ਕੋਲੈਸਟਰੋਲ ਇੱਕ ਕਿਸਮ ਦਾ ਮੋਮਦਾਰ ਤੇ ਚਿਪਚਿਪਾ ਪਦਾਰਥ ਹੁੰਦਾ ਹੈ ਜੋ ਸਰੀਰ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਪਰ ਜਦੋਂ ਕੋਲੈਸਟਰੋਲ ਜ਼ਰੂਰਤ ਤੋਂ ਵੱਧ ਵਧ ਜਾਂਦਾ ਹੈ ਤਾਂ ਇਹ ਖੂਨ ਦੀਆਂ ਨਸਾਂ ਵਿੱਚ ਜੰਮਣ ਲੱਗਦਾ ਹੈ, ਜਿਸ ਨਾਲ ਖੂਨ ਦਾ ਪਰਵਾਹ ਰੁਕਣ ਲੱਗਦਾ ਹੈ। ਇਸ ਕਾਰਨ ਸਰੀਰ ਦੇ ਹਰ ਅੰਗ ਤੱਕ ਖੂਨ ਠੀਕ ਤਰ੍ਹਾਂ ਨਹੀਂ ਪਹੁੰਚਦਾ, ਜਿਸ ਨਾਲ ਹੱਥਾਂ-ਪੈਰਾਂ ਵਿੱਚ ਦਰਦ ਹੁੰਦਾ ਹੈ ਅਤੇ ਦਿਲ ਦੇ ਦੌਰੇ (ਹਾਰਟ ਅਟੈਕ) ਦਾ ਖਤਰਾ ਵੀ ਵਧ ਜਾਂਦਾ ਹੈ।

Continues below advertisement

ਇਸ ਲਈ ਸਮੇਂ ਸਿਰ ਇਸ ਗੰਦੇ ਕੋਲੈਸਟਰੋਲ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਿਊਟ੍ਰੀਸ਼ਨਿਸਟ ਡਾ. ਸ਼ਿਲਪਾ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਦੱਸਿਆ ਹੈ ਕਿ ਕਿਹੜੀਆਂ ਸਬਜ਼ੀਆਂ ਸਰੀਰ ਵਿਚੋਂ ਗੰਦਾ ਕੋਲੈਸਟਰੋਲ ਕੱਢਣ ਦਾ ਕੰਮ ਕਰਦੀਆਂ ਹਨ। ਇਹ ਸਬਜ਼ੀਆਂ (Cholesterol Lowering Vegetables) ਤੁਸੀਂ ਵੀ ਆਪਣੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ।

Continues below advertisement

ਕੋਲੈਸਟਰੋਲ ਘਟਾਉਣ ਲਈ ਖਾਓ ਇਹ ਸਬਜ਼ੀਆਂ

ਪੁਦੀਨਾ (Mint) – ਨਿਊਟ੍ਰੀਸ਼ਨਿਸਟ ਦੇ ਅਨੁਸਾਰ ਪੁਦੀਨੇ ਵਿੱਚ ਮੈਂਥੋਲ ਹੁੰਦਾ ਹੈ ਜੋ ਮੈਟਾਬੋਲਿਜ਼ਮ (ਪਾਚਣ ਪ੍ਰਕਿਰਿਆ) ਨੂੰ ਸੁਧਾਰਦਾ ਹੈ। ਪੁਦੀਨਾ ਸਰੀਰ ਵਿਚੋਂ ਐਲ.ਡੀ.ਐਲ (LDL) ਯਾਨੀ ਗੰਦੇ ਕੋਲੇਸਟਰੋਲ ਅਤੇ ਖਤਰਨਾਕ ਚਰਬੀ ਨੂੰ ਬਾਹਰ ਕੱਢਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

ਸ਼ਕਰਕੰਦੀ (Sweet Potato) – ਖੋਜ ਮੁਤਾਬਕ, ਸ਼ਕਰਕੰਦੀ ਵਿਟਾਮਿਨਾਂ ਅਤੇ ਡਾਇਟਰੀ ਫਾਈਬਰ ਦਾ ਖਜ਼ਾਨਾ ਹੈ। ਇਸ ਕਰਕੇ ਮਿੱਠੇ ਆਲੂ ਯਾਨੀ ਸ਼ਕਰਕੰਦੀ ਨੂੰ ਰੋਜ਼ਾਨਾ ਖਾਣਾ ਫਾਇਦੇਮੰਦ ਰਹਿੰਦਾ ਹੈ।

