Troubled by Gas and Acidity: ਜੇ ਤੁਹਾਡੇ ਪੇਟ ਵਿੱਚ ਹਮੇਸ਼ਾਂ ਗੈਸ ਜਾਂ ਐਸਿਡਿਟੀ ਬਣੀ ਰਹਿੰਦੀ ਹੈ ਤਾਂ ਇਸ ਦਾ ਕਾਰਨ ਤੁਹਾਡੀਆਂ ਕੁਝ ਖਾਣ-ਪੀਣ ਦੀਆਂ ਗਲਤ ਆਦਤਾਂ ਹੋ ਸਕਦੀਆਂ ਹਨ। ਜੇ ਤੁਸੀਂ ਵੀ ਖਾਣ ਵੇਲੇ ਇਹ 6 ਤਰ੍ਹਾਂ ਦੀਆਂ ਗਲਤੀਆਂ ਕਰਦੇ ਹੋ, ਤਾਂ ਪੇਟ ਵਿੱਚ ਗੈਸ ਬਣਨੀ ਲਾਜ਼ਮੀ ਹੈ। ਆਓ ਜਾਣਦੇ ਹਾਂ ਇਨ੍ਹਾਂ ਗਲਤੀਆਂ ਬਾਰੇ...

Continues below advertisement


ਪੇਟ ਵਿੱਚ ਗੈਸ ਅਤੇ ਐਸਿਡਿਟੀ ਹੋਣ ਦੇ ਕਾਰਨ


ਜਦੋਂ ਤੁਸੀਂ ਖਾਣਾ ਖਾਂਦੇ ਹੋ ਤੇ ਉਸ ਤੋਂ ਤੁਰੰਤ ਬਾਅਦ ਪੇਟ ਵਿੱਚ ਗੈਸ ਬਣਨ ਲੱਗਦੀ ਹੈ, ਐਸਿਡਿਟੀ ਹੋ ਜਾਂਦੀ ਹੈ, ਸੀਨੇ ਵਿੱਚ ਜਲਣ ਮਹਿਸੂਸ ਹੁੰਦੀ ਹੈ ਜਾਂ ਘੰਟਿਆਂ ਬਾਅਦ ਵੀ ਪੇਟ ਫੁੱਲਾ ਰਹਿੰਦਾ ਹੈ, ਤਾਂ ਇਸ ਦੇ ਪਿੱਛੇ ਖਾਣ ਦੀਆਂ ਕੁਝ ਗਲਤ ਆਦਤਾਂ ਹੁੰਦੀਆਂ ਹਨ।


ਅਕਸਰ ਜਦੋਂ ਅਸੀਂ ਘਰ ਦਾ ਸਧਾਰਣ ਖਾਣਾ ਵੀ ਗਲਤ ਢੰਗ ਨਾਲ ਮਿਲਾ ਕੇ ਖਾਂਦੇ ਹਾਂ, ਤਾਂ ਇਹ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ। ਸਮੇਂ ਦੇ ਨਾਲ ਇਹ ਪਾਚਣ ਤੰਤਰ ਨੂੰ ਪੂਰੀ ਤਰ੍ਹਾਂ ਖਰਾਬ ਕਰ ਸਕਦੀਆਂ ਹਨ। ਆਓ ਜਾਣੀਏ ਉਹ ਖਾਣ ਦੀਆਂ ਕਿਹੜੀਆਂ ਆਦਤਾਂ ਹਨ ਜੋ ਪੇਟ ਵਿੱਚ ਗੈਸ ਤੇ ਐਸਿਡਿਟੀ ਵਧਾ ਦਿੰਦੀਆਂ ਹਨ।



