ਨਵੀਂ ਦਿੱਲੀ: ਅਜੋਕੇ ਸਮਾਂ ਵਿੱਚ ਫੈਟ ਘਟਾਉਣਾ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ ਹੈ। ਅਕਸਰ ਲੋਕ ਸੋਚਦੇ ਹਨ ਕਿ ਲੈਮਨ ਵਾਟਰ ਯਾਨੀ ਨਿੰਬੂ ਪਾਣੀ ਪੀ ਕੇ ਭਾਰ ਘੱਟ ਕੀਤਾ ਜਾ ਸਕਦਾ ਹੈ ਅਤੇ ਬਾਡੀ ਨੂੰ ਜ਼ਹਿਰ ਮੁਕਤ (Detoxify) ਕੀਤਾ ਜਾ ਸਕਦਾ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਪੀਣਯੋਗ ਪਦਾਰਥ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ਼ ਭਾਰ ਘੱਟ ਕਰੇਗਾ ਸਗੋਂ ਇਸ ਦੇ ਸੇਵਨ ਨਾਲ ਸਾਡਾ ਸਰੀਰ ਜ਼ਹਿਰ ਮੁਕਤ ਵੀ ਹੋਵੇਗਾ।
ਇਹ ਪੀਣਯੋਗ ਪਦਾਰਥ 4 ਚੀਜ਼ਾ ਤੋਂ ਮਿਲ ਕੇ ਬਣਦਾ ਹੈ- ਗ੍ਰੇਪਫਰੂਟ ਯਾਨੀ ਕਿ ਚਕੋਤਰਾ, ਦਾਲ ਚੀਨੀ, ਅਦਰਕ ਅਤੇ ਪਾਣੀ। ਮੈਟਾਬਾਲਿਜ਼ਮ ਮਤਲਬ ਭੋਜਨ ਖਾਣ ਤੋਂ ਬਾਅਦ ਤੋਂ ਲੈ ਕੇ ਇਸ ਦਾ ਵੱਖ-ਵੱਖ ਹਿੱਸਿਆਂ ਵਿੱਚ ਟੁੱਟ ਕੇ ਜਜ਼ਬ ਹੋਣ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਫੈਟ ਨੂੰ ਤੇਜ਼ੀ ਨਾਲ ਘੱਟ ਕਰਨ ਲਈ ਇਹ ਇੱਕ ਪਰਫੈਕਟ ਡਰਿੰਕ ਹੈ।
ਗਰੇਪਫਰੂਟ ਫੈਟ ਘੱਟਾਉਣ ਅਤੇ ਸਰੀਰ ਵਿੱਚੋਂ ਟਾਕਸਿਨਜ਼ ਬਾਹਰ ਕੱਢਣ ਵਿੱਚ ਸਭ ਤੋਂ ਤਾਕਤਵਰ ਫਲ ਹੈ। ਇਸ ਡਰਿੰਕ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰਨ ਨਾਲ ਹੋਰ ਵੀ ਜ਼ਿਆਦਾ ਫਾਇਦਾ ਹੁੰਦਾ ਹੈ ਕਿਉਂਕਿ ਇਹ ਰਾਤ ਵਿੱਚ ਸੁਸਤ ਹੋਈ ਪਾਚਨ ਕਿਰਿਆ ਨੂੰ ਤੇਜ਼ ਕਰ ਦਿੰਦਾ ਹੈ ਜਿਸ ਨਾਲ ਫੈਟ ਆਸਾਨੀ ਨਾਲ ਘੱਟ ਹੁੰਦਾ ਹੈ।
ਸਮੱਗਰੀ:
1/2 ਕੱਪ ਗਰਮ ਪਾਣੀ,
1/2 ਚਮਚ ਦਾਲਚੀਨੀ,
1 ਚਮਚ ਅਦਰਕ ਦਾ ਰਸ,
2 ਚਕੋਤਰਿਆਂ ਦਾ ਰਸ
ਤਿਆਰ ਕਰਨ ਦੀ ਵਿਧੀ:
ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਵੋ। ਸੌਣ ਤੋਂ ਪਹਿਲਾਂ ਇਸ ਡਰਿੰਕ ਨੂੰ ਲਗਾਤਾਰ 12 ਦਿਨਾਂ ਤੱਕ ਪੀਓ। ਫਿਰ 3 ਦਿਨ ਦਾ ਠਹਿਰਾਅ ਲੈ ਕੇ ਇਸ ਦਾ ਦੁਬਾਰਾ 12 ਦਿਨਾਂ ਤਕ ਸੇਵਨ ਕਰੋ। ਇਸ ਪਾਵਰਫੁੱਲ ਡਰਿੰਕ ਨਾਲ ਤੁਹਾਡੇ ਮੈਟਾਬਾਲਿਜ਼ਮ ਵਿੱਚ ਤੇਜ਼ੀ ਆਵੇਗੀ ਅਤੇ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ।