Weight Loss Fruits: ਭਾਰ ਘਟਾਉਣਾ ਬੇਸ਼ੱਕ ਬਹੁਤ ਔਖਾ ਕੰਮ ਹੈ। ਆਪਣੇ ਡਾਈਟ ਪਲਾਨ ਨੂੰ ਬਦਲਣ ਤੋਂ ਲੈ ਕੇ ਆਪਣਾ ਭਾਰ ਘਟਾਉਣ ਤੱਕ ਲੋਕ ਜਿੰਮ 'ਚ ਘੰਟਿਆਂ ਬੱਧੀ ਕਸਰਤ ਕਰਦੇ ਹਨ। ਇੱਥੋਂ ਤੱਕ ਕਿ ਆਪਣੇ ਮਨਪਸੰਦ ਭੋਜਨ ਪਦਾਰਥਾਂ ਨੂੰ ਵੀ ਛੱਡ ਦਿੰਦੇ ਹਨ। ਹਾਲਾਂਕਿ ਫਿਰ ਵੀ ਕੋਈ ਚੰਗਾ ਨਤੀਜਾ ਸਾਹਮਣੇ ਨਹੀਂ ਆਉਂਦਾ। ਅਜਿਹੀ ਸਥਿਤੀ ਵਿੱਚ ਅਸੀਂ ਬਹੁਤ ਨਿਰਾਸ਼ ਹੋ ਜਾਂਦੇ ਹਾਂ। ਸਰਦੀਆਂ ਵਿੱਚ ਭਾਰ ਘਟਾਉਣਾ ਵਧੇਰੇ ਮੁਸ਼ਕਲ ਹੁੰਦਾ ਹੈ ਕਿਉਂਕਿ ਠੰਡ ਕਾਰਨ ਸਰੀਰ ਵਿੱਚ ਪਸੀਨਾ ਘੱਟ ਆਉਂਦਾ ਹੈ।
ਜੇਕਰ ਤੁਸੀਂ ਵੀ ਸਰਦੀਆਂ 'ਚ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਆਪਣੀ ਡਾਈਟ 'ਚ ਕੁਝ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫਲਾਂ ਬਾਰੇ ਦੱਸਾਂਗੇ, ਜੋ ਸਰਦੀਆਂ ਵਿੱਚ ਭਾਰ ਘਟਾਉਣ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦੇ ਹਨ।
ਸਰਦੀਆਂ ਦੇ ਫਲਾਂ ਦਾ ਸੇਵਨ ਕਰਨਾ ਇੱਕ ਚੰਗਾ ਵਿਕਲਪ ਸਾਬਤ ਹੁੰਦਾ ਹੈ। ਕਿਉਂਕਿ ਇਨ੍ਹਾਂ ਵਿੱਚ ਨਾ ਸਿਰਫ਼ ਜ਼ਰੂਰੀ ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਸਗੋਂ ਇਹ ਪੇਟ ਦੀ ਵਾਧੂ ਚਰਬੀ ਨੂੰ ਬਰਨ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ। ਇਨ੍ਹਾਂ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਸਰਦੀਆਂ ਵਿੱਚ ਭਾਰ ਘਟਾਉਣ ਲਈ ਤੁਸੀਂ ਇਨ੍ਹਾਂ ਫਲਾਂ ਦਾ ਸੇਵਨ ਕਰ ਸਕਦੇ ਹੋ।
ਸੰਤਰਾ
ਸੰਤਰਾ ਤੁਹਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਭਾਰ ਨੂੰ ਘੱਟ ਕਰਨ 'ਚ ਵੀ ਬਹੁਤ ਮਦਦਗਾਰ ਹੈ। ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ, ਪੋਟਾਸ਼ੀਅਮ ਅਤੇ ਮਿਨਰਸ ਜਿਆਦਾ ਹੁੰਦੇ ਹਨ । ਇਸ 'ਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਭਰਪੂਰ ਰੱਖਣ ਦਾ ਕੰਮ ਕਰ ਸਕਦਾ ਹੈ, ਜਿਸ ਕਾਰਨ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ।
ਸ਼ਰੀਫਾ ਫਲ
ਕਸਟਰਡ ਐਪਲ ਭਾਵ ਸ਼ਰੀਫਾ ਵਿਟਾਮਿਨ ਅਤੇ ਖਣਿਜਾਂ ਦਾ ਚੰਗਾ ਸਰੋਤ ਹੈ। ਇਹ ਫਲ ਕਈ ਜੈਵਿਕ ਪ੍ਰਕਿਰਿਆਵਾਂ ਲਈ ਜ਼ਰੂਰੀ ਹੈ। ਵਿਟਾਮਿਨ ਏ ਅਤੇ ਸੀ ਤੋਂ ਇਲਾਵਾ ਇਸ ਵਿੱਚ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕਾਪਰ ਵੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਕਸਟਰਡ ਐਪਲ 'ਚ ਮੌਜੂਦ ਫਾਈਬਰ ਨਾਲ ਕਬਜ਼ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਜੋ ਲੋਕ ਭਾਰ ਘੱਟ ਕਰ ਰਹੇ ਹਨ, ਉਹ ਵੀ ਇਸ ਦਾ ਸੇਵਨ ਕਰਕੇ ਆਪਣਾ ਟੀਚਾ ਹਾਸਲ ਕਰ ਸਕਦੇ ਹਨ।
ਅਨਾਰ
ਅਨਾਰ ਵਿੱਚ ਕੈਲੋਰੀ ਘੱਟ ਹੁੰਦੀ ਹੈ। ਇਹ ਫਲ ਐਂਟੀਆਕਸੀਡੈਂਟ, ਖਣਿਜ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਅਨਾਰ ਇੱਕ ਸੁਆਦਿਸ਼ਟ ਫਲ ਹੈ, ਜੋ ਕਿ ਪ੍ਰੀ-ਵਰਕਆਊਟ ਜਾਂ ਪੋਸਟ-ਵਰਕਆਊਟ ਸਨੈਕ ਦੇ ਤੌਰ 'ਤੇ ਵੀ ਚੰਗੇ ਨਤੀਜੇ ਦਿੰਦਾ ਹੈ। ਫਲ ਟ੍ਰਾਈਗਲਿਸਰਾਈਡਸ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਜੋ ਕਿ ਇੱਕ ਕਿਸਮ ਦਾ ਫੈਟ ਹੈ।
ਇਹ ਵੀ ਪੜ੍ਹੋ: ਅੱਖਾਂ ਨੂੰ ਸੁੰਦਰ ਬਣਾਉਣ ਲਈ ਤੁਸੀਂ ਵੀ ਲਾਉਂਦੇ ਹੋ ਮਸਕਾਰਾ, ਤਾਂ ਹੋ ਜਾਓ ਸਾਵਧਾਨ , ਨਹੀਂ ਤਾ ਹੋ ਸਕਦਾ ਨੁਕਸਾਨ
ਸਟਾਰਫਰੂਟ
ਸਟਾਰਫਰੂਟ ਵਿੱਚ ਘੱਟ ਕੈਲੋਰੀ ਅਤੇ ਹਾਈ ਫਾਈਬਰ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਫਲ ਡਾਇਟਿੰਗ ਕਰਨ ਵਾਲਿਆਂ ਵਿਚਕਾਰ ਇਹ ਫਲ ਕਾਫੀ ਪੋਪੁਲਰ ਹੈ। ਫਾਈਬਰ ਦੀ ਸਹੀ ਮਾਤਰਾ ਖਾਣ ਨਾਲ ਮੈਟਾਬੋਲਿਜ਼ਮ ਵਧਦਾ ਹੈ ਅਤੇ ਤੁਹਾਨੂੰ ਫੁੱਲ ਰੱਖਦਾ ਹੈ। ਤੁਹਾਡੀ ਬੇਲੋੜੀ ਭੁੱਖ ਨੂੰ ਰੋਕਦਾ ਹੈ ਅਤੇ ਭਾਰ ਘਟਾਉਣ ਵਿੱਚ ਵੀ ਬਹੁਤ ਮਦਦ ਕਰਦਾ ਹੈ। ਸਟਾਰਫਰੂਟ ਪੇਟ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਸੂਜਨ, ਪੇਟ ਫੁੱਲਣਾ, ਕੜਵੱਲ ਅਤੇ ਦਸਤ ਵਰਗੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਅਮਰੂਦ
ਅਮਰੂਦ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਅਤੇ ਫਾਈਬਰ ਪੇਟ ਨੂੰ ਭਰਿਆ–ਭਰਿਆ ਮਹਿਸੂਸ ਕਰਵਾਉਂਦੇ ਹਨ ਅਤੇ ਜ਼ਿਆਦਾ ਖਾਣ ਤੋਂ ਵੀ ਰੋਕਦੇ ਹਨ। ਪੱਕਾ ਅਮਰੂਦ ਭਾਰ ਘਟਾਉਣ ਵਿੱਚ ਕਾਰਗਰ ਹੈ।