ਖਾਣ ਦਾ ਗਲਤ ਕੌਂਬੀਨੇਸ਼ਨ


ਦਾਲ-ਚਾਵਲ ਨਾਲ ਦਹੀਂ, ਪਰਾਂਠੇ ਨਾਲ ਚਾਹ ਜਾਂ ਡੋਸੇ ਨਾਲ ਕੌਫੀ ਵਰਗੇ ਮਿਲਾਪ ਪੇਟ ਲਈ ਵਧੀਆ ਨਹੀਂ ਮੰਨੇ ਜਾਂਦੇ। ਫਰਮੈਂਟਡ ਫੂਡ (ਜਿਵੇਂ ਦਹੀ ਜਾਂ ਡੋਸਾ) ਨੂੰ ਜਦੋਂ ਭਾਰੀ ਕਾਰਬੋਹਾਈਡਰੇਟ ਵਾਲੇ ਖਾਣੇ ਨਾਲ ਮਿਲਾ ਕੇ ਖਾਧਾ ਜਾਂਦਾ ਹੈ, ਤਾਂ ਇਹ ਪਾਚਣ ਦੀ ਗਤੀ ਨੂੰ ਹੌਲੀ ਕਰ ਦਿੰਦੇ ਹਨ। ਇਸ ਕਾਰਨ ਪੇਟ ਵਿੱਚ ਗੈਸ ਬਣਦੀ ਹੈ ਅਤੇ ਅਜਿਹੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ।


ਗਲਤ ਸਮੇਂ 'ਤੇ ਖਾਣਾ:


ਲੰਚ ਦੇ ਸਮੇਂ ਜਲਦੀਬਾਜ਼ੀ ਵਿੱਚ ਖਾਣਾ ਜਾਂ ਰਾਤ ਨੂੰ ਬਹੁਤ ਦੇਰ ਨਾਲ ਡਿਨਰ ਕਰਨਾ – ਇਹ ਦੋਵੇਂ ਹੀ ਆਦਤਾਂ ਪਾਚਣ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੀਆਂ ਹਨ। ਕਿਉਂਕਿ ਸਰੀਰ ਦੀ ਸਰਕੇਡਿਅਨ ਰਿਥਮ ਦੇ ਅਨੁਸਾਰ ਜਦੋਂ ਖਾਣ ਦਾ ਸਮਾਂ ਠੀਕ ਨਹੀਂ ਹੁੰਦਾ, ਤਾਂ ਐਸਿਡ ਬਣਾਉਣ ਨੂੰ ਲੈ ਕੇ ਸਰੀਰ ਕਨਫਿਊਜ਼ ਹੋ ਜਾਂਦਾ ਹੈ, ਜਿਸ ਕਾਰਨ ਗੈਸ, ਐਸਿਡਿਟੀ ਅਤੇ ਹੋਰ ਪੇਟ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ।



ਗਲਤ ਤਾਪਮਾਨ ਵਾਲੇ ਖਾਣੇ ਇਕੱਠੇ ਖਾਣਾ:


ਕਈ ਲੋਕ ਗਰਮ ਪਰਾਂਠੇ ਨਾਲ ਠੰਡੀ ਲੱਸੀ ਪੀ ਲੈਂਦੇ ਹਨ ਜਾਂ ਬਿਰਯਾਨੀ ਖਾਂਦੇ ਸਮੇਂ ਠੰਢਾ ਪਾਣੀ ਪੀ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕਈ ਵਾਰੀ ਫ੍ਰਿਜ ਵਿਚ ਰੱਖਿਆ ਹੋਇਆ ਖਾਣਾ ਬਿਨਾਂ ਗਰਮ ਕੀਤੇ ਹੀ ਖਾ ਲੈਂਦੇ ਹਨ। ਅਜਿਹੀਆਂ ਆਦਤਾਂ ਸਟਮਕ ਦੀ ਅੱਗ (ਜੋ ਪਾਚਣ ਲਈ ਜ਼ਰੂਰੀ ਹੁੰਦੀ ਹੈ) ਨੂੰ ਹੌਲੀ ਕਰ ਦਿੰਦੀਆਂ ਹਨ, ਜਿਸ ਕਾਰਨ ਪਾਚਣ ਪ੍ਰਕਿਰਿਆ ਸਲੋ ਹੋ ਜਾਂਦੀ ਹੈ ਅਤੇ ਗੈਸ ਜਾਂ ਐਸਿਡਿਟੀ ਵਧ ਜਾਂਦੀ ਹੈ।


ਪੋਰਸ਼ਨ ਦਾ ਆਕਾਰ:


