ਚੰਡੀਗੜ੍ਹ: ਹਾਰਟ ਅਟੈਕ ਇਕ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਬਿਨਾਂ ਬੁਲਾਏ ਹੀ ਆ ਜਾਂਦੀ ਹੈ। ਕਈ ਵਾਰ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਾਰਟ ਅਟੈਕ ਦੇ ਲੱਛਣ ਪਹਿਲਾਂ ਤੋਂ ਹੀ ਦਿਖਣ ਲੱਗਦੇ ਹਨ। ਇਕ ਖੋਜ 'ਚ ਦੱਸਿਆ ਗਿਆ ਹੈ ਕਿ ਹਾਰਟ ਅਟੈਕ ਤੋਂ 1 ਮਹੀਨਾ ਪਹਿਲਾਂ ਹੀ ਇਸ ਦੇ ਲੱਛਣ ਦਿਖਣ ਲੱਗਦੇ ਹਨ। ਆਓ ਜਾਣਦੇ ਹਾਂ ਉਹ ਕਿਹੜੇ ਲੱਛਣ ਹਨ। ਸਾਹ ਦੀ ਤਕਲੀਫ- ਸਾਹ ਦੀ ਤਕਲੀਫ ਅਤੇ ਥਕਾਵਟ 'ਚ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ ਪਰ ਤਣਾਅ ਵੀ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ। ਜੇਕਰ ਬਿਨਾਂ ਕਿਸੇ ਕਾਰਨ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਇਹ ਤੁਹਾਡੀ ਲਈ ਪਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ। ਥਕਾਵਟ ਅਤੇ ਸਾਹ ਦੀ ਤਕਲੀਫ ਔਰਤਾਂ 'ਚ ਆਮ ਹੁੰਦੀ ਹੈ। ਜ਼ਿਆਦਾ ਪਸੀਨਾ ਆਉਣਾ- ਬਿਨਾਂ ਕਿਸੇ ਕੰਮ ਅਤੇ ਕਸਰਤ ਤੋਂ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਵੀ ਦਿਲ ਦੇ ਅਟੈਕ ਦੀ ਚਿਤਾਵਨੀ ਹੈ। ਇਸ 'ਚ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਸਰੀਰ ਦਾ ਤਾਪਮਾਨ ਵੀ ਘੱਟ ਹੀ ਬਣਿਆ ਰਹਿੰਦਾ ਹੈ। ਉਲਟੀ ਆਉਣਾ- ਪੇਟ 'ਚ ਦਰਦ ਅਤੇ ਉੱਲਟੀ ਦੀ ਸਮੱਸਿਆ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ। ਛਾਤੀ 'ਚ ਦਰਦ, ਦਬਾਅ ਅਤੇ ਬੇਚੈਨੀ- ਹਾਰਟ ਅਟੈਕ ਦਾ ਸਭ ਤੋਂ ਵੱਡਾ ਲੱਛਣ ਹੁੰਦਾ ਹੈ ਛਾਤੀ ਦਾ ਦਰਦ ਹਾਲਾਂਕਿ ਕੁਝ ਲੋਕਾਂ ਨੂੰ ਇਸ ਚੀਜ਼ ਦਾ ਬਿਲਕੁੱਲ ਵੀ ਅਹਿਸਾਸ ਨਹੀਂ ਹੁੰਦਾ ਹੈ। ਛਾਤੀ ਦੇ ਵਿਚਾਲੇ ਬੇਚੈਨੀ, ਦਰਦ, ਜਕੜਨ ਅਤੇ ਭਾਰੀਪਨ ਮਹਿਸੂਸ ਕਰਨ 'ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਰੀਰ ਦੇ ਹੋਰ ਹਿੱਸਿਆ 'ਚ ਦਰਦ ਹੋਣਾ- ਦਰਦ ਅਤੇ ਜਕੜਨ ਸਰੀਰ ਦੇ ਹੋਰ ਹਿੱਸਿਆ 'ਚ ਵੀ ਹੋ ਸਕਦੀ ਹੈ। ਇਸ 'ਚ ਬਾਹਾਂ, ਕਮਰ, ਗਰਦਨ ਅਤੇ ਜਬੜੇ 'ਚ ਦਰਦ ਜਾਂ ਭਾਰੀਪਨ ਮਹਿਸੂਸ ਹੋ ਸਕਦਾ ਹੈ। ਕਦੇ-ਕਦੇ ਇਹ ਦਰਦ ਸਰੀਰ ਦੇ ਕਿਸੇ ਵੀ ਹਿੱਸੇ ਹੋ ਸਕਦੀ ਹੈ ਅਤੇ ਇਹ ਦਰਦ ਸਿੱਧੀ ਛਾਤੀ ਤੱਕ ਪਹੁੰਚ ਜਾਂਦੀ ਹੈ। ਚਿੰਤਾ- ਲਗਾਤਾਰ ਹੋਣ ਵਾਲੀ ਚਿੰਤਾ ਅਤੇ ਘਰਬਰਾਟ ਨੂੰ ਤਣਾਅ ਨਾਲ ਜੋੜਿਆ ਜਾ ਸਕਦਾ ਹੈ।
ਹਾਰਟ ਅਟੈਕ ਤੋਂ 1 ਮਹੀਨਾ ਪਹਿਲਾਂ ਹੀ ਇਸ ਦੇ ਇਹ ਲੱਛਣ ਦਿਖਣ ਲੱਗਦੇ
ਏਬੀਪੀ ਸਾਂਝਾ
Updated at:
22 Nov 2021 06:07 AM (IST)
Edited By: Manvir Kaur