ਨਵੀਂ ਦਿੱਲੀ: ਇਸ ਭੱਜ-ਲੱਠ ਭਰੀ ਜ਼ਿੰਦਗੀ ਵਿਚ ਅਸੀਂ ਅਕਸਰ ਆਪਣੇ ਬੱਚਿਆਂ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਜਿਸ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਰਿਪੋਰਟ ਮੁਤਾਬਕ ਭਾਰਤ ਵਿਚ ਬੱਚਿਆਂ ਵਿਚ ਬ੍ਰੇਨ ਟਿਊਮਰ ਕੁਝ ਆਦਤਾਂ ਕਰਕੇ ਤੇਜ਼ੀ ਨਾਲ ਫੈਲਾ ਰਿਹਾ ਹੈ। ਜਦੋਂ ਕਿ ਅਡਲਟਸ ‘ਚ ਕੈਂਸਰ ਦਾ ਦੋ ਤੋਂ ਤਿੰਨ ਪ੍ਰਤੀਸ਼ਤ ਹੀ ਹੁੰਦਾ ਹੈ, ਬੱਚਿਆਂ ਵਿਚ ਇਹ ਬਿਮਾਰੀ 20 ਤੋਂ 25 ਫੀਸਦ ਤਕ ਹੋ ਸਕਦੀ ਹੈ।
ਇੰਝ ਹੁੰਦਾ ਹੈ ਬ੍ਰੇਨ ਟਿਊਮਰ:
ਸਾਡੇ ਦਿਮਾਗ ਵਿਚ ਕੁਝ ਅਸਾਧਾਰਣ ਸੈੱਲ ਪੈਦਾ ਹੁੰਦੇ ਹਨ ਅਤੇ ਬ੍ਰੇਨ ਟਿਊਮਰ ਬਣ ਜਾਂਦੇ ਹਨ। ਜਦੋਂ ਕਿਸੇ ਨੂੰ ਬ੍ਰੇਨ ਟਿਊਮਰ ਹੋਣ ਲੱਗਦਾ ਹੈ, ਤਾਂ ਉਨ੍ਹਾਂ ਵਿੱਚ ਬਹੁਤ ਸਾਰੇ ਲੱਛਣ ਦਿਖਾਈ ਦੇਣਾ ਸ਼ੁਰੂ ਹੋ ਜਾਂਦੇ ਹਨ ਜਿਵੇਂ ਕਿ ਹਮੇਸ਼ਾ ਸਿਰਦਰਦ ਹੋਣਾ, ਯਾਦਦਾਸ਼ਤ ਦੀ ਘਾਟ। ਜੇ ਇਨ੍ਹਾਂ ਲੱਛਣਾਂ ਨੂੰ ਸਮੇਂ ਸਿਰ ਇਨ੍ਹਾਂ ਲੱਛਣਾ ‘ਤੇ ਧਿਆਨ ਦੇ ਕੇ ਡਾਕਟਰ ਨਾਲ ਸੰਪਰਕ ਨਾ ਕੀਤਾ ਜਾਵੇ ਤਾਂ ਸਥਿਤੀ ਨਿਯੰਤਰਣ ਤੋਂ ਬਾਹਰ ਹੋ ਸਕਦੀ ਹੈ।
ਕੀ ਹਨ ਲੱਛਣ?
ਸਿਰ ਦਰਦ, ਤੁਰਨ ਵਿਚ ਮੁਸ਼ਕਲ, ਮਾਸਪੇਸ਼ੀਆਂ ਦੀ ਕਮਜ਼ੋਰੀ, ਹਰ ਸਮੇਂ ਪਰੇਸ਼ਾਨ ਹੋਣਾ, ਸਰੀਰ ਦੇ ਇੱਕ ਹਿੱਸੇ ‘ਚ ਵਿਕਨੈਸ ਹੋਣਾ, ਹੱਥਾਂ ਅਤੇ ਪੈਰਾਂ ਵਿਚ ਕਮਜ਼ੋਰੀ, ਚੱਕਰ ਆਉਣੇ, ਉਲਟੀਆਂ ਆਉਣਾ, ਛੋਹ ਦਾ ਅਹਿਸਾਸ ਘੱਟ ਹੋਣਾ, ਹੋਸ਼ ਵਿਚ ਨਾ ਰਹਿਣਾ, ਦੌਰੇ, ਧੁੰਦਲਾ ਨਜ਼ਰ ਆਉਣਾ, ਬੇਹੋਸ਼ ਹੋਣ, ਬੋਲਣ ਵਿੱਚ ਮੁਸ਼ਕਲ, ਇਹ ਸਾਰੇ ਟਿਊਮਰ ਦੇ ਲੱਛਣ ਹੋ ਸਕਦੇ ਹਨ। ਜਿਨ੍ਹਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭੁੱਲਕੇ ਵੀ ਨਜ਼ਰ-ਅੰਦਾਜ਼ ਨਾ ਕਰੋ ਬੱਚਿਆਂ ‘ਚ ਇਹ ਲੱਛਣ, ਤੁਰੰਤ ਲਓ ਡਾਕਟਰ ਮਸ਼ਵਰਾ ਹੋ ਸਕਦੀ ਹੈ ਖ਼ਤਰਨਾਕ ਬਿਮਾਰੀ
ਏਬੀਪੀ ਸਾਂਝਾ
Updated at:
08 Jun 2020 09:52 PM (IST)
ਇੱਕ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ ਕਿ ਭਾਰਤ ‘ਚ ਬ੍ਰੇਨ ਟਿਊਮਰ ਬੱਚਿਆਂ ਨੂੰ ਵਧੇਰੇ ਸ਼ਿਕਾਰ ਬਣਾ ਰਹੀ ਹੈ। ਇਸ ਲਈ ਜੇ ਤੁਹਾਡੇ ਬੱਚਿਆਂ ਵਿੱਚ ਵੀ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।
- - - - - - - - - Advertisement - - - - - - - - -