Health Benefits Of Soybeans: ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਲਈ ਬਹੁਤ ਸਾਰੇ ਪੌਸ਼ਟਿਕ ਤੱਤਾਂ ਤੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਕਿਸੇ ਵੀ ਵਿਟਾਮਿਨ ਦੀ ਕਮੀ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਵੱਖ-ਵੱਖ ਤਰ੍ਹਾਂ ਦੇ ਸਿਹਤਮੰਦ ਭੋਜਨਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। 


ਇਨ੍ਹਾਂ ਵਿੱਚੋਂ ਸੋਇਆਬੀਨ ਵੀ ਅਜਿਹਾ ਪੌਸ਼ਟਿਕ ਤੇ ਸਿਹਤਮੰਦ ਭੋਜਨ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਸੋਇਆਬੀਨ ਵਿੱਚ ਮੀਟ ਨਾਲੋਂ ਵੀ ਵੱਧ ਤਾਕਤ ਹੁੰਦੀ ਹੈ। ਆਓ ਅੱਜ ਅਸੀਂ ਤੁਹਾਨੂੰ ਸੋਇਆਬੀਨ ਦੇ ਸਰੀਰ ਨੂੰ ਹੋਣ ਵਾਲੇ ਫਾਇਦੇ ਦੱਸਦੇ ਹਾਂ।


1. ਹਾਈ ਫਾਈਬਰ: 
WebMD 'ਚ ਪ੍ਰਕਾਸ਼ਿਤ ਖਬਰ ਮੁਤਾਬਕ ਸੋਇਆਬੀਨ ਨੂੰ ਫਾਈਬਰ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ 'ਚ ਹਾਈ ਫਾਈਬਰ ਮੌਜੂਦ ਹੁੰਦਾ ਹੈ। ਇੱਕ ਕੱਪ ਸੋਇਆਬੀਨ ਵਿੱਚ ਲਗਪਗ 10 ਗ੍ਰਾਮ ਫਾਈਬਰ ਹੁੰਦਾ ਹੈ। ਫਾਈਬਰ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ।


2. ਪ੍ਰੋਟੀਨ ਦਾ ਚੰਗਾ ਸਰੋਤ
ਸੋਇਆਬੀਨ ਨੂੰ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਹਾਡੇ ਲਈ ਸੋਇਆਬੀਨ ਪ੍ਰੋਟੀਨ ਦਾ ਚੰਗਾ ਸਰੋਤ ਹੋ ਸਕਦਾ ਹੈ। ਸੋਇਆਬੀਨ ਵਿੱਚ ਸਾਰੇ ਜ਼ਰੂਰੀ ਅਮੀਨੋ ਐਸਿਡ ਮੌਜੂਦ ਹੁੰਦੇ ਹਨ। ਇਹ ਅਮੀਨੋ ਐਸਿਡ ਸਿਹਤਮੰਦ ਮਾਸਪੇਸ਼ੀਆਂ ਤੇ ਹੱਡੀਆਂ ਲਈ ਜ਼ਰੂਰੀ ਹੈ।


3. ਕੋਲੈਸਟ੍ਰਾਲ ਨੂੰ ਕੰਟਰੋਲ ਕਰਦਾ
ਸੋਇਆਬੀਨ ਦੇ ਸੇਵਨ ਨਾਲ ਕੋਲੈਸਟ੍ਰਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਸਰੀਰ ਵਿੱਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਕਈ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਸੋਇਆਬੀਨ ਸਰੀਰ ਵਿੱਚ ਐਲਡੀਐਲ ਭਾਵ ਖਰਾਬ ਕੋਲੈਸਟ੍ਰਾਲ ਨੂੰ 4 ਤੋਂ 6 ਫੀਸਦੀ ਤੱਕ ਘਟਾਉਂਦੀ ਹੈ।


4. ਆਇਰਨ
ਸੋਇਆਬੀਨ ਨੂੰ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਪ੍ਰਤੀ ਕੱਪ ਸੋਇਆਬੀਨ ਵਿੱਚ ਲਗਪਗ 9 ਮਿਲੀਗ੍ਰਾਮ ਆਇਰਨ ਮੌਜੂਦ ਹੁੰਦਾ ਹੈ। ਆਇਰਨ ਦੀ ਵਰਤੋਂ ਖੂਨ ਨੂੰ ਪੂਰੇ ਸਰੀਰ ਵਿੱਚ ਆਕਸੀਜਨ ਪਹੁੰਚਾਉਣ ਵਿੱਚ ਮਦਦ ਕਰਦੀ ਹੈ। ਸੋਇਆਬੀਨ ਦਾ ਸੇਵਨ ਸਰੀਰ ਵਿੱਚ ਆਇਰਨ ਦੀ ਸਪਲਾਈ ਕਰਦਾ ਹੈ।


5. ਦਿਲ ਨੂੰ ਸਿਹਤਮੰਦ ਰੱਖਦਾ
ਸੋਇਆਬੀਨ ਦਾ ਸੇਵਨ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ। ਇਹ ਦਿਲ ਵਿੱਚ ਖੂਨ ਸੰਚਾਰ ਨੂੰ ਠੀਕ ਕਰਦਾ ਹੈ। ਇਸ ਦੇ ਸੇਵਨ ਨਾਲ ਦਿਲ ਦੀ ਸੋਜ ਘੱਟ ਹੋ ਜਾਂਦੀ ਹੈ।