Pomegranate For Hair: ਅੱਜ ਦੇ ਯੁੱਗ ਵਿੱਚ ਵਾਲ ਝੜਨਾ ਇੱਕ ਆਮ ਸਮੱਸਿਆ ਹੈ ਅਤੇ ਹਰ ਦੂਜਾ ਜਾਂ ਤੀਜਾ ਵਿਅਕਤੀ ਇਸ ਮੁਸ਼ਕਿਲ ਤੋਂ ਪ੍ਰੇਸ਼ਾਨ ਹੈ। ਇਹ ਸੁੰਦਰਤਾ 'ਤੇ ਦਾਗ ਲਗਾਉਣ ਦੇ ਬਰਾਬਰ ਹੈ। ਦਰਅਸਲ ਪ੍ਰਦੂਸ਼ਣ ਅਤੇ ਤਣਾਅ ਦਾ ਵਾਲਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਵਾਲ ਕਮਜ਼ੋਰ ਹੋਣ ਤੋਂ ਬਾਅਦ ਵਾਲ ਝੜਨਾ ਸ਼ੁਰੂ ਹੋ ਜਾਂਦੇ ਹਨ, ਅਜਿਹੀ ਸਥਿਤੀ ਵਿੱਚ, ਤੁਸੀਂ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੁਦਰਤੀ ਉਪਚਾਰ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਨਾਰ ਨਾਲ ਵਾਲਾਂ ਦੀ ਦੇਖਭਾਲ ਕਰਨ ਦਾ ਤਰੀਕਾ ਦੱਸਾਂਗੇ।
ਇਕ ਅਨਾਰ ਅਤੇ ਇਸ ਦੇ ਫਾਇਦੇ ਇੰਨੇ ਜ਼ਿਆਦਾ ਹਨ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਸਿਹਤ ਲਈ ਇਸ ਦੇ ਫਾਇਦਿਆਂ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਹ ਐਂਟੀਆਕਸੀਡੈਂਟ ਵਿਟਾਮਿਨ ਮਿਨਰਲ ਅਤੇ ਫਾਈਬਰ ਦਾ ਖਜ਼ਾਨਾ ਹੈ। ਅੱਜ ਅਸੀਂ ਤੁਹਾਨੂੰ ਵਾਲਾਂ ਲਈ ਅਨਾਰ ਦੇ ਫਾਇਦੇ ਦੱਸਣ ਜਾ ਰਹੇ ਹਾਂ। ਅਨਾਰ ਦੇ ਬੀਜਾਂ ਦਾ ਤੇਲ ਵਾਲਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਇਸ ਦੀ ਵਰਤੋਂ ਹਰ ਤਰ੍ਹਾਂ ਦੇ ਵਾਲਾਂ ਦੀ ਦੇਖਭਾਲ ਅਤੇ ਸੁੰਦਰਤਾ ਉਤਪਾਦ ਬਣਾਉਣ ਲਈ ਕੀਤੀ ਜਾਂਦੀ ਹੈ। ਵਾਲਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਅਨਾਰ ਦਾ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਐਰੋਮਾਥੈਰੇਪੀ ਅਤੇ ਕਈ ਤਰ੍ਹਾਂ ਦੇ ਆਯੁਰਵੈਦਿਕ ਇਲਾਜ ਵਿੱਚ ਕੀਤੀ ਜਾਂਦੀ ਹੈ।
ਅਨਾਰ ਦੇ ਬੀਜ ਦੇ ਤੇਲ ਦੇ ਫਾਇਦੇ
ਅਨਾਰ ਦੇ ਬੀਜ ਦੇ ਤੇਲ ਵਿੱਚ ਔਸ਼ਧੀ ਗੁਣ ਹੁੰਦੇ ਹਨ। ਇਸ ਵਿੱਚ ਵਿਟਾਮਿਨ ਸੀ, ਓਲੀਕ ਐਸਿਡ, ਫਲੇਵੋਨਾਈਡ, ਲਿਨੋਲਿਕ ਐਸਿਡ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਅਨਾਰ ਦੇ ਬੀਜ ਵਿੱਚ ਐਂਟੀਆਕਸੀਡੈਂਟ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ, ਇਸ ਦੀ ਨਿਯਮਤ ਵਰਤੋਂ ਕਰਨ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਰਕੇ ਇਹ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਨਾਰ ਦਾ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ। ਡ੍ਰਾਈ ਹੇਅਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਅਤੇ ਵਾਲਾਂ ਨੂੰ ਮੁੜ ਵਧਾਉਣ ਲਈ ਵੀ ਇਸ ਦੀ ਵਰਤੋਂ ਬਹੁਤ ਫਾਇਦੇਮੰਦ ਹੁੰਦੀ ਹੈ। ਵਾਲਾਂ ਨੂੰ ਵਧਾਉਣ ਲਈ ਅਨਾਰ ਦੇ ਬੀਜਾਂ ਦੇ ਤੇਲ ਬਹੁਤ ਲਾਭਦਾਇਕ ਹੈ।
ਡ੍ਰਾਈ ਸਕੈਲਪ ਅਤੇ ਡੈਂਡਰਫ ਦੀ ਸਮੱਸਿਆ ਵਿੱਚ ਅਨਾਰ ਦੇ ਬੀਜਾਂ ਦਾ ਤੇਲ ਲਗਾਉਣਾ ਬਹੁਤ ਚੰਗਾ ਹੁੰਦਾ ਹੈ, ਇਸ ਤੋਂ ਇਲਾਵਾ ਅਨਾਰ ਦੇ ਬੀਜਾਂ ਤੋਂ ਬਣੇ ਤੇਲ ਦੀ ਵਰਤੋਂ ਹੇਅਰ ਟੌਨਿਕ ਦੇ ਤੌਰ 'ਤੇ ਕਰਨਾ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਰੋਜ਼ਾਨਾ ਦੀਆਂ ਇਹ ਆਦਤਾਂ ਤੁਹਾਨੂੰ ਸਮੇਂ ਤੋਂ ਪਹਿਲਾਂ ਕਰ ਸਕਦੀਆਂ ਹਨ ਬੁੱਢਾ, ਅੱਜ ਤੋਂ ਹੀ ਪਾਓ ਕਾਬੂ
ਇਦਾਂ ਕਰਦੇ ਹਾਂ ਤੇਲ ਦੀ ਵਰਤੋਂ
ਅਨਾਰ ਦੇ ਬੀਜ ਦੇ ਤੇਲ ਨੂੰ ਅਰੰਡੀ ਦੇ ਤੇਲ ਵਿੱਚ ਮਿਲਾ ਕੇ ਲਾਉਣਾ ਚਾਹੀਦਾ ਹੈ, ਇਹ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਬਹੁਤ ਫਾਇਦੇਮੰਦ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਨਿਯਮਿਤ ਤੌਰ 'ਤੇ ਆਪਣੇ ਵਾਲਾਂ ਨੂੰ ਅਨਾਰ ਦੇ ਬੀਜਾਂ ਦਾ ਤੇਲ ਲਾਉਂਦੇ ਹੋ, ਤਾਂ ਇਹ ਵੀ ਬਹੁਤ ਫਾਇਦੇਮੰਦ ਹੈ।
ਅਨਾਰ ਦੇ ਪੱਤਿਆਂ ਦੇ ਫਾਇਦੇ
ਇਸ ਤੋਂ ਇਲਾਵਾ ਅਨਾਰ ਦੇ ਪੱਤੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਨਾਰੀਅਲ ਦੇ ਤੇਲ ਵਿੱਚ ਅਨਾਰ ਦੇ ਪੱਤਿਆਂ ਦਾ ਰਸ ਮਿਲਾ ਕੇ ਸਿਰ ਦੀ ਮਾਲਿਸ਼ ਕਰੋ, ਜਿਸ ਨਾਲ ਨਵੇਂ ਵਾਲ ਆਉਣਗੇ ਅਤੇ ਤੁਹਾਡੇ ਵਾਲ ਵਧਣੇ ਸ਼ੁਰੂ ਹੋ ਜਾਣਗੇ। ਅਨਾਰ ਦੇ ਪੱਤਿਆਂ ਦਾ ਰਸ ਮਿਲਾ ਕੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ।
ਜੇਕਰ ਤੁਸੀਂ ਗ੍ਰੋਥ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਨਾਰ ਦੇ ਪੱਤਿਆਂ ਦਾ ਰਸ ਕੱਢ ਕੇ ਸਰ੍ਹੋਂ ਦੇ ਤੇਲ 'ਚ ਮਿਲਾ ਕੇ ਸਿਰ 'ਤੇ ਲਗਾਓ। ਇਸ ਨਾਲ ਗੰਜੇਪਨ ਦੀ ਸਮੱਸਿਆ ਦੂਰ ਹੋ ਜਾਵੇਗੀ। ਜੇਕਰ ਤੁਸੀਂ ਵੀ ਵਾਲ ਝੜਨ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਅਜਿਹਾ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਅਨਾਰ ਦੇ ਪੱਤਿਆਂ ਦਾ ਹੇਅਰ ਪੈਕ
ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਣ ਲਈ ਤੁਸੀਂ ਅਨਾਰ ਦੀਆਂ ਪੱਤੀਆਂ ਨਾਲ ਹੇਅਰ ਪੈਕ ਬਣਾ ਸਕਦੇ ਹੋ। ਪੈਕ ਬਣਾਉਣ ਲਈ ਤੁਸੀਂ ਅਨਾਰ ਦੇ ਪੱਤਿਆਂ ਦਾ ਪੇਸਟ ਬਣਾ ਲਓ। ਇਸ 'ਚ ਨਿੰਬੂ ਦਾ ਰਸ ਮਿਲਾਓ। ਇਸ ਪੇਸਟ ਨੂੰ ਵਾਲਾਂ ਅਤੇ ਸਿਰ ਦੀ ਸਕਿਨ 'ਤੇ ਲਗਾਓ ਅਤੇ 30 ਮਿੰਟ ਲਈ ਛੱਡ ਦਿਓ, ਫਿਰ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਨਿਯਮਿਤ ਤੌਰ 'ਤੇ ਅਜਿਹਾ ਕਰਨ ਨਾਲ ਤੁਹਾਡੇ ਵਾਲ ਨਹੀਂ ਝੜਨਗੇ।