ਹਿਰੀਲਾ ਹੋ ਸਕਦਾ ਹੈ। ਇਸ ਲਈ ਹਮੇਸ਼ਾ ਤਾਜ਼ੇ ਅਤੇ ਸਾਫ-ਸੁਥਰੀ ਕਣਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।

ਪੀਸੇ ਹੋਏ ਆਟੇ ਨੂੰ ਮਹੀਨਿਆਂ ਤੱਕ ਸੰਭਾਲ ਕੇ ਰੱਖਣਾ

ਕਈ ਲੋਕ ਇੱਕ ਵਾਰੀ ਹੀ ਬਹੁਤ ਸਾਰਾ ਆਟਾ ਪਿਸਵਾਕੇ ਮਹੀਨਿਆਂ ਤੱਕ ਵਰਤਦੇ ਰਹਿੰਦੇ ਹਨ। ਪਰ ਇਹ ਤਰੀਕਾ ਗਲਤ ਹੈ। ਆਟਾ ਹਵਾ ਵਿੱਚੋਂ ਨਮੀ ਖਿੱਚ ਲੈਂਦਾ ਹੈ, ਜਿਸ ਕਾਰਨ ਇਹ ਜਲਦੀ ਖਰਾਬ ਹੋ ਸਕਦਾ ਹੈ। ਲੰਮਾ ਸਮਾਂ ਰੱਖੇ ਗਏ ਆਟੇ ‘ਚ ਬੈਕਟੀਰੀਆ ਹੋ ਜਾਂਦਾ ਹੈ, ਜਿਸ ਨਾਲ ਉਸਦਾ ਪੌਸ਼ਣ ਘਟ ਜਾਂਦਾ ਹੈ ਅਤੇ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ। ਇਸ ਲਈ ਹਮੇਸ਼ਾ 15–20 ਦਿਨਾਂ ਵਿੱਚ ਇੱਕ ਵਾਰੀ ਤਾਜ਼ਾ ਆਟਾ ਪਿਸਵਾਉਣਾ ਚਾਹੀਦਾ ਹੈ ਅਤੇ ਇਸਨੂੰ ਏਅਰਟਾਈਟ ਡੱਬੇ ਵਿੱਚ ਠੰਡੀ ਤੇ ਸੁੱਕੀ ਥਾਂ ਤੇ ਰੱਖਣਾ ਚਾਹੀਦਾ ਹੈ।

ਮਿਲਾਵਟ ਵਾਲੇ ਆਟੇ ਦੀ ਵਰਤੋਂ

ਬਜ਼ਾਰ 'ਚ ਕਈ ਵਾਰੀ ਸਸਤਾ ਆਟਾ ਮਿਲ ਜਾਂਦਾ ਹੈ, ਪਰ ਉਸ ਵਿੱਚ ਮਿਲਾਵਟ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਕਈ ਵਾਰੀ ਇਸ ਵਿੱਚ ਚਾਕ ਪਾਊਡਰ, ਮੈਦਾ ਜਾਂ ਸਟਾਰਚ ਮਿਲਾਇਆ ਜਾਂਦਾ ਹੈ। ਅਜਿਹੇ ਮਿਲਾਵਟੀ ਆਟੇ ਨੂੰ ਖਾਣ ਨਾਲ ਪਾਚਣ ਪ੍ਰਣਾਲੀ 'ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਗੈਸ, ਐਸਿਡਿਟੀ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਹਮੇਸ਼ਾ ਭਰੋਸੇਯੋਗ ਦੁਕਾਨ ਤੋਂ ਅਤੇ ਵਧੀਆ ਬ੍ਰਾਂਡ ਦਾ ਹੀ ਆਟਾ ਲੈਣਾ ਚਾਹੀਦਾ ਹੈ।

ਪਲਾਸਟਿਕ ਦੇ ਡੱਬੇ ਵਿੱਚ ਆਟਾ ਰੱਖਣਾ

ਕਈ ਘਰਾਂ ਵਿੱਚ ਲੋਕ ਆਟੇ ਨੂੰ ਪਲਾਸਟਿਕ ਦੇ ਡੱਬਿਆਂ ਵਿੱਚ ਸੰਭਾਲਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਪਲਾਸਟਿਕ ਜਦੋਂ ਗਰਮੀ ਜਾਂ ਨਮੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਜ਼ਹਿਰੀਲੇ ਰਸਾਇਣ ਛੱਡ ਸਕਦਾ ਹੈ, ਜੋ ਆਟੇ ਵਿੱਚ ਮਿਲ ਜਾਂਦੇ ਹਨ। ਇਸ ਨਾਲ ਸਰੀਰ ਵਿੱਚ ਟੌਕਸਿਨ ਵਧ ਸਕਦੇ ਹਨ। ਇਸ ਲਈ ਆਟੇ ਨੂੰ ਸਟੀਲ ਜਾਂ ਕਾਂਚ ਦੇ ਡੱਬੇ ਵਿੱਚ ਰੱਖਣਾ ਬਿਹਤਰ ਰਹਿੰਦਾ ਹੈ ਤਾਂ ਜੋ ਆਟੇ ਦੀ ਸ਼ੁੱਧਤਾ ਬਣੀ ਰਹੇ।

 

 

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।