ਯੋਗ ਸਾਡੇ ਸਰੀਰ ਨੂੰ ਤਾਂ ਮਜ਼ਬੂਤ ਕਰਦਾ ਹੀ ਹੈ, ਨਾਲ ਹੀ ਇਹ ਮਾਨਸਿਕ ਸ਼ਾਂਤੀ ਲਈ ਵੀ ਸਹਾਈ ਹੁੰਦਾ ਹੈ। ਯੋਗ ਨਾਲ ਮਰਦਾਨਾ ਤਾਕਤ ਵੀ ਵਧਦੀ ਹੈ। ਤੁਸੀਂ ਨਾ ਸਿਰਫ ਯੋਗਾ ਰਾਹੀਂ ਬਿਮਾਰੀਆਂ ਦਾ ਨਿਦਾਨ ਕਰ ਸਕਦੇ ਹੋ, ਬਲਕਿ ਇਹ ਤੁਹਾਡੀ ਸੈਕਸ ਲਾਈਫ ਨੂੰ ਅਨੰਦਮਈ ਬਣਾਉਣ ਵਿੱਚ ਵੀ ਸਹਾਇਤਾ ਕਰ ਸਕਦਾ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਹੀ ਯੋਗਾਸਨਾਂ ਬਾਰੇ ਦੱਸਣ ਜਾ ਰਹੇ ਹਾਂ ..

ਤਿਤਲੀ ਆਸਨ
ਇਹ ਆਸਨ ਸੈਕਸ ਲਾਈਫ ਲਈ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ। ਅਜਿਹਾ ਕਰਨ ਲਈ, ਤੁਸੀਂ ਜ਼ਮੀਨ 'ਤੇ ਬੈਠੋ ਤੇ ਦੋਵੇਂ ਗੋਡਿਆਂ ਨੂੰ ਇਸ ਤਰੀਕੇ ਨਾਲ ਮੋੜੋ ਕਿ ਤੁਹਾਡੇ ਪੈਰਾਂ ਦੇ ਤਲੇ ਇਕੱਠੇ ਹੋ ਜਾਣ। ਇਸ ਆਸਨ ਨੂੰ ਹਰ ਰੋਜ਼ ਕਰੀਬ 3 ਮਿੰਟਾਂ ਲਈ ਕਰੋ। ਤੁਹਾਨੂੰ ਦਸ ਦੇਈਏ ਕਿ ਇਸ ਆਸਨ ਨਾਲ ਨਾ ਸਿਰਫ ਤੁਹਾਡੀ ਸੈਕਸ ਦੇ ਪ੍ਰਤੀ ਰੁਚੀ ਵਧਦੀ ਹੈ, ਬਲਕਿ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਮਿਲੇਗੀ।

ਅ੍ਰਧ ਕਮਲ ਆਸਨ
ਇਹ ਆਸਨ ਉਦੋਂ ਕਰਨ ਚਾਹੀਦਾ ਹੈ ਜਦੋਂ ਤੁਹਾਡੀ ਆਪਣੇ ਪਾਰਟਨਰ ਨਾਲ ਸਬੰਧ ਬਣਾਉਣ 'ਚ ਕੋਈ ਰੁਚੀ ਨਾ ਹੋਏ। ਇਸ ਯੋਗਾਸਨ ਨੂੰ ਕਰਨ ਲਈ, ਤੁਹਾਨੂੰ ਆਪਣੀਆਂ ਲੱਤਾਂ ਨੂੰ ਮੋੜਨਾ ਪਏਗਾ ਤੇ ਦੋਵੇਂ ਕੂਹਣੀਆਂ ਨੂੰ ਆਪਣੇ ਗੋਡਿਆਂ 'ਤੇ ਰੱਖਣਾ ਪਏਗਾ। ਇਸ ਆਸਣ ਵਿੱਚ, ਬ੍ਰਹਮਾ ਦੀ ਤਰ੍ਹਾਂ, ਤੁਸੀਂ ਆਪਣੀਆਂ ਉਂਗਲਾਂ ਨੂੰ ਜੋੜ ਕੇ ਬੈਠਦੇ ਹੋ। ਇਸ ਆਸਨ ਨੂੰ ਕਰਦੇ ਸਮੇਂ ਸਾਹ ਲੈਂਦੇ ਰਹੋ।ਅਜਿਹਾ ਕਰਨ ਨਾਲ ਸਾਡੇ ਦਿਮਾਗ 'ਤੇ ਬਹੁਤ ਪ੍ਰਭਾਵ ਪੈਂਦਾ ਹੈ।

