Myopia: ਡਿਜਿਟਲ ਸਕਰੀਨ ‘ਤੇ ਘੰਟਿਆਂ ਸਮਾਂ ਬਿਤਾਉਣ ਵਾਲਿਆਂ ਲਈ ਇੱਕ ਹੋਰ ਚੇਤਾਵਨੀ ਸਾਹਮਣੇ ਆਈ ਹੈ। ਇੱਕ ਨਵੇਂ ਅਧਿਐਨ ਮੁਤਾਬਕ, ਰੋਜ਼ਾਨਾ 1 ਘੰਟਾ ਟੈਬਲੈੱਟ ਜਾਂ ਸਮਾਰਟਫੋਨ ‘ਤੇ ਸਮਾਂ ਬਿਤਾਉਣ ਨਾਲ ਮਾਇਓਪੀਆ (ਨਜ਼ਦੀਕੀ ਨਜ਼ਰ ਕਮਜ਼ੋਰ ਹੋਣ ਦੀ ਬਿਮਾਰੀ) ਹੋਣ ਦਾ ਖਤਰਾ ਵਧ ਸਕਦਾ ਹੈ। ਹਾਲਾਂਕਿ, ਵੱਧ ਸਮੇਂ ਤੱਕ ਸਕਰੀਨ ਦੇਖਣਾ ਅੱਖਾਂ ਦੀ ਰੋਸ਼ਨੀ ਲਈ ਨੁਕਸਾਨਦੇਹ ਹੁੰਦਾ ਹੈ, ਪਰ ਇਹ ਬਿਮਾਰੀ ਹੋਰ ਵੀ ਗੰਭੀਰ ਪਾਈ ਗਈ ਹੈ।
JAMA Network Open ਵਿੱਚ ਪ੍ਰਕਾਸ਼ਤ ਇੱਕ ਖ਼ਬਰ ਮੁਤਾਬਕ, ਮੈਟਾ-ਐਨਾਲਿਸਿਸ ਵਿੱਚ ਪਤਾ ਲੱਗਾ ਕਿ ਸਿਰਫ਼ 1 ਘੰਟਾ ਵੀ ਸਕਰੀਨ ਦੇਖਣਾ ਅੱਖਾਂ ਲਈ ਖ਼ਤਰਨਾਕ ਹੋ ਸਕਦਾ ਹੈ।
ਹੋਰ ਪੜ੍ਹੋ: ਜਲਦੀ ਭਾਰ ਘਟਾਉਣਾ ਹੈ ਤਾਂ ਖਾਣੀ ਸ਼ੁਰੂ ਕਰੋ ਇਹ ਹਰੀ ਸਬਜ਼ੀ, ਸਰੀਰ ਨੂੰ ਮਿਲਣਗੇ ਕਈ ਹੋਰ ਫਾਇਦੇ
ਅਧਿਐਨ ਕੀ ਕਹਿੰਦਾ ਹੈ?
ਸ਼ੋਧਕਰਤਿਆਂ ਦੇ ਮੁਤਾਬਕ, ਜਿੰਨਾ ਵੱਧ ਸਕਰੀਨ ਟਾਈਮ, ਉਨ੍ਹਾਂ ਹੀ ਵੱਧ ਅੱਖਾਂ ਦੀ ਰੋਸ਼ਨੀ ‘ਤੇ ਅਸਰ ਪੈਂਦਾ ਹੈ। ਮਾਇਓਪੀਆ (Myopia) ਇੱਕ ਅਜਿਹਾ ਰੋਗ ਹੈ ਜਿਸ ਵਿੱਚ ਅੱਖਾਂ ਤੋਂ ਚੀਜ਼ਾਂ ਧੁੰਦਲੀਆਂ ਦਿਖਣ ਲੱਗਦੀਆਂ ਹਨ। ਇਹ ਬਿਮਾਰੀ ਆਮ ਤੌਰ ‘ਤੇ ਹੁੰਦੀ ਹੈ, ਪਰ ਡਿਜਿਟਲ ਸਕਰੀਨ ‘ਤੇ ਵੱਧ ਸਮਾਂ ਬਿਤਾਉਣ ਕਾਰਨ ਇਹ ਹੁਣ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਅਧਿਐਨ ‘ਚ 45 ਵਿਸ਼ਲੇਸ਼ਣ ਕੀਤੇ ਗਏ, ਜਿਸ ਵਿੱਚ 3,35,000 ਲੋਕ (ਬੱਚਿਆਂ ਤੋਂ ਲੈ ਕੇ ਯੁਵਾਂ ਅਤੇ ਬਜ਼ੁਰਗ ਤਕ) ਸ਼ਾਮਲ ਸਨ। ਨਤੀਜੇ ਵਿਚਕਾਰ ਇਹ ਸਾਹਮਣੇ ਆਇਆ ਕਿ ਅਧਿਕਤਰ ਲੋਕਾਂ ਵਿੱਚ ਦ੍ਰਿਸ਼ਟੀ ਦੋਸ਼ ਦਾ ਮੁੱਖ ਕਾਰਣ ਸਮਾਰਟਫੋਨ ਜਾਂ ਲੈਪਟਾਪ ‘ਤੇ ਵਧੇਰੇ ਸਮਾਂ ਬਿਤਾਉਣਾ ਹੀ ਹੈ।
ਮਾਇਓਪੀਆ ਕੀ ਹੈ?
ਮਾਇਓਪੀਆ (Myopia) ਇੱਕ ਅਜਿਹੀ ਅੱਖਾਂ ਦੀ ਸਮੱਸਿਆ ਹੈ, ਜਿਸ ਵਿੱਚ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦਿਖਦੀਆਂ ਹਨ, ਜਦਕਿ ਨੇੜੇ ਦੀਆਂ ਚੀਜ਼ਾਂ ਸਾਫ਼ ਦਿਖਦੀਆਂ ਹਨ। ਇਹ ਅੱਖਾਂ ਦੇ ਲੈਂਸ ਜਾਂ ਕੋਰਨੀਆ ਦੇ ਆਕਾਰ ਵਿੱਚ ਆਏ ਬਦਲਾਅ ਕਾਰਨ ਹੁੰਦਾ ਹੈ, ਜੋ ਵੇਖਣ ਦੀ ਸਮਰੱਥਾ ‘ਤੇ ਪ੍ਰਭਾਵ ਪਾਉਂਦਾ ਹੈ।
ਮਾਇਓਪੀਆ ਆਮ ਤੌਰ ‘ਤੇ ਬਚਪਨ ਵਿੱਚ ਸ਼ੁਰੂ ਹੁੰਦੀ ਹੈ, ਪਰ ਹੁਣ ਇਹ ਬਾਲਗਾਂ ਵਿੱਚ ਵੀ ਤੇਜ਼ੀ ਨਾਲ ਵਧ ਰਹੀ ਹੈ। ਨਵੇਂ ਅਧਿਐਨ ਮੁਤਾਬਕ, ਉਹ ਲੋਕ ਜੋ ਲੰਮੇ ਸਮੇਂ ਤਕ ਸਕਰੀਨ ਦੇ ਸੰਪਰਕ ਵਿੱਚ ਰਹਿੰਦੇ ਹਨ, ਉਨ੍ਹਾਂ ‘ਚ ਮਾਇਓਪੀਆ ਹੋਣ ਦੀ ਸੰਭਾਵਨਾ ਹੋਰ ਵੱਧ ਗਈ ਹੈ।
ਮਾਇਓਪੀਆ ਦੇ ਲੱਛਣ
- ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦਿਖਣਾ
- ਅੱਖਾਂ ਵਿੱਚ ਤਣਾਅ ਅਤੇ ਥਕਾਵਟ ਮਹਿਸੂਸ ਹੋਣਾ
- ਸਿਰਦਰਦ
- ਵਾਰ-ਵਾਰ ਅੱਖਾਂ ਝਪਕਾਉਣਾ
- ਅੱਖਾਂ ‘ਚ ਪਾਣੀ ਆਉਣਾ
- ਬਹੁਤ ਨੇੜੇ ਬੈਠ ਕੇ ਟੀਵੀ ਦੇਖਣਾ
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।