Health care: ਅਮਰੀਕਾ ਦੇ ਕਈ ਖੇਤਰਾਂ ਵਿੱਚ, ਰੈੱਡ ਮੀਟ ਐਲਰਜੀ ਦੀ ਬਿਮਾਰੀ ਦੇ ਮਾਮਲੇ ਵਧ ਰਹੇ ਹਨ। ਇਹ ਬਿਮਾਰੀ ਲੋਨ ਸਟਾਰ ਟੀਕ ਨਮੀ ਕੀੜੇ ਦੇ ਕੱਟਣ ਨਾਲ ਹੁੰਦੀ ਹੈ। ਇਸ ਕੀੜੇ ਦਾ ਵਿਗਿਆਨਕ ਨਾਮ Amblyoma americanum ਹੈ। ਇਹ ਜਿਸ ਵਿਅਕਤੀ ਨੂੰ ਇਹ ਕੱਟਦਾ ਹੈ, ਉਸ ਨੂੰ ਮਾਸ ਖਾਣ ਤੋਂ ਐਲਰਜੀ ਹੋਣ ਲੱਗਦੀ ਹੈ। ਇਹ ਐਲਰਜੀ ਸ਼ੁਰੂ ਵਿੱਚ ਹਲਕੀ ਹੁੰਦੀ ਹੈ ਪਰ ਬਾਅਦ ਵਿੱਚ ਇਹ ਸਮੱਸਿਆ ਵਧਣ ਲੱਗਦੀ ਹੈ। ਇਸ ਕਾਰਨ ਹਸਪਤਾਲ ਵਿੱਚ ਦਾਖਲ ਵੀ ਹੋਣਾ ਪੈ ਸਕਦਾ ਹੈ।
ਡਾਕਟਰਾਂ ਮੁਤਾਬਕ ਲੋਨ ਸਟਾਰ ਟੀਕ 'ਚ ਖਾਸ ਕਿਸਮ ਦੀ ਸ਼ੂਗਰ ਹੁੰਦੀ ਹੈ ਜਿਸ ਨੂੰ ਅਲਫ਼ਾ ਗੈਲ ਕਿਹਾ ਜਾਂਦਾ ਹੈ। ਜਦੋਂ ਇਹ ਕੀੜਾ ਕਿਸੇ ਵਿਅਕਤੀ ਨੂੰ ਕੱਟਦਾ ਹੈ, ਤਾਂ ਇਹ ਗੈਲ ਨੂੰ ਉਸ ਦੇ ਸਰੀਰ ਵਿੱਚ ਪਹੁੰਚਾਉਂਦਾ ਹੈ। ਇਸ ਕੀੜੇ ਵਿੱਚ ਮੌਜੂਦ ਗੈਲ ਲਾਲ ਮੀਟ (ਪੋਰਕ, ਬੀਫ) ਵਿੱਚ ਵੀ ਪਾਇਆ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹ ਕੀੜੇ ਕੁਝ ਜਾਨਵਰਾਂ ਨੂੰ ਵੀ ਕੱਟਦੇ ਹਨ। ਅਜਿਹੀ ਹਾਲਤ ਵਿੱਚ ਪਸ਼ੂਆਂ ਵਿੱਚ ਵੀ ਗੈਲ ਇੰਜੈਕਟ ਹੋ ਜਾਂਦਾ ਹੈ। ਇਨ੍ਹਾਂ ਪਸ਼ੂਆਂ ਦਾ ਮੀਟ ਮੰਡੀ ਵਿੱਚ ਆਉਂਦਾ ਹੈ। ਜੇਕਰ ਕੋਈ ਵਿਅਕਤੀ ਇਸ ਮੀਟ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਐਲਰਜੀ ਹੋਣ ਲੱਗਦੀ ਹੈ।
ਕੀੜੇ ਦੇ ਕੱਟਣ ਨਾਲ ਐਲਰਜੀ ਕਿਉਂ ਹੁੰਦੀ?
