Toxic Metals in Chocolate: ਅਮਰੀਕੀ ਵਿਗਿਆਨੀਆਂ ਦੇ ਇਕ ਅਧਿਐਨ ਵਿਚ ਚਾਕਲੇਟ ਪ੍ਰੇਮੀਆਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਕਈ ਚਾਕਲੇਟ ਉਤਪਾਦਾਂ ਵਿਚ ਟਾਕਸਿਨ ਹੈਵੀ ਮੈਟਲਸ (Toxic Metals) ਪਾਏ ਗਏ ਹਨ, ਜੋ ਸਿਹਤ ਲਈ ਬੇਹੱਦ ਖਤਰਨਾਕ ਹੋ ਸਕਦੀਆਂ ਹਨ। 


ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਵੱਲੋਂ ਕੀਤੀ ਗਈ ਖੋਜ ਵਿੱਚ ਕਈ ਚਾਕਲੇਟ ਉਤਪਾਦਾਂ ਵਿੱਚ ਟੈਕਸਿਨ ਹੈਵੀ ਮੈਟਲ (Lead) ਅਤੇ ਕੈਡਮੀਅਮ (Cadmium) ਦੀ ਜ਼ਿਆਦਾ ਮਾਤਰਾ ਪਾਈ ਗਈ। ਇਸ ਅਧਿਐਨ ਵਿੱਚ ਵਿਗਿਆਨੀਆਂ ਨੇ 8 ਸਾਲਾਂ ਤੱਕ ਕੋਕੋ ਤੋਂ ਬਣੇ 72 ਉਤਪਾਦਾਂ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਡਾਰਕ ਚਾਕਲੇਟ ਵੀ ਸ਼ਾਮਲ ਸੀ। ਖੋਜਕਰਤਾਵਾਂ ਨੇ ਖੋਜ ਵਿੱਚ ਪਾਇਆ ਕਿ ਚਾਕਲੇਟ ਤੋਂ ਬਣੇ 43% ਉਤਪਾਦਾਂ ਵਿੱਚ ਸੀਸੇ ਯਾਨੀ ਲੇਡ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਸੀ, ਜਦੋਂ ਕਿ 35% ਉਤਪਾਦਾਂ ਵਿੱਚ ਕੈਡਮੀਅਮ ਦੀ ਮਾਤਰਾ ਲੋੜ ਤੋਂ ਵੱਧ ਸੀ।



 ਚਿੰਤਾ ਦਾ ਵਿਸ਼ਾ ਇਹ ਹੈ ਕਿ ਆਰਗੈਨਿਕ ਉਤਪਾਦਾਂ ਵਿੱਚ ਵਧੇਰੇ ਜ਼ਹਿਰੀਲੀਆਂ ਧਾਤਾਂ ਪਾਈਆਂ ਜਾਂਦੀਆਂ ਹਨ। ਖੋਜਕਰਤਾਵਾਂ ਨੇ ਕਿਹਾ ਕਿ ਚਾਕਲੇਟ ਉਤਪਾਦਾਂ ਵਿੱਚ ਇਹ ਕੰਟਾਮਿਨੇਸ਼ਨ ਮਿੱਟੀ ਜਾਂ ਨਿਰਮਾਣ ਦੌਰਾਨ ਹੋ ਸਕਦੀ ਹੈ। ਅਧਿਐਨ ਵੱਖ-ਵੱਖ ਬ੍ਰਾਂਡਾਂ ਅਤੇ ਚਾਕਲੇਟ ਦੀਆਂ ਕਿਸਮਾਂ ‘ਤੇ ਅਧਾਰਤ ਸੀ, ਅਤੇ ਪਾਇਆ ਗਿਆ ਕਿ ਬਹੁਤ ਸਾਰੇ ਉਤਪਾਦਾਂ ਵਿੱਚ ਕਈ ਜ਼ਹਿਰੀਲੀਆਂ ਧਾਤਾਂ ਦੇ ਪੱਧਰ ਮਿਆਰ ਤੋਂ ਵੱਧ ਸਨ।


ਸੀਸਾ (Lead) ਇੱਕ ਬਹੁਤ ਹੀ ਜ਼ਹਿਰੀਲਾ ਤੱਤ ਹੈ, ਜੋ ਸਰੀਰ ਵਿੱਚ ਲੰਬੇ ਸਮੇਂ ਤੱਕ ਇਕੱਠਾ ਹੋ ਸਕਦਾ ਹੈ। ਇਸ ਦੇ ਸੰਪਰਕ ‘ਚ ਆਉਣ ਨਾਲ ਦਿਮਾਗੀ ਪ੍ਰਣਾਲੀ, ਗੁਰਦੇ ਅਤੇ ਦਿਲ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਬੱਚਿਆਂ ਦੇ ਸਰੀਰ ਵਿੱਚ ਪਹੁੰਚਣ ਤੋਂ ਬਾਅਦ ਇਹ ਜ਼ਹਿਰੀਲਾ ਪਦਾਰਥ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹੋਰ ਜ਼ਹਿਰੀਲੀਆਂ ਧਾਤਾਂ ਦੀ ਗੱਲ ਕਰੀਏ ਤਾਂ ਕੈਡਮੀਅਮ (Cadmium) ਵੀ ਇੱਕ ਜ਼ਹਿਰੀਲੀ ਭਾਰੀ ਧਾਤੂ ਹੈ, ਜੋ ਕਿ ਗੁਰਦਿਆਂ ਅਤੇ ਹੱਡੀਆਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਪਦਾਰਥ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਹੱਡੀਆਂ ਦੀ ਕਮਜ਼ੋਰੀ ਅਤੇ ਗੁਰਦਿਆਂ ਦੀ ਬਿਮਾਰੀ ਸਮੇਤ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਇਹਨਾਂ ਪਦਾਰਥਾਂ ਦੇ ਉੱਚ ਪੱਧਰ ਉਤਪਾਦਨ ਅਤੇ ਪ੍ਰੋਸੈਸਿੰਗ ਦੌਰਾਨ ਚਾਕਲੇਟ ਵਿੱਚ ਦਾਖਲ ਹੋ ਸਕਦੇ ਹਨ।