ਮਸ਼ਰੂਮ (Mushroom) – ਮਸ਼ਰੂਮ ਐਂਟੀ-ਆਕਸੀਡੈਂਟਸ ਦਾ ਪਾਵਰਹਾਊਸ ਹੁੰਦੇ ਹਨ। ਇਹ ਸਿਰਫ ਕੋਲੈਸਟਰੋਲ ਹੀ ਨਹੀਂ, ਸਗੋਂ ਬਲੱਡ ਪ੍ਰੈਸ਼ਰ ਘਟਾਉਣ ਵਿੱਚ ਵੀ ਮਦਦ ਕਰਦੇ ਹਨ। ਮਸ਼ਰੂਮ ਅਲਜ਼ਾਈਮਰ ਅਤੇ ਡਾਇਬਟੀਜ਼ ਜਿਹੀਆਂ ਬਿਮਾਰੀਆਂ ਵਿੱਚ ਵੀ ਲਾਭਦਾਇਕ ਹਨ। ਨਾਲ ਹੀ, ਇਹ ਐਂਟੀ-ਏਜਿੰਗ ਫੂਡ ਵਾਂਗ ਕੰਮ ਕਰਦੇ ਹਨ ਜੋ ਬੁਢਾਪੇ ਦੇ ਅਸਰਾਂ ਨੂੰ ਘਟਾਉਂਦੇ ਹਨ।

ਲੱਸਣ (Garlic) – ਨਿਊਟ੍ਰੀਸ਼ਨਿਸਟਾਂ ਦੇ ਅਨੁਸਾਰ ਸਰਦੀਆਂ ਵਿੱਚ ਆਪਣੀ ਡਾਇਟ ਵਿੱਚ ਲੱਸਣ ਨੂੰ ਖਾਸ ਤੌਰ ‘ਤੇ ਸ਼ਾਮਲ ਕਰਨਾ ਚਾਹੀਦਾ ਹੈ। ਲੱਸਣ ਦਿਲ ਅਤੇ ਤਵਚਾ ਦੀ ਸਿਹਤ ਲਈ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ।

ਗ੍ਰੀਨ ਬੀਨਜ਼ (Green Beans) – ਗ੍ਰੀਨ ਬੀਨਜ਼ ਫਾਈਬਰ ਅਤੇ ਫੋਲੇਟ ਨਾਲ ਭਰਪੂਰ ਹੁੰਦੀਆਂ ਹਨ। ਜੇ ਇਹਨਾਂ ਨੂੰ ਲੱਸਣ ਦਾ ਤੜਕਾ ਲਾ ਕੇ ਖਾਇਆ ਜਾਵੇ ਤਾਂ ਇਹ ਦਿਲ ਦੀ ਸਿਹਤ ਨੂੰ ਮਜ਼ਬੂਤ ਬਣਾਈ ਰੱਖਦੀਆਂ ਹਨ।

ਉੱਚ ਕੋਲੈਸਟਰੋਲ ਵਿੱਚ ਕਦੇ ਨਾ ਖਾਓ ਇਹ ਚੀਜ਼ਾਂ

ਉੱਚ ਕੋਲੈਸਟਰੋਲ ਹੋਣ ‘ਤੇ ਤਲੀਆਂ ਹੋਈਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ।

ਬਾਹਰ ਦੇ ਪੈਕ ਕੀਤੇ ਹੋਏ ਅਤੇ ਪ੍ਰੋਸੈਸਡ ਖਾਣੇ ਘੱਟ ਖਾਣ ਦੀ ਕੋਸ਼ਿਸ਼ ਕਰੋ।

ਪ੍ਰੋਸੈਸਡ ਮੀਟ ਖਾਣ ਤੋਂ ਵੀ ਬਚੋ, ਕਿਉਂਕਿ ਇਹ ਕੋਲੈਸਟਰੋਲ ਵਧਾਉਂਦੀ ਹੈ।

ਮਿੱਠੀਆਂ ਡਿਜ਼ਰਟਸ ਜਿਵੇਂ ਕੁਕੀਜ਼, ਆਈਸਕ੍ਰੀਮ, ਕੇਕ ਅਤੇ ਪੇਸਟਰੀਆਂ ਕੋਲੈਸਟਰੋਲ ਵਧਾਉਣ ਦਾ ਕੰਮ ਕਰਦੀਆਂ ਹਨ।

ਫੁੱਲ ਫੈਟ ਡੇਅਰੀ ਉਤਪਾਦਾਂ ਤੋਂ ਵੀ ਬਚੋ - ਜਿਵੇਂ ਫੁੱਲ ਫੈਟ ਦੁੱਧ, ਚੀਜ਼ ਆਦਿ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।