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਕੀੜੇ ਦੇ ਕੱਟਣ ਤੋਂ ਬਾਅਦ ਅਲਫ਼ਾ ਗੈਲ ਸਰੀਰ ਵਿੱਚ ਦਾਖਲ ਹੁੰਦਾ ਹੈ, ਤਾਂ ਸਰੀਰ ਇਸ ਨਾਲ ਲੜਨ ਲਈ ਐਂਟੀਬਾਡੀਜ਼ ਬਣਾਉਂਦਾ ਹੈ ਪਰ ਜਦੋਂ ਕੋਈ ਵਿਅਕਤੀ ਲਾਲ ਮੀਟ ਖਾਂਦਾ ਹੈ, ਤਾਂ ਇਹ ਐਂਟੀਬਾਡੀਜ਼ ਸਰਗਰਮ ਹੋ ਜਾਂਦੇ ਹਨ ਤੇ ਗੰਭੀਰ ਐਲਰਜੀ ਪੈਦਾ ਕਰਦੇ ਹਨ। ਇਸ ਦੀ ਸ਼ੁਰੂਆਤ 'ਚ ਚਮੜੀ 'ਤੇ ਐਲਰਜੀ ਸ਼ੁਰੂ ਹੋ ਜਾਂਦੀ ਹੈ। ਬੁਖਾਰ ਦੇ ਨਾਲ-ਨਾਲ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਕੀ ਇਹ ਬਿਮਾਰੀ ਭਾਰਤ ਵਿੱਚ ਵੀ ਫੈਲ ਸਕਦੀ?
ਮਹਾਂਮਾਰੀ ਵਿਗਿਆਨੀ ਡਾ: ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਲੋਨ ਸਟਾਰ ਟੀਕ ਭਾਰਤ ਵਿੱਚ ਘੱਟ ਹੀ ਪਾਇਆ ਜਾਂਦਾ ਹੈ। ਇਹ ਕੀੜਾ ਅਮਰੀਕਾ ਤੇ ਮੈਕਸੀਕੋ ਵਿੱਚ ਜ਼ਿਆਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਵਿੱਚ ਇਸ ਐਲਰਜੀ ਦੇ ਮਾਮਲੇ ਵੱਧ ਰਹੇ ਹਨ। ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ। ਇਹ ਐਲਰਜੀ ਖ਼ਤਰਨਾਕ ਨਹੀਂ, ਪਰ ਸਮੇਂ ਸਿਰ ਲੱਛਣਾਂ ਦੀ ਪਛਾਣ ਕਰਨਾ ਜ਼ਰੂਰੀ ਹੈ। ਭਾਰਤ ਨੂੰ ਇਸ ਤੋਂ ਕੋਈ ਖ਼ਤਰਾ ਨਹੀਂ। ਫਿਰ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਇਸ ਬਿਮਾਰੀ ਦੇ ਲੱਛਣ
1. ਖਾਰਸ਼ ਵਾਲੀ ਚਮੜੀ
2. ਲਗਾਤਾਰ ਪੇਟ ਦਰਦ
3. ਛਿੱਕਾਂ ਆਉਣੀਆਂ
4. ਲਗਾਤਾਰ ਨੱਕ ਵਗਣਾ
ਬਚਾਅ ਕਿਵੇਂ ਕਰਨਾ
1. ਘਾਹ ਤੇ ਪੌਦਿਆਂ ਵਾਲੇ ਖੇਤਰਾਂ ਵਿੱਚ ਨੰਗੇ ਪੈਰੀਂ ਚੱਲਣ ਤੋਂ ਬਚੋ।
2. ਘਰ ਦੇ ਆਲੇ-ਦੁਆਲੇ ਨੂੰ ਸਾਫ਼ ਰੱਖੋ।
4. ਘਰ ਵਿੱਚ ਕੀਟਨਾਸ਼ਕ ਦੀ ਵਰਤੋਂ ਕਰੋ।
5. ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ।
6. ਕੀੜੇ ਦੇ ਕੱਟਣ ਦੀ ਸਥਿਤੀ ਵਿੱਚ ਡਾਕਟਰ ਨਾਲ ਸੰਪਰਕ ਕਰੋ।