ਜਦੋਂ ਅਸੀਂ ਵੱਖ-ਵੱਖ ਕਿਸਮ ਦੇ ਖਾਣੇ ਇੱਕੋ ਵਾਰ ਵਿੱਚ ਵੱਡੀ ਮਾਤਰਾ ਵਿੱਚ ਖਾ ਲੈਂਦੇ ਹਾਂ, ਤਾਂ ਸਾਡਾ ਪਾਚਣ ਤੰਤਰ ਕਨਫਿਊਜ਼ ਹੋ ਜਾਂਦਾ ਹੈ। ਉਹ ਹਰ ਚੀਜ਼ ਨੂੰ ਇਕੱਠੇ ਹਜ਼ਮ ਨਹੀਂ ਕਰ ਸਕਦਾ, ਜਿਸ ਕਰਕੇ ਕੁਝ ਖਾਣਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੋ ਪਾਉਂਦਾ। ਇਹ ਅਣਹਜ਼ਮ ਖਾਣਾ ਸਰੀਰ ਵਿੱਚ ਹੀ ਰਿਹਾ ਜਾਂਦਾ ਹੈ ਅਤੇ ਗੈਸ ਬਣਾਉਣ ਦਾ ਕਾਰਨ ਬਣਦਾ ਹੈ।



ਤਣਾਅ ਅਤੇ ਜਲਦੀ ਵਿੱਚ ਖਾਣਾ:


ਜਦੋਂ ਕੋਈ ਵਿਅਕਤੀ 5 ਮਿੰਟ ਦੇ ਲੰਚ ਬਰੇਕ ਵਿੱਚ ਜਲਦੀ-ਜਲਦੀ ਖਾਣਾ ਖਤਮ ਕਰ ਲੈਂਦਾ ਹੈ ਜਾਂ ਖਾਣੇ ਦੇ ਸਮੇਂ ਮੋਬਾਈਲ ਸਕ੍ਰੋਲ ਕਰਦਾ ਰਹਿੰਦਾ ਹੈ, ਤਾਂ ਇਹ ਆਦਤ ਸਰੀਰ ਲਈ ਨੁਕਸਾਨਦਾਇਕ ਹੁੰਦੀ ਹੈ। ਇਸ ਤਰ੍ਹਾਂ ਖਾਣ ਨਾਲ ਸਰੀਰ ਤਣਾਅ ਦੀ ਹਾਲਤ 'ਚ ਰਹਿੰਦਾ ਹੈ ਅਤੇ ਖਾਣ ਪਚਾਉਣ ਦੀ ਪ੍ਰਕਿਰਿਆ ਠੀਕ ਢੰਗ ਨਾਲ ਸ਼ੁਰੂ ਨਹੀਂ ਹੋ ਪਾਉਂਦੀ। ਨਤੀਜਾ ਇਹ ਹੁੰਦਾ ਹੈ ਕਿ ਬਹੁਤਾ ਖਾਣਾ ਅਣਹਜ਼ਮ ਹੀ ਪੇਟ ਵਿੱਚ ਪਿਆ ਰਹਿ ਜਾਂਦਾ ਹੈ, ਜੋ ਗੈਸ ਅਤੇ ਐਸਿਡਿਟੀ ਦਾ ਕਾਰਨ ਬਣਦਾ ਹੈ।


ਫੂਡ ਸੰਵੇਦਨਸ਼ੀਲਤਾ (Food Sensitivity):


ਕਈ ਲੋਕਾਂ ਨੂੰ ਡੇਅਰੀ ਉਤਪਾਦਾਂ (ਜਿਵੇਂ ਦੁੱਧ, ਦਹੀ), ਗਲੂਟਨ (ਜੋ ਕਿ ਕਣਕ ਵਿੱਚੋਂ ਮਿਲਦਾ ਹੈ) ਜਾਂ ਬਹੁਤ ਜ਼ਿਆਦਾ ਚਰਬੀ ਵਾਲਾ ਖਾਣਾ ਖਾਣ ਨਾਲ ਪੇਟ ਵਿੱਚ ਗੈਸ ਬਣਦੀ ਹੈ। ਅਜਿਹੀਆਂ ਚੀਜ਼ਾਂ ਜਿਨ੍ਹਾਂ ਨਾਲ ਸਰੀਰ ਸੰਵੇਦਨਸ਼ੀਲ ਹੁੰਦਾ ਹੈ, ਉਹ ਪਾਚਣ 'ਚ ਰੁਕਾਵਟ ਪੈਦਾ ਕਰਦੀਆਂ ਹਨ ਅਤੇ ਗੈਸ ਦੀ ਸਮੱਸਿਆ ਵਧ ਜਾਂਦੀ ਹੈ।