ਠੰਡ ਵੱਧਦੇ ਹੀ ਬਹੁਤ ਸਾਰੇ ਲੋਕ ਕਮਰੇ ਨੂੰ ਗਰਮ ਰੱਖਣ ਲਈ ਰੂਮ ਹੀਟਰ ਅਤੇ ਬਲੋਅਰ ਵਰਤਣ ਲੱਗ ਜਾਂਦੇ ਹਨ। ਰੂਮ ਹੀਟਰ ਕਮਰੇ ਦੀ ਗਰਮੀ ਬਰਕਰਾਰ ਰੱਖ ਕੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦਾ ਵੱਧ ਇਸਤੇਮਾਲ ਤੁਹਾਡੇ ਸਿਹਤ ਲਈ ਖਤਰਨਾਕ ਹੋ ਸਕਦਾ ਹੈ?

Continues below advertisement

ਜੀ ਹਾਂ, ਹੀਟਰ ਸਰਦੀਆਂ ਵਿੱਚ ਆਰਾਮ ਤਾਂ ਦਿੰਦੇ ਹਨ, ਪਰ ਜ਼ਿਆਦਾ ਦੇਰ ਜਾਂ ਗਲਤ ਤਰੀਕੇ ਨਾਲ ਵਰਤਣ 'ਤੇ ਸਿਹਤ ਤੇ ਕਮਰੇ ਦੀ ਹਵਾ 'ਤੇ ਬੁਰਾ ਅਸਰ ਪਾ ਸਕਦੇ ਹਨ।ਸੀਕੇ ਬਿੜਲਾ ਹਸਪਤਾਲ ਦੇ ਪਲਮੋਨੋਲਾਜਿਸਟ ਡਾ. ਵਿਕਾਸ ਮਿੱਤਲ ਤੋਂ ਜਾਣਦੇ ਹਾਂ ਕਿ ਕਮਰੇ ਵਿੱਚ ਰੂਮ ਹੀਟਰ ਚਲਾਉਣ ਦੇ 5 ਵੱਡੇ ਨੁਕਸਾਨ ਕੀ ਹੋ ਸਕਦੇ ਹਨ।

ਰੂਮ ਹੀਟਰ ਚਲਾਉਣ ਦੇ 5 ਵੱਡੇ ਸਾਈਡ ਇਫੈਕਟ (Room Heater Side Effects)

Continues below advertisement

ਸੁੱਕੀ ਤਵਚਾ (Dry Skin)

ਕਮਰੇ ਵਿੱਚ ਹੀਟਰ ਚਲਾਉਣ ਦਾ ਸਭ ਤੋਂ ਪਹਿਲਾ ਤੇ ਵੱਡਾ ਨੁਕਸਾਨ ਇਹ ਹੈ ਕਿ ਇਹ ਹਵਾ ਵਿਚੋਂ ਨਮੀ ਖਤਮ ਕਰ ਦਿੰਦਾ ਹੈ। ਹੀਟਰ ਕਾਰਨ ਕਮਰੇ ਦੀ ਹਵਾ ਸੁੱਕੀ ਹੋ ਜਾਂਦੀ ਹੈ, ਜਿਸ ਨਾਲ ਚਮੜੀ ਸੁੱਕਣ ਲੱਗਦੀ ਹੈ, ਬੁੱਲ੍ਹ ਫਟਣ ਲੱਗਦੇ ਹਨ, ਅੱਖਾਂ ਵਿੱਚ ਜਲਨ, ਨੱਕ ਸੁੱਕਣਾ ਅਤੇ ਗਲੇ ਵਿੱਚ ਖਾਰਸ਼ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਮੇ ਵਾਲੇ ਲੋਕਾਂ ਲਈ ਤਾਂ ਇਹ ਸਮੱਸਿਆ ਹੋਰ ਵੱਧ ਸਕਦੀ ਹੈ ਕਿਉਂਕਿ ਸੁੱਕੀ ਹਵਾ ਨਾਲ ਸਾਂਹ ਲੈਣ ਦੀ ਦਿੱਕਤ ਤੇਜ਼ ਹੋ ਸਕਦੀ ਹੈ।

 

ਡੀਹਾਈਡ੍ਰੇਸ਼ਨ ਦੀ ਸਮੱਸਿਆ

ਕਮਰੇ ਵਿੱਚ ਹੀਟਰ ਚਲਾਉਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ। ਹੀਟਰ ਦੀ ਗਰਮ ਹਵਾ ਸਰੀਰ ਵਿੱਚੋਂ ਨਮੀ ਤੇਜ਼ੀ ਨਾਲ ਖਿੱਚ ਲੈਂਦੀ ਹੈ, ਜਿਸ ਕਰਕੇ ਥਕਾਵਟ, ਸਿਰਦਰਦ ਅਤੇ ਵਾਰ-ਵਾਰ ਪਿਆਸ ਲੱਗਣ ਜਿਹੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ। ਨੱਕ ਦੀ ਅੰਦਰੂਨੀ ਝਿੱਲੀ ਸੁੱਕਣ ਕਾਰਨ ਇੰਫੈਕਸ਼ਨ, ਜ਼ੁਕਾਮ ਅਤੇ ਸਾਈਨਸ ਦੀ ਦਿੱਕਤ ਵੀ ਵਧ ਜਾਂਦੀ ਹੈ।

ਸਿਰਦਰਦ

ਗੈਸ ਜਾਂ ਕੇਰੋਸਿਨ ਵਾਲੇ ਹੀਟਰਾਂ ਨਾਲ ਕਾਰਬਨ ਮੋਨੋਆਕਸਾਈਡ ਦਾ ਖਤਰਾ ਵੱਧ ਹੁੰਦਾ ਹੈ। ਜੇ ਕਮਰਾ ਬੰਦ ਹੋਵੇ ਜਾਂ ਹੀਟਰ ਠੀਕ ਤਰ੍ਹਾਂ ਕੰਮ ਨਾ ਕਰ ਰਿਹਾ ਹੋਵੇ, ਤਾਂ ਇਹ ਹਾਨੀਕਾਰਕ ਗੈਸ ਕਮਰੇ ਵਿੱਚ ਫੈਲ ਸਕਦੀ ਹੈ।

ਇਸ ਨਾਲ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਨਤੀਜੇ ਵੱਜੋਂ ਚੱਕਰ ਆਉਣਾ, ਮਿਤਲੀ, ਸਿਰਦਰਦ, ਸੁਸਤਾਹਟ ਅਤੇ ਗੰਭੀਰ ਹਾਲਤ ਵਿੱਚ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਵੀ ਹੋ ਸਕਦੀ ਹੈ।

ਅਸਮਾਨ ਗਰਮੀ (Uneven Heating)

ਰੂਮ ਹੀਟਰ ਅਕਸਰ ਕਮਰੇ ਵਿੱਚ ਅਸਮਾਨ ਗਰਮੀ ਪੈਦਾ ਕਰਦੇ ਹਨ। ਹੀਟਰ ਦੇ ਨੇੜੇ ਬੈਠੇ ਲੋਕਾਂ ਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ, ਜਿਸ ਨਾਲ ਚਮੜੀ ਲਾਲ ਹੋਣਾ, ਰੈਸਿਜ਼ ਜਾਂ ਗਰਮੀ ਦੀ ਜਲਨ ਹੋ ਸਕਦੀ ਹੈ, ਜਦਕਿ ਕਮਰੇ ਦੇ ਹੋਰ ਹਿੱਸੇ ਠੰਡੇ ਰਹਿੰਦੇ ਹਨ।

ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਤਾਪਮਾਨ ਵਿੱਚ ਉਤਾਰ–ਚੜ੍ਹਾਅ ਹੋਰ ਵੱਧ ਪਰੇਸ਼ਾਨੀ ਪੈਦਾ ਕਰ ਸਕਦਾ ਹੈ।

ਓਵਰਹੀਟਿੰਗ (Overheating)

ਇਲੈਕਟ੍ਰਿਕ ਹੀਟਰ ਧੂੰਆਂ ਤਾਂ ਨਹੀਂ ਛੱਡਦੇ, ਪਰ ਫਿਰ ਵੀ ਓਵਰਹੀਟਿੰਗ, ਸ਼ਾਰਟ ਸਰਕਿਟ ਤੇ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ। ਜੇ ਇਹਨਾਂ ਨੂੰ ਪਰਦਿਆਂ, ਬਿਸਤਰੇ ਜਾਂ ਫਰਨੀਚਰ ਦੇ ਬਹੁਤ ਨੇੜੇ ਰੱਖਿਆ ਜਾਵੇ ਤਾਂ ਹਾਦਸਾ ਹੋ ਸਕਦਾ ਹੈ।

ਬਿਜਲੀ ਦਾ ਬਿੱਲ ਵਧਣਾ

ਹੀਟਰ ਬਿਜਲੀ ਬਹੁਤ ਖਰਚਦੇ ਹਨ, ਇਸ ਕਰਕੇ ਬਿਜਲੀ ਦਾ ਬਿੱਲ ਵੱਧ ਜਾਂਦਾ ਹੈ। ਪੁਰਾਣੇ ਜਾਂ ਘੱਟ ਕੁਆਲਟੀ ਵਾਲੇ ਹੀਟਰ ਘਰ ਦੀ ਵਾਇਰਿੰਗ 'ਤੇ ਵੀ ਜ਼ਿਆਦਾ ਦਬਾਅ ਪਾਂਦੇ ਹਨ, ਜਿਸ ਨਾਲ ਇਲੈਕਟ੍ਰਿਕ ਫਾਲਟ ਦਾ ਖਤਰਾ ਵਧ ਜਾਂਦਾ ਹੈ।

 

ਹੀਟਰ ਦੇ ਸਾਈਡ ਇਫੈਕਟ ਘਟਾਉਣ ਦੇ ਟਿਪਸ

ਕਮਰੇ ਵਿੱਚ ਹਿਊਮਿਡੀਫਾਇਰ ਚਲਾਓ ਜਾਂ ਪਾਣੀ ਦਾ ਇੱਕ ਕਟੋਰਾ ਰੱਖੋ।

ਕਮਰੇ ਦਾ ਵੈਂਟੀਲੇਸ਼ਨ ਵਧੀਆ ਰੱਖੋ।

ਹੀਟਰ ਦੀ ਤਾਪਮਾਨ ਸੈਟਿੰਗ ਮਿਡੀਅਮ ਰੱਖੋ।

ਜ਼ਵਲਨਸ਼ੀਲ ਚੀਜ਼ਾਂ ਤੋਂ ਹੀਟਰ ਨੂੰ ਦੂਰ ਰੱਖੋ।

ਹੀਟਰ ਦੀ ਨਿਯਮਿਤ ਸਰਵਿਸ ਕਰਵਾਉਂਦੇ ਰਹੋ।

ਸਿਰਫ਼ ਊਰਜਾ-ਕੁਸ਼ਲ (energy-efficient) ਅਤੇ ਪ੍ਰਮਾਣਿਤ (certified) ਹੀਟਰ ਹੀ ਖਰੀਦੋ।

ਇਹੋ ਜਿਹੇ ਛੋਟੇ-ਛੋਟੇ ਕਦਮ ਤੁਹਾਡੇ ਕਮਰੇ ਨੂੰ ਗਰਮ ਵੀ ਰੱਖਣਗੇ ਅਤੇ ਤੁਹਾਡੀ ਸਿਹਤ ਨੂੰ ਵੀ ਸੁਰੱਖਿਅਤ ਰੱਖਣਗੇ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।