ਬ੍ਰਿਜ ਆਸਨ
ਇਹ ਸਾਡੀ ਸਿਹਤ ਲਈ ਬੇਹੱਦ ਖਾਸ ਆਸਨ ਹੈ। ਇਸ ਆਸਨ ਨੂੰ ਕਰਨ ਲਈ, ਆਪਣੀ ਪਿੱਠ ਦੇ ਭਾਰ ਲੇਟ ਜਾਓ ਤੇ ਆਪਣੇ ਪੈਰਾਂ 'ਤੇ ਉੱਠਣ ਦੀ ਕੋਸ਼ਿਸ਼ ਕਰੋ। ਇਹ ਰੀੜ੍ਹ ਦੀ ਹੱਡੀ ਨੂੰ ਅਰਾਮ ਦਿੰਦਾ ਹੈ ਤੇ ਦਿਮਾਗ ਨੂੰ ਤੰਦਰੁਸਤ ਰੱਖਣ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ। ਇਹ ਆਸਣ ਤੁਹਾਡੀ ਸੈਕਸ ਯੋਗਤਾ ਨੂੰ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

ਹਨੁਮਾਨਾਸਨ
ਇਸ ਆਸਨ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਪੈਰਾਂ ਨੂੰ 180 ਡਿਗਰੀ ਤੇ ਰੱਖ ਕਿ ਬੈਠਣਾ ਹੋਵੇਗਾ। ਫਿਰ ਇਸਦੇ ਬਾਅਦ ਤੁਹਾਨੂੰ ਦੋਵਾਂ ਪੈਰਾਂ ਦੇ ਅੰਗੂਠੇ ਨੂੰ ਹੱਥਾਂ ਨਾਲ ਫੜਨਾ ਪਏਗਾ ਤੇ ਲਗਪਗ 30 ਸਕਿੰਟਾਂ ਲਈ ਇਸ ਸਥਿਤੀ ਵਿੱਚ ਰਹਿਣਾ ਪਏਗਾ। ਤੁਹਾਨੂੰ ਦਸ ਦੇਈਏ ਕਿ ਇਹ ਆਸਣ ਤੁਹਾਡੇ ਪੈਲਵਿਸ ਵਿੱਚ ਖੂਨ ਦੇ ਸਰਕੂਲੇਸ਼ਨ ਨੂੰ ਵਧਾਉਣ ਦਾ ਕੰਮ ਕਰਦਾ ਹੈ। ਤੁਹਾਡੀ ਵਿਆਹੁਤਾ ਜ਼ਿੰਦਗੀ ਨੂੰ ਮਜ਼ਬੂਤ ਕਰਨ ਲਈ ਵੀ ਇਹ ਆਸਨ ਕਾਫੀ ਲਾਭਕਾਰੀ ਹੈ।

ਡੱਡੂ (ਮੇਂਡਕ) ਆਸਨ
ਇਹ ਆਸਨ ਤੁਹਾਡੀ ਸੈਕਸ ਤਾਕਤ ਤੇ ਲਚਕਤਾ ਵਿੱਚ ਸੁਧਾਰ ਕਰਦਾ ਹੈ। ਇਹ ਆਸਨ ਤੁਹਾਡੇ ਪੈਰਾਂ ਦੀਆਂ ਮਾਸ ਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਇਸ ਨੂੰ ਕਰਨ ਦੇ ਲਈ ਡੱਡੂ ਵਾਂਗੂ ਬੈਠਣਾ ਹੋਏਗਾ। ਇਸ ਵਿੱਚ ਜ਼ਮੀਨ ਨੂੰ ਸਿਰਫ ਤੁਹਾਡੇ ਪੈਰਾਂ ਤੇ ਹੱਥਾਂ ਦੀਆਂ ਉਂਗਲਾਂ ਹੀ ਛੂਹਣ। ਇਸ ਆਸਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਤੇ ਫਿਰ ਵੇਖੋ ਤੁਹਾਡੀ ਸੈਕਸ ਲਾਈਫ 'ਚ ਕਿੰਨਾ ਸੁਧਾਰ ਆਉਂਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