ਗਰਮੀਆਂ ਦੀ ਸ਼ੁਰੂਆਤ ਹੋਣ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਚਮੜੀ 'ਤੇ ਹੋਣ ਵਾਲੀ ਖੁਜਲੀ ਅਤੇ ਐਲਰਜੀ ਵੀ ਸ਼ਾਮਲ ਹੁੰਦੀ ਹੈ। ਐਲਰਜੀ ਅਤੇ ਖੁਜਲੀ ਸਭ ਤੋਂ ਆਮ ਸਮੱਸਿਆਵਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦਾ ਸਾਹਮਣਾ ਹਰ ਰੋਜ਼ ਲੱਖਾਂ ਲੋਕ ਕਰਦੇ ਹਨ।
ਐਕਸਪਰਟ ਦੱਸਦੇ ਹਨ ਕਿ ਸਾਡੇ ਸਰੀਰ ਦੀ ਇਮਿਊਨ ਸਿਸਟਮ ਬਾਹਰੀ ਕੀਟਾਣੂਆਂ ਨਾਲ ਲੜਨ ਵਿੱਚ ਮਦਦ ਕਰਦੀ ਹੈ, ਪਰ ਜਦੋਂ ਇਹ ਸਿਸਟਮ ਕਿਸੇ ਅਣਜਾਣ ਪਦਾਰਥ ਦੇ ਖਿਲਾਫ ਜ਼ਿਆਦਾ ਰਿਐਕਸ਼ਨ ਦੇਣ ਲੱਗ ਪਏ, ਤਾਂ ਇਸਨੂੰ ਓਵਰ ਐਕਟਿਵ ਇਮਿਊਨ ਸਿਸਟਮ ਕਿਹਾ ਜਾਂਦਾ ਹੈ ਅਤੇ ਇਹੀ ਚਮੜੀ ਦੀ ਐਲਰਜੀ ਦਾ ਕਾਰਨ ਬਣਦਾ ਹੈ।
ਕਈ ਵਾਰ ਇਹ ਸਮੱਸਿਆਵਾਂ ਇੰਨੀ ਵੱਧ ਜਾਂਦੀਆਂ ਹਨ ਕਿ ਇਹ ਦਰਦਨਾਕ ਰੂਪ ਧਾਰ ਲੈਂਦੀਆਂ ਹਨ ਅਤੇ ਤੁਹਾਡੀ ਮੁਸ਼ਕਲ ਲਗਾਤਾਰ ਵਧਦੀ ਜਾਂਦੀ ਹੈ। ਆਓ ਜਾਣੀਏ ਕਿ ਇਸ ਬਾਰੇ ਚਮੜੀ ਦੇ ਮਾਹਿਰ ਕੀ ਕਹਿੰਦੇ ਹਨ?
ਐਕਸਪਰਟ ਕੀ ਕਹਿੰਦੇ ਹਨ?
ਚਮੜੀ ਦੇ ਮਾਹਿਰ ਡਾ. ਆਯੁਸ਼ ਪਾਂਡੇ ਦੱਸਦੇ ਹਨ ਕਿ ਹਿਸਟਾਮਾਈਨ ਨਾਂ ਦੇ ਪਦਾਰਥ ਦੀ ਉਤਪੱਤੀ ਹੋਣ ਕਰਕੇ ਚਮੜੀ ਵਿੱਚ ਐਲਰਜੀ ਜਾਂ ਖੁਜਲੀ ਵਧਣ ਲੱਗ ਪੈਂਦੀ ਹੈ। ਇਹ ਹੀ ਸਬੱਬ ਬਣਦਾ ਹੈ ਕਿ ਐਲਰਜੀ ਦੇ ਲੱਛਣ ਤੇਜ਼ ਹੋ ਜਾਂਦੇ ਹਨ।
ਚਮੜੀ ਦੀ ਐਲਰਜੀ ਕਈ ਕਿਸਮਾਂ ਦੀ ਹੋ ਸਕਦੀ ਹੈ
ਸਭ ਤੋਂ ਪਹਿਲੀ ਕਿਸਮ ਐਟੌਪਿਕ ਡਰਮਟਾਈਟਿਸ ਹੁੰਦੀ ਹੈ, ਜਿਸ ਵਿੱਚ ਸਰੀਰ ਬਾਹਰਲੇ ਕਿਸੇ ਵੀ ਪਦਾਰਥ ਖਿਲਾਫ ਜ਼ਿਆਦਾ ਰਿਐਕਟ ਕਰਦਾ ਹੈ। ਅੰਦਰੋਂ ਸੈੱਲਸ ਇਕ ਐਸਾ ਰਸਾਇਣ ਬਣਾਉਂਦੇ ਹਨ ਜੋ ਉਨ੍ਹਾਂ ਪਦਾਰਥਾਂ ਨਾਲ ਲੜ ਸਕੇ, ਪਰ ਇਸ ਰਸਾਇਣਕ ਕਾਰਵਾਈ ਦੌਰਾਨ ਚਮੜੀ ਵਿੱਚ ਖੁਜਲੀ ਹੋਣ ਲੱਗ ਜਾਂਦੀ ਹੈ।
ਦੂਜੀ ਕਿਸਮ ਕਾਂਟੈਕਟ ਡਰਮਟਾਈਟਿਸ ਹੁੰਦੀ ਹੈ, ਜਿਸ ਵਿੱਚ ਕਿਸੇ ਧਾਤੂ — ਜਿਵੇਂ ਕਿ ਨਿਕਲ, ਆਇਰਨ, ਸੋਨਾ, ਕੈਡਮੀਅਮ ਜਾਂ ਡਾਇਮੰਡ — ਨਾਲ ਸੰਪਰਕ ਹੋਣ 'ਤੇ ਚਮੜੀ ਵਿੱਚ ਐਲਰਜੀ ਹੋਣ ਲੱਗ ਜਾਂਦੀ ਹੈ।
ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਲਈ ਤੁਸੀਂ ਕੁਝ ਘਰੇਲੂ ਉਪਾਅ ਵੀ ਅਪਣਾ ਸਕਦੇ ਹੋ
ਓਟਮੀਲ ਨਾਲ ਨਹਾਉਣਾ
ਖੁਜਲੀ ਅਤੇ ਐਲਰਜੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਓਟਮੀਲ (ਦਲੀਆ) ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕਰਨਾ ਕੇਵਲ ਇਹ ਹੈ ਕਿ ਲਗਭਗ 2 ਕੱਪ ਕੱਚਾ ਦਲੀਆ ਲਵੋ ਅਤੇ ਇਸਨੂੰ ਥੋੜ੍ਹੇ ਕੋਸੇ ਪਾਣੀ ਵਿੱਚ ਮਿਲਾ ਲਵੋ।
ਦਲੀਆ ਇੱਕ ਬਹੁਤ ਵਧੀਆ ਚੋਣ ਹੈ, ਕਿਉਂਕਿ ਇਸ ਵਿੱਚ ਸੋਜ-ਘਟਾਉਣ ਵਾਲੀਆਂ ਗੁਣਤਾਵਾਂ ਹੁੰਦੀਆਂ ਹਨ ਅਤੇ ਇਹ ਚਮੜੀ ਨੂੰ ਠੰਡਕ ਪਹੁੰਚਾਉਂਦੇ ਹੋਏ ਖੁਜਲੀ ਤੋਂ ਰਾਹਤ ਦੇ ਸਕਦਾ ਹੈ।
ਐਲੋਵੀਰਾ
ਖੁਜਲੀ ਅਤੇ ਚਮੜੀ 'ਤੇ ਹੋਣ ਵਾਲੇ ਦਾਨਿਆਂ ਲਈ ਐਲੋਵੀਰਾ ਜੈਲ ਸਭ ਤੋਂ ਵਧੀਆ ਵਿਕਲਪ ਹੈ। ਇਸਨੂੰ ਦਿਨ ਵਿੱਚ 2 ਤੋਂ 3 ਵਾਰੀ ਲਗਾਉਣਾ ਚੰਗਾ ਰਹਿੰਦਾ ਹੈ, ਕਿਉਂਕਿ ਇਸ ਵਿੱਚ ਠੰਡਕ ਅਤੇ ਆਰਾਮ ਦੇਣ ਵਾਲੇ ਗੁਣ ਹੁੰਦੇ ਹਨ। ਇਹ ਨਾ ਸਿਰਫ਼ ਖੁਜਲੀ ਅਤੇ ਦਾਨਿਆਂ ਤੋਂ ਰਾਹਤ ਦਿੰਦਾ ਹੈ, ਸਗੋਂ ਸੋਜ ਵੀ ਘਟਾਉਂਦਾ ਹੈ।
ਨਾਰੀਅਲ ਦਾ ਤੇਲ
ਖੁਜਲੀ ਅਤੇ ਐਲਰਜੀ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਸਿਰਫ਼ ਤੇਲ ਦੀਆਂ ਕੁਝ ਬੂੰਦਾਂ ਲੈਣੀਆਂ ਹਨ ਅਤੇ ਇਹਨੂੰ ਦਾਨਿਆਂ ਵਾਲੇ ਹਿੱਸੇ 'ਤੇ ਅਤੇ ਉਸਦੇ ਆਸ-ਪਾਸ ਲਗਾ ਦੇਣਾ ਹੈ।
ਨਾਰੀਅਲ ਦਾ ਤੇਲ ਇੱਕ ਕੁਦਰਤੀ ਮੌਇਸਚਰਾਈਜ਼ਰ ਹੈ ਜੋ ਤੁਸੀਂ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਲਗਾ ਸਕਦੇ ਹੋ। ਇਹ ਨਾ ਕੇਵਲ ਖੁਜਲੀ ਤੋਂ ਰਾਹਤ ਦਿੰਦਾ ਹੈ, ਸਗੋਂ ਸੁੱਕੀ ਚਮੜੀ ਨੂੰ ਵੀ ਆਰਾਮ ਪਹੁੰਚਾਉਂਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।