ਨਿਊ ਯਾਰਕ- ਇੱਕ ਅਨੋਖੇ ਤਜਰਬੇ ਲਈ ਤਿਆਰ ਰਹੋ। ਘਰ ਦੇ ਫਰਨੀਚਰ ਵਿਚ ਲੱਗੇ ਸ਼ੀਸ਼ੇ ਵਿੱਚ ਕਿਤੇ ਤੁਹਾਡਾ ਟੈਲੀਵਿਜ਼ਨ ਵੀ ਫਿਟ ਹੋ ਜਾਏ। ਚਾਲੂ ਹੋਵੇ ਤਾਂ ਮਹਿਮਾਨਾਂ ਨੂੰ ਪਤਾ ਲੱਗੇ ਕਿ ਇਹ ਟੀ ਵੀ ਹੈ। ਜਦ ਤੱਕ ਨਾ ਸ਼ੁਰੂ ਹੋਵੇ, ਇਸ ਦੇ ਹੋਣ ਦੀ ਭਣਕ ਵੀ ਨਾ ਲੱਗੇ। ਇਸ ਤਰ੍ਹਾਂ ਦਾ ਆਰ-ਪਾਰ ਦਿੱਸਣ ਵਾਲਾ ‘ਲੁਕਿਆ’ ਟੀ ਵੀ ਹਕੀਕਤ ਬਣਨ ਵਾਲਾ ਹੈ। ਤਿੰਨ ਸਾਲਾਂ ਵਿੱਚ ਇਹ ਬਾਜ਼ਾਰ ਵਿੱਚ ਆ ਜਾਏਗਾ।
ਇਸ ਲੁਕਵੇਂ ਟੀ ਵੀ ਨੂੰ ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ ਪੈਨਾਸੋਨਿਕ ਬਣਾ ਰਹੀ ਹੈ। ਇਸ ਦਾ ਪ੍ਰੋਟੋਟਾਈਪ ਤਿਆਰ ਕਰ ਲਿਆ ਹੈ। ਟੈਕਨਾਲੋਜੀ ਵੈੱਬਸਾਈਟ ਐਨਗੈਜੇਟ ਦੇ ਅਨੁਸਾਰ ਇਸ ਟੈਲੀਵਿਜ਼ਨ ਵਿੱਚ ਦੂਸਰੇ ਟੀ ਵੀ ਸੈੱਟਾਂ ਵਾਂਗ ਹੀ ਚਮਕਦਾਰ ਅਤੇ ਸਾਫ ਤਸਵੀਰਾਂ ਦਿਖਾਈ ਦੇਣਗੀਆਂ।
ਖਾਸ ਗੱਲ ਇਹ ਹੋਵੇਗੀ ਕਿ ਟੀ ਵੀ ਦੀ ਰੋਸ਼ਨੀ ਡਿਮ ਕਰਨ ਨਾਲ ਇਸ ਦੀ ਸਕਰੀਨ ਅੱਖਾਂ ਤੋਂ ਓਹਲੇ ਹੋਣ ਲੱਗੇਗੀ। ਇਸ ਦੇ ਲਈ ਟੀ ਵੀ ਵਿੱਚ ‘ਟ੍ਰਾਂਸਪੈਰੇਂਟ ਮੋਡ’ ਦਾ ਵਿਕਲਪ ਚੁਣਨਾ ਹੋਵੇਗਾ। ਇਹ ਟੀ ਵੀ ਦੇ ਸਕਰੀਨ ਨੂੰ ਕਿਸੇ ਪਾਰਦਰਸ਼ੀ ਸ਼ੀਸ਼ੇ ਵੀ ਤਰ੍ਹਾਂ ਬਦਲ ਦੇਵੇਗਾ। ਅਜਿਹੇ ਹੀ ਸਕਰੀਨ ਮੋਡ ਦੀ ਚੋਣ ਕਰਨ ਦਾ ਦੋਬਾਰਾ ਸਾਹਮਣੇ ਸਕਰੀਨ ਆ ਜਾਏਗੀ।