ਬਵਾਸੀਰ ਇੱਕ ਅਜਿਹੀ ਬੀਮਾਰੀ ਹੈ ਜਿਸ ਬਾਰੇ ਲੋਕ ਆਮ ਤੌਰ 'ਤੇ ਗੱਲ ਕਰਨਾ ਪਸੰਦ ਨਹੀਂ ਕਰਦੇ। ਜ਼ਿਆਦਾਤਰ ਲੋਕ ਇਸ ਦੇ ਇਲਾਜ ਲਈ ਡਾਕਟਰ ਕੋਲ ਉਦੋਂ ਤੱਕ ਨਹੀਂ ਜਾਂਦੇ ਜਦੋਂ ਤੱਕ ਸਮੱਸਿਆ ਗੰਭੀਰ ਨਹੀਂ ਹੋ ਜਾਂਦੀ। ਡਾਕਟਰਾਂ ਅਨੁਸਾਰ, ਪਿਛਲੇ ਕੁਝ ਸਾਲਾਂ ਵਿੱਚ ਬਵਾਸੀਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਪਰ ਚਿੰਤਾ ਦੀ ਗੱਲ ਹੈ ਕਿ ਨੌਜਵਾਨਾਂ ਅਤੇ ਇੱਥੋਂ ਤੱਕ ਕਿ ਸਕੂਲ ਜਾਣ ਵਾਲੇ ਬੱਚਿਆਂ ਵਿੱਚ ਵੀ ਬਵਾਸੀਰ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਡਾਕਟਰ ਅਤੇ ਮਾਹਰ ਇਸ ਲਈ ਕਾਫੀ ਹੱਦ ਤੱਕ ਖਰਾਬ ਅਤੇ ਤਣਾਅਪੂਰਨ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।


ਆਯੁਰਵੇਦ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਦਾ ਬਿਨ੍ਹਾਂ ਕਿਸੇ ਦਵਾਈ ਦੇ ਵਧੀਆ ਹੱਲ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਅਣਦੇਖੀ ਕੀਤੀ ਜਾਵੇ, ਤਾਂ ਬਵਾਸੀਰ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਇਸ ਦਾ ਸਮੇਂ ਸਿਰ ਇਲਾਜ ਅਤੇ ਪਛਾਣ ਬਹੁਤ ਜ਼ਰੂਰੀ ਹੈ।  


ਆਯੁਰਵੈਦ 'ਚ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜਿਹਾ ਨੁਸਖਾ ਬਣਾਉਣ ਦਾ ਤਰੀਕਾ ਦੱਸਿਆ ਗਿਆ ਹੈ, ਜਿਸ ਨਾਲ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।


ਇੰਝ ਕਰੋ ਤਿਆਰ


ਸਭ ਤੋਂ ਪਹਿਲਾਂ ਗੈਸ ਚਲਾਓ ਅਤੇ ਇੱਕ ਪੈਨ ਵਿੱਚ 10 ਕੱਪ ਪਾਣੀ ਪਾ ਕੇ ਗਰਮ ਕਰੋ। ਜਦੋਂ ਪਾਣੀ ਉਬਲ ਜਾਵੇ, ਤਾਂ ਇਸ ਵਿੱਚ ਇੱਕ ਕੱਪ ਚੌਲ ਪਾਓ ਅਤੇ ਨਰਮ ਹੋਣ ਤੱਕ ਪਕਾਓ। ਜਿਵੇਂ ਹੀ ਇਹ ਹੌਲੀ-ਹੌਲੀ ਪਕ ਜਾਵੇ, ਤਾਂ ਉਸੇ ਕ੍ਰਮ ਵਿੱਚ ਅਦਰਕ ਅਤੇ ਛੋਲਿਆ ਦਾ ਪਾਊਡਰ ਪਾਓ। ਇਸ ਨੂੰ ਮਿਲਾ ਕੇ ਇਕ ਮਿੰਟ ਲਈ ਉਬਾਲੋ ਅਤੇ ਗੈਸ ਬੰਦ ਕਰ ਦਿਓ। ਇਸ ਤੋਂ ਬਾਅਦ ਇਸ ਨੂੰ ਇੱਕ ਕਟੋਰੀ 'ਚ ਕੱਢ ਲਓ ਅਤੇ ਛਾਣ ਕੇ ਇਸ ਵਿੱਚ ਕਾਲੀ ਮਿਰਚ ਪਾਊਡਰ ਮਿਲਾਓ ਅਤੇ ਰੈਸਿਪੀ ਤਿਆਰ ਹੈ।  ਇਹ ਨੁਸਖ਼ਾ ਦਵਾਈ ਵਾਂਗ ਖਾਣੇ ਤੋਂ ਬਾਅਦ ਕਿਸੇ ਵੀ ਸਮੇਂ ਲਿਆ ਜਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਦਿਨ 'ਚ ਇੱਕ ਵਾਰ ਇਸਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਬਵਾਸੀਰ ਦੀ ਸਮੱਸਿਆ ਘੱਟ ਹੋ ਸਕਦੀ ਹੈ